ਅੰਮ੍ਰਿਤਸਰ:ਤਰਨਤਾਰਨ ਦਾ ਇਕ ਬਜ਼ੁਰਗ 18 ਜੁਲਾਈ ਨੂੰ ਕਾਫਲੇ ਨਾਲ ਦਿੱਲੀ ਅੰਦੋਲਨ (Delhi Movement) ਵਿਚ ਸ਼ਾਮਿਲ ਹੋਣ ਲਈ ਗਿਆ।ਉਥੇ ਕਿਸਾਨ ਨੂੰ ਸੱਪ ਨੇ ਡੰਗ ਲਿਆ ਇਸ ਗੱਲ ਦੀ ਪੁਸ਼ਟੀ ਉਹਨਾਂ ਦੇ ਬੇਟੇ ਨੇ ਕੀਤੀ ਹੈ।ਕਿਸਾਨ ਦੇ ਬੇਟੇ ਦੇ ਦੱਸਣ ਮੁਤਾਬਿਕ 5 ਦਿਨ ਤੱਕ ਉਥੇ ਕਿਸੇ ਨੇ ਵੀ ਕੋਈ ਸਾਰ ਨਹੀਂ ਲਈ ਅਤੇ ਉਹ ਟਰੈਕਟਰ ਦੇ ਕੋਲ ਲੇਟਿਆ ਰਿਹਾ।ਹੁਣ ਕਿਸਾਨ ਦੇ ਪਰਿਵਾਰ ਨੇ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ (Government Hospital) ਵਿਚ ਇਲਾਜ ਲਈ ਭਰਤੀ ਕਰਵਾਇਆ ਹੈ ਅਤੇ ਕਿਸਾਨ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ।
ਪੀੜਤ ਬਜ਼ੁਰਗ ਦੇ ਪੁੱਤਰ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਉਸਦਾ ਪਿਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਸਰਵਣ ਸਿੰਘ ਪੰਧੇਰ ਵੱਲੋ ਦਿੱਲੀ ਨੂੰ ਜਾਣ ਵਾਲੇ ਕਾਫਲੇ ਵਿਚ ਭੇਜਿਆ ਗਿਆ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਉਥੇ ਸੱਪ ਨੇ ਡੰਗ ਮਾਰ ਦਿੱਤਾ ਅਤੇ ਪੰਜ ਦਿਨ ਉਵੇ ਹੀ ਪਿਆ ਰਿਹਾ ਅਤੇ ਕਿਸੇ ਵੀ ਨਾਲ ਦੇ ਸਾਥੀ ਨੇ ਸਾਰ ਨਹੀ ਲਈ।ਪਰਿਵਾਰ ਦਾ ਕਹਿਣਾ ਹੈ ਕਿ 28 ਜੁਲਾਈ ਨੂੰ ਟਰੈਕਟਰ ਉਤੇ ਪਾ ਕੇ ਅੰਮ੍ਰਿਤਸਰ ਲਿਆਦਾ ਅਤੇ ਇਲਾਜ ਲਈ ਭਰਤੀ ਕਰਵਾਇਆ ਹੈ।ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਸੱਪ ਦੀ ਜਹਿਰ ਕਾਰਨ ਉਸਦੀ ਕਿਡਨੀ ਖਰਾਬ ਹੋ ਗਈ ਹੈ।ਪਰਿਵਾਰ ਨੇ ਮਦਦ ਲਈ ਗੁਹਾਰ ਲਗਾਈ ਹੈ।
ਇਹ ਵੀ ਪੜੋ:ਅੰਮ੍ਰਿਤਸਰ 'ਚ ਖ਼ਰਾਬ ਕਾਨੂੰਨੀ ਵਿਵਸਥਾ ਪਿੱਛੇ ਰਾਜਨੀਤੀ ਭਾਰੂ