ਅੰਮ੍ਰਿਤਸਰ: ਕਿਰਨਦੀਪ ਕੌਰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੀ ਪਤਨੀ ਹੈ। ਦੱਸ ਦਈਏ ਕਿ ਅੰਮ੍ਰਿਤਪਾਲ 18 ਮਾਰਚ ਤੋਂ ਫ਼ਰਾਰ ਹੈ, ਜਿਸ ਦੀ ਪੰਜਾਬ ਪੁਲਿਸ ਤੇ ਹੋਰ ਸੂਬਿਆਂ ਦੀ ਪੁਲਿਸ ਨਾਲ ਸਾਂਝੇ ਆਪਰੇਸ਼ਨ ਤਹਿਤ ਭਾਲ ਕਰ ਰਹੀ ਹੈ। ਇਸੇ ਤਹਿਤ ਅੰਮ੍ਰਿਤਪਾਲ ਦੇ ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਨੂੰ ਕਈ ਹਦਾਇਤਾਂ ਵੀ ਦਿੱਤੀਆਂ ਗਈਆਂ, ਪਰ ਹੁਣ ਜਦੋਂ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਜਦੋਂ ਲੰਡਨ ਜਾ ਰਹੀ ਸੀ ਤਾਂ ਉਸ ਨੂੰ ਅੰਮ੍ਰਿਤਸਰ ਦੇ ਏਅਰਪੋਰਟ ਉੱਤੇ ਰੋਕ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੁਪਹਿਰ ਦੀ ਫਲਾਈਟ ਤੋਂ ਜਾ ਰਹੀ ਸੀ ਲੰਡਨ: ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਨੂੰ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਉਸ ਸਮੇਂ ਰੋਕ ਲਿਆ ਗਿਆ, ਜਦੋਂ ਉਹ ਲੰਡਨ ਵਾਪਿਸ ਜਾਣ ਦੀ ਤਿਆਰੀ ਵਿੱਚ ਸੀ, ਕਿਉਂਕਿ ਉਹ ਉਥੋਂ ਦੀ ਵਸਨੀਕ ਹੈ। ਕਿਰਨਦੀਪ ਸਵੇਰੇ ਸਾਢੇ ਗਿਆਰਾਂ ਵਜੇ ਏਅਰਪੋਰਟ ਪਹੁੰਚੀ ਸੀ, ਇਸੇ ਦੌਰਨ ਉਸ ਨੂੰ ਰੋਕ ਲਿਆ ਗਿਆ।
ਕੌਣ ਹੈ ਕਿਰਨਦੀਪ ਕੌਰ: ਕਿਰਨਦੀਪ ਕੌਰ ਐਨਆਰਆਈ ਹੈ। ਉਸ ਦਾ ਵਿਆਹ ਕੁਝ ਮਹੀਨੇ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਹੋਇਆ। ਉਸ ਦੇ ਬੱਬਰ ਖਾਲਸਾ ਨਾਲ ਸਬੰਧ ਹੋਣ ਅਤੇ ਫੰਡਿੰਗ ਦੇ ਵੀ ਇਲਜ਼ਾਮ ਲੱਗੇ ਸਨ। ਹਾਲਾਂਕਿ ਕਿਰਨਦੀਪ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਸੀ। ਭਾਰਤ ਆਉਣ ਦੇ ਸਵਾਲ ਉੱਤੇ ਇਸ ਤੋਂ ਪਹਿਲਾਂ ਕਿਰਨਦੀਪ ਨੇ ਕਿਹਾ ਸੀ ਕਿ ਉਹ ਕਾਨੂੰਨੀ ਤੌਰ ਉੱਤੇ ਇੱਥੇ ਰਹਿ ਰਹੀ ਹੈ ਅਤੇ 180 ਦਿਨਾਂ ਲਈ ਉਹ ਭਾਰਤ ਵਿੱਚ ਰਹਿ ਸਕਦੀ ਹੈ। ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਕੋਲ ਯੂਕੇ ਦੀ ਸਿਟੀਜ਼ਨਸ਼ਿਪ ਹੈ।
10 ਫ਼ਰਵਰੀ ਨੂੰ ਹੋਇਆ ਵਿਆਹ, ਕਿਹਾ ਸੀ- ਅੰਮ੍ਰਿਤਪਾਲ ਨੂੰ ਨਹੀਂ ਛੱਡਾਂਗੀ: ਅੰਮ੍ਰਿਤਪਾਲ ਦੁਬਈ ਤੋਂ ਪੰਜਾਬ ਪਰਤਿਆ ਅਤੇ ਇਸ ਸਾਲ 10 ਫਰਵਰੀ ਨੂੰ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਕਿਰਨਦੀਪ ਕੌਰ ਨਾਲ ਵਿਆਹ ਕਰਵਾ ਲਿਆ। ਇਸ ਰਸਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਕਿਰਨਦੀਪ ਕੌਰ ਯੂਕੇ ਦੀ ਨਾਗਰਿਕ ਹੈ। ਉਹ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਕੁਲਾਰਾਂ ਦੀ ਰਹਿਣ ਵਾਲੀ ਹੈ। ਕੁਝ ਸਮਾਂ ਪਹਿਲਾਂ ਉਸ ਦਾ ਪਰਿਵਾਰ ਇੰਗਲੈਂਡ ਆ ਕੇ ਵੱਸ ਗਿਆ ਸੀ।
"ਅੰਮ੍ਰਿਤਪਾਲ ਨੂੰ ਝੂਠੇ ਦੋਸ਼ਾਂ ਵਿੱਚ ਫਸਾਇਆ ਜਾ ਰਿਹਾ" : ਅੰਮ੍ਰਿਤਪਾਲ ਦੇ ਫ਼ਰਾਰ ਹੋਣ ਤੋਂ ਬਾਅਦ ਕਿਰਨਦੀਪ ਕੌਰ ਨੇ ਇੱਕ 'ਮੈਗਜ਼ੀਨ ਦ ਵੀਕ' ਨੂੰ ਇੰਟਰਵਿਊ ਦਿੰਦਿਆ ਕਿਹਾ ਸੀ ਕਿ, "ਮੈਂ ਅੰਮ੍ਰਿਤਪਾਲ ਲਈ ਹਮੇਸ਼ਾ ਦੂਜੀ ਨੰਬਰ ਉੱਤੇ ਤਰਜ਼ੀਹ ਰਹੀ ਹਾਂ,ਪਹਿਲੀ ਤਰਜ਼ੀਹ ਉਸ ਲਈ ਖਾਲਸਾ ਪੰਥ ਹੈ।" ਉਸ ਨੇ ਕਿਹਾ ਸੀ ਕਿ, "ਜਦੋਂ ਉਸ ਨੇ ਅੰਮ੍ਰਿਤਪਾਲ ਨੂੰ ਪੁੱਛਿਆ ਸੀ ਕਿ ਤੁਹਾਡੇ ਲਈ ਕਾਫੀ ਰਿਸਕ ਹੈ, ਤਾਂ ਉਸ ਨੇ ਮੈਨੂੰ ਜਵਾਬ ਦਿੱਤਾ ਸੀ ਕਿ ਰਿਸਕ ਹਮੇਸ਼ਾ ਹੀ ਉਸ ਲਈ ਰਹੇਗਾ, ਕਿਉਂਕਿ ਉਕ ਸਿੱਖੀ ਲਈ ਪ੍ਰਚਾਰ ਕਰ ਰਿਹਾ ਹੈ, ਅਤੇ ਸਰਕਾਰਾ ਨੂੰ ਉਹ ਪਸੰਦ ਨਹੀਂ ਹੈ।" ਫਿਰ ਕਿਰਨਦੀਪ ਕੌਰ ਨੇ ਕਿਹਾ ਕਿ "ਮੈਂ ਅੰਮ੍ਰਿਤਪਾਲ ਨੂੰ ਨਹੀਂ ਛੱਡਾਂਗੀ। ਅੰਮ੍ਰਿਤਪਾਲ ਸਿਰਫ ਧਰਮ ਦਾ ਪ੍ਰਚਾਰ ਕਰ ਰਿਹਾ ਸੀ। ਉਸ ਨੇ ਕੁਝ ਗ਼ਲਤ ਨਹੀਂ ਕੀਤਾ, ਉਹ ਬੇਕਸੂਰ ਹੈ। ਅੰਮ੍ਰਿਤਪਾਲ ਨੇ ਹਮੇਸ਼ਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਅੱਜ ਉਸ ਨੂੰ ਝੂਠੇ ਦੋਸ਼ਾਂ ਵਿੱਚ ਫਸਾਇਆ ਜਾ ਰਿਹਾ ਹੈ। ਮੈਂ ਯੂਕੇ ਵਿੱਚ ਐਨਜੀਓ ਨਾਲ ਕੰਮ ਕਰਦੀ ਰਹੀ ਹਾਂ।'
ਇਸ ਤੋਂ ਇਲਾਵਾ 'ਮੈਗਜ਼ੀਨ ਦ ਵੀਕ' ਨੂੰ ਇੰਟਰਵਿਊ ਵਿੱਚ ਕਿਰਨਦੀਪ ਕੌਰ ਨੇ ਦੱਸਿਆ ਸੀ ਕਿ, "ਉਸ ਨੇ ਸਾਲ ਕੁ ਪਹਿਲਾਂ ਅੰਮ੍ਰਿਤਪਾਲ ਨੂੰ ਇੰਸਟਾਗ੍ਰਾਮ ਉੱਤੇ ਫੋਲੋ ਕੀਤਾ ਸੀ। ਉਸ ਨੂੰ ਵੀ ਨਹੀਂ ਪਤਾ ਸੀ ਕਿ ਸਾਡਾ ਵਿਆਹ ਇੰਨੀ ਜਲਦੀ ਇਸ ਤਰ੍ਹਾਂ ਹੋਵੇਗਾ। ਉਸ ਦੱਸਿਆ ਸੀ ਕਿ ਸਾਡੇ ਵਿਆਹ ਵਿੱਚ ਸਾਡੇ ਪਰਿਵਾਰ ਤੋਂ ਇਲਾਵਾ ਕੋਈ ਵੀ ਤੀਜਾ ਬੰਦਾ ਸ਼ਾਮਲ ਨਹੀਂ ਹੈ।"
ਲੰਮੇ ਸਮੇਂ ਤੋਂ ਯੂਕੇ ਵੱਸਿਆ ਕਿਰਨਦੀਪ ਕੌਰ ਦਾ ਪਰਿਵਾਰ: 'ਮੈਗਜ਼ੀਨ ਦ ਵੀਕ' ਨੂੰ ਇੰਟਰਵਿਊ ਵਿੱਚ ਕਿਰਨਦੀਪ ਕੌਰ ਨੇ ਦੱਸਿਆ ਕਿ, "ਮੇਰੇ ਦਾਦਾ ਜੀ 1951 ਵਿੱਚ ਯੂਕੇ ਚਲੇ ਗਏ, ਜਦੋਂ ਉਹ 20 ਸਾਲਾਂ ਦੇ ਸੀ। ਉਦੋਂ ਤੋਂ ਪਰਿਵਾਰ ਉੱਥੇ ਹੀ ਹੈ। ਪਰ, ਅਸੀਂ ਹਰ ਦੋ-ਦੋ ਸਾਲ ਬਾਅਦ ਪੰਜਾਬ ਜਾਂਦੇ ਸੀ, ਪਰ ਜਿਉਂ-ਜਿਉਂ ਮੈਂ ਜ਼ਿੰਦਗੀ ਵਿਚ ਰੁੱਝਦੀ ਗਈ, ਮੈਨੂੰ ਭਾਰਤ ਵਿਚ ਘੁੰਮਣ ਲਈ ਸਮਾਂ ਘੱਟ ਮਿਲਿਆ। ਵਿਦੇਸ਼ਾਂ ਵਿੱਚ ਬਹੁਤ ਸਾਰੇ ਸਿੱਖ ਪਰਿਵਾਰਾਂ ਵਾਂਗ, ਮੈਂ 12 ਸਾਲ ਦੀ ਉਮਰ ਤੋਂ, ਜਾਂ ਸ਼ਾਇਦ ਇਸ ਤੋਂ ਵੀ ਛੋਟੀ ਉਮਰ ਤੋਂ ਗੁਰਦੁਆਰੇ ਵਿੱਚ ਪੰਜਾਬੀ ਦੀਆਂ ਕਲਾਸਾਂ ਲਾਉਣ ਲਈ ਜਾਂਦੀ ਸੀ। ਇਸ ਲਈ ਮੈਂ ਭਾਸ਼ਾ ਨੂੰ ਪੜ੍ਹਨਾ ਅਤੇ ਲਿੱਖਣਾ ਸਿੱਖ ਲਿਆ। ਸਿੱਖ ਹੋਣ ਦੇ ਨਾਤੇ ਤੁਸੀਂ ਆਪਣੇ ਧਰਮ ਨੂੰ ਮੰਨਦੇ ਹੋ, ਪਰ ਮੇਰਾ ਪਰਿਵਾਰ ਪ੍ਰਚਾਰਕਾਂ ਦਾ ਪਰਿਵਾਰ ਨਹੀਂ ਹੈ ਅਤੇ ਸਾਡੇ ਘਰ ਵਿੱਚ ਅਜਿਹੀ ਚਰਚਾ ਨਹੀਂ ਹੁੰਦੀ ਸੀ। ਹੋਰ ਘਰਾਂ ਵਾਂਗ ਆਮ ਨਿਯਮ ਘਰ ਵਰਗਾ ਮਾਹੌਲ ਸੀ।"
ਇਹ ਵੀ ਪੜ੍ਹੋ: Amritpal Singh Wife: ਲੰਡਨ ਰਵਾਨਾ ਹੋ ਰਹੀ ਅੰਮ੍ਰਿਤਪਾਲ ਦੀ ਪਤਨੀ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ !