ਅੰਮ੍ਰਿਤਸਰ :ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ।ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਵਿਚ ਕੋਰੋਨਾ ਟੈੱਸਟਿੰਗ ਅਤੇ ਵੈਕਸੀਨ ਲਗਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਵੈਕਸੀਨ ਲਗਵਾਉਣ ਲਈ ਲੋਕ ਆ ਰਹੇ ਹਨ ਪਰ ਕੋਰੋਨਾ ਦੀ ਵੈਕਸੀਨ ਨਾ ਹੋਣ ਕਰਕੇ ਲੋਕ ਨਾਰਾਜ਼ ਹੋ ਕੇ ਲੋਕ ਵਾਪਸ ਜਾ ਰਹੇ ਹਨ।
ਇਸ ਮੌਕੇ ਸ਼ਹਿਰ ਵਾਸ਼ੀ ਲਖਬੀਰ ਸਿੰਘ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਵੈਕਸੀਨ ਦੇਣੀ ਹੀ ਨਹੀਂ ਤੇ ਉਹ ਕੌਵਿਡ ਵੈਕਸੀਨ ਲਗਵਾਉਣ ਲਈ ਪ੍ਰਚਾਰ ਕਿਉਂ ਕਰ ਰਹੀ ਹੈ। ਜਿਸਦੇ ਚਲਦੇ ਅਸੀਂ ਸਰਕਾਰੀ ਆਦੇਸ਼ਾਂ ਤੇ ਵੈਕਸੀਨ ਲਗਵਾਉਣ ਸਿਵਲ ਹਸਪਤਾਲ ਪਹੁੰਚਦੇ ਹਾਂ ਅਤੇ ਇਥੇ ਵੈਕਸੀਨ ਦੀ ਕਮੀ ਦੇ ਵਾਸਤਾ ਦੇ ਸਾਨੂੰ ਵਾਪਿਸ ਭੇਜ ਦਿਤਾ ਜਾਦਾ ਹੈ।ਬਜ਼ੁਰਗ ਨੇ ਕਿਹਾ ਹੈ ਕਿ ਮੈਂ ਵਾਰ ਵਾਰ ਪੌੜੀਆਂ ਚੜਨ ਦੇ ਅਸਮੱਰਥ ਹਾਂ।
ਵੈਕਸੀਨ ਦੀ ਘਾਟ ਕਾਰਨ ਲੋਕ ਪਰੇਸ਼ਾਨ
ਇਸ ਤੋਂ ਇਲਾਵਾ ਬਲਜੀਤ ਕੌਰ, ਰਮਨ ਕੁਮਾਰ ਅਤੇ ਹੋਰ ਸ਼ਹਿਰਵਾਸੀਆ ਵੱਲੋਂ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਹਰ ਪਖੋਂ ਫੈਲ ਹੋ ਰਹੀ ਹੈ ਨਾ ਤੇ ਸਮੇਂ ਨਾਲ ਦਵਾਈ ਮਿਲਦੀ ਹੈ ਨਾ ਹਸਪਤਾਲਾਂ ਵਿਚ ਬੈਡ ਅਤੇ ਨਾ ਹੀ ਮਹਾਂਮਾਰੀ ਦੇ ਸਮੇ ਰਾਸ਼ਨ ਸਰਕਾਰ ਨੂੰ ਲੋਕਾ ਦੀ ਕੋਈ ਵੀ ਚਿੰਤਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਵਿਚ ਕਾਫੀ ਦਿਨਾਂ ਤੋਂ ਵੈਕਸੀਨ ਖਤਮ ਹੋਈ ਹੈ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਲੋਕਾਂ ਨੇ ਅਪੀਲ ਕੀਤੀ ਹੈ ਕਿ ਵੈਕਸੀਨ ਜਲਦੀ ਤੋਂ ਜਲਦੀ ਹਸਪਤਾਲ ਵਿਚ ਪਹੁੰਚਾਈ ਜਾਵੇ।
ਇਹ ਵੀ ਪੜੋ:ਹਰਿਆਣਾ ਸਰਕਾਰ ਨੇ ਬਲੈਕ ਫੰਗਸ ਨੂੰ ਐਲਾਨਿਆ ਨੋਟੀਫਾਈਡ ਰੋਗ, ਜਾਣੋ ਕੀ ਹਨ ਲੱਛਣ ਅਤੇ ਕਿਵੇਂ ਕਰੀਏ ਬਚਾਅ