ETV Bharat / state

ਚੌਂਕ ਵਿੱਚ ਪਤੀ ਪਤਨੀ ਦਾ ਹਾਈ ਵੋਲਟੇਜ ਡਰਾਮਾ - Husband and wife quarrel in Amritsar

ਅੰਮ੍ਰਿਤਸਰ ਦੇ ਕਚਹਿਰੀ ਚੌਂਕ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਲੋਕਾਂ ਨੂੰ ਇਕ ਪਤੀ ਪਤਨੀ ਦਾ ਹਾਈਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ।

High voltage drama of husband and wife in Amritsars court square

author img

By

Published : Sep 12, 2022, 3:12 PM IST

Updated : Sep 12, 2022, 10:03 PM IST

ਅੰਮ੍ਰਿਤਸਰ: ਅੰਮ੍ਰਿਤਸਰ ਦੇ ਕਚਹਿਰੀ ਚੌਂਕ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਲੋਕਾਂ ਨੂੰ ਇਕ ਪਤੀ ਪਤਨੀ ਦਾ ਹਾਈਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ। ਪਤੀ ਵੱਲੋਂ ਆਪਣੀ ਪਤਨੀ ਨੂੰ ਸੜਕ ਉੱਤੇ ਲੰਮਾ ਪਾ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਸੀ ਅਤੇ ਲੋਕ ਨੇੜ੍ਹ ਖੜ੍ਹੇ ਹੋਕੇ ਤਮਾਸ਼ਾ ਵੇਖ ਰਹੇ ਸਨ।

ਭੀੜ ਇਕੱਠੀ ਹੋਈ ਵੇਖ ਕੇ ਟਰੈਫਿਕ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਤੇ ਉਨ੍ਹਾਂ ਵੱਲੋਂ ਗੁੱਥਮ ਗੁੱਥੀ ਹੁੰਦਿਆਂ ਦੋਵੇਂ ਪਤੀ ਪਤਨੀ ਨੂੰ ਛੁਡਾਇਆ ਗਿਆ। ਇਸ ਦੌਰਾਨ ਪਤੀ ਵੱਲੋਂ ਉੱਚੀ ਉੱਚੀ ਚੀਕਾਂ ਮਾਰ ਕੇ ਕਿਹਾ ਜਾ ਰਿਹਾ ਸੀ ਜੇ ਮੈਨੂੰ ਕੁਝ ਹੋ ਗਿਆ ਜਾਂ ਮੇਰਾ ਕਤਲ ਹੋ ਗਿਆ ਤੇ ਮੇਰੇ ਕਤਲ ਦੀ ਜ਼ਿੰਮੇਵਾਰੀ ਮੇਰੀ ਪਤਨੀ ਹੋਵੇਗੀ, ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਇਸ ਨੇ ਮੈਨੂੰ ਪਿਆਰ ਵਿੱਚ ਧੋਖਾ ਦਿੱਤਾ ਹੈ।

High voltage drama of husband and wife in Amritsars court square

ਇਸ ਮੌਕੇ ਜਦੋਂ ਮੀਡੀਆ ਵੱਲੋਂ ਦੋਵਾਂ ਪਤੀ ਪਤਨੀ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਮੌਕੇ ਪੀੜਤ ਪਤੀ ਬਖਸ਼ੀਸ਼ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੀ ਕੁਝ ਮਹੀਨੇ ਪਹਿਲਾਂ ਕੋਰਟ ਮੈਰਿਜ ਹੋਈ ਹੈ ਤੇ ਜਿਹੜੀ ਔਰਤ ਨਾਲ ਵਿਆਹ ਕੀਤਾ ਹੈ ਉਸ ਦਾ ਪਹਿਲਾਂ ਵੀ ਇੱਕ ਪਤੀ ਤੇ ਦੋ ਬੱਚੇ ਹਨ। ਇਸ ਨੇ ਆਪਣੇ ਪਹਿਲੇ ਪਤੀ ਤੇ ਬੱਚਿਆਂ ਨੂੰ ਛੱਡ ਕੇ ਹੁਣ ਮੇਰੇ ਨਾਲ 6 ਮਹੀਨੇ ਪਹਿਲਾਂ ਕੋਰਟ ਮੈਰਿਜ ਕਰਵਾਈ ਸੀ।

ਪਰ ਇਹ ਰੋਜ਼ ਕੰਮ ਦਾ ਬਹਾਨਾ ਬਣਾ ਕੇ ਆਪਣੇ ਪਹਿਲੇ ਪਤੀ ਤੇ ਬੱਚਿਆਂ ਨੂੰ ਮਿਲਣ ਚਲੀ ਜਾਂਦੀ ਹੈ ਤੇ ਉਸ ਪਤੀ ਦੇ ਨਾਲ ਰਹਿੰਦੀ ਹੈ ਤੇ ਜਦੋਂ ਇਸ ਨੂੰ ਮੈਂ ਪੁੱਛਦਾ ਹਾਂ ਤਾਂ ਮੇਰੇ ਨਾਲ ਲੜਾਈ ਝਗੜਾ ਤੇ ਮਾਰਕੁੱਟ ਕਰਦੀ ਹੈ। ਉਸ ਨੇ ਮੀਡੀਆ ਨੂੰ ਦਿਖਾਇਆ ਕਿ ਮੇਰੇ ਹੱਥ ਵਿੱਚ ਇਸ ਨੇ ਕੋਈ ਤਿੱਖੀ ਚੀਜ਼ ਮਾਰੀ ਹੈ। ਜਿਸ ਕਾਰਨ ਮੇਰੇ ਹੱਥ ਵਿਚ ਲਹੂ ਵਗਣ ਲੱਗ ਪਿਆ ਹੈ, ਉਸ ਨੇ ਕਿਹਾ ਮੈਂ ਇਸ ਨੂੰ ਬਹੁਤ ਪਿਆਰ ਕਰਦਾ ਹਾਂ।

ਮੈਂ ਇਸ ਦੇ ਬਗੈਰ ਨਹੀਂ ਰਹਿਣਾ ਚਾਹੁੰਦਾ ਪਰ ਮੈਨੂੰ ਧੋਖਾ ਦੇ ਰਹੀ ਹੈ। ਇਸ ਮੇਰੇ ਨਾਲ ਕਰਵਾਉਣ ਤੋਂ ਬਾਅਦ ਵੀ ਆਪਣੇ ਦੂਸਰੇ ਪਤੀ ਨੂੰ ਮਿਲਣ ਚਲੀ ਜਾਂਦੀ ਹੈ। ਮੈਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਾ ਹਾਂ। ਇਸ ਮੌਕੇ ਜਦੋਂ ਪੀੜਤ ਪਤਨੀ ਦੀ ਗੱਲਬਾਤ ਸੁਣੀ ਗਈ ਤਾਂ ਉਸ ਨੇ ਕਿਹਾ ਕਿ ਮੈਂ ਇਸ ਬੰਦੇ ਨਾਲ ਲਵ ਮੈਰਿਜ ਕਰਵਾਈ ਹੈ ਮੈਂ ਆਪਣੇ ਪਤੀ ਨੂੰ ਛੱਡ ਕੇ ਆਈ ਸੀ ਪਰ ਇਹ ਬੰਦਾ ਕੋਈ ਕੰਮਕਾਰ ਨਹੀਂ ਕਰਦਾ, ਨਸ਼ਾ ਕਰਕੇ ਸਾਰੀ ਦਿਹਾੜੀ ਘਰ ਪਿਆ ਰਹਿੰਦਾ ਹੈ ਅਤੇ ਮੇਰੇ ਨਾਲ ਕੁੱਟਮਾਰ ਕਰਦਾ ਹੈ।

ਮੈਂ ਇਸ ਨਾਲ ਨਹੀਂ ਰਹਿਣਾ ਚਾਹੁੰਦੀ ਮੈਨੂੰ ਉਸ ਤੋਂ ਤਲਾਕ ਚਾਹੀਦਾ ਹੈ। ਔਰਤ ਨੇ ਕਿਹਾ ਕਿ ਮੇਰੇ ਘਰਵਾਲੇ ਤੇ ਮੇਰੀ ਸੱਸ ਦੋਵਾਂ ਰਲ ਕੇ ਮੈਨੂੰ ਵਾਲਾਂ ਤੋਂ ਧਰੂਹ ਕੇ ਸ਼ਰੇਆਮ ਘੁੱਟਿਆ ਗਿਆ, ਤੁਸੀਂ ਸ਼ਰ੍ਹੇਆਮ ਵੇਖ ਸਕਦੇ ਹੋ। ਉਥੇ ਹੀ ਸੱਸ ਸ਼ਿੰਦਰ ਕੌਰ ਦਾ ਕਹਿਣਾ ਸੀ ਕਿ ਇਹ ਔਰਤ ਕਦੇ ਆਪਣੇ ਪਹਿਲੇ ਪਤੀ ਕੋਲ ਚਲੀ ਜਾਂਦੀ ਹੈ ਕਦੇ ਮੇਰੇ ਮੂੰਡੇ ਕੋਲ ਆ ਜਾਂਦੀ ਹੈ। ਅਸੀਂ ਚਾਹੁੰਦੇ ਹਾਂ ਜਾਂ ਸਾਡੇ ਮੁੰਡੇ ਨੂੰ ਛੱਡ ਦੇਵੇ ਜਾ ਆਪਣੇ ਪਹਿਲੇ ਪਤੀ ਨੂੰ ਛੱਡ ਦੇਵੇ। ਉਥੇ ਹੀ ਟ੍ਰੈਫਿਕ ਪੁਲਿਸ ਅਧਿਕਾਰੀ ਜੋ ਚੌਂਕ ਵਿੱਚ ਖੜ੍ਹੇ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਤੇ ਅਸੀਂ ਤਾਂ ਮੀਡੀਆ ਕਰਮੀਆਂ ਨਾਲ ਮਿਲ ਕੇ ਇਨ੍ਹਾਂ ਦੋਵਾਂ ਮੀਆਂ ਬੀਵੀ ਨੂੰ ਝਗੜੇ ਤੋਂ ਛੁਡਾਇਆ ਹੈ।

ਇਹ ਵੀ ਪੜ੍ਹੋ: NIA ਵੱਲੋਂ ਗੈਂਗਸਟਰਾਂ ਖਿਲਾਫ ਵੱਡਾ ਐਕਸ਼ਨ, ਪੰਜਾਬ ਸਣੇ ਦੇਸ਼ਭਰ ਵਿੱਚ ਕੀਤੀ ਜਾ ਰਹੀ ਛਾਪੇਮਾਰੀ

Last Updated : Sep 12, 2022, 10:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.