ਅੰਮ੍ਰਿਤਸਰ : ਸ਼ਹਿਰ ਦੇ ਕ੍ਰਿਸਟਲ ਚੌਕ ਨਜ਼ਦੀਕ ਨਸ਼ੇ ਵਿਚ ਟੱਲੀ ਨੌਜਵਾਨਾਂ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਹੈ। ਉਕਤ ਨੌਜਵਾਨ ਨੇ ਇਕ ਪੁਲਸ ਅਧਿਕਾਰੀ ਨੂੰ ਗਾਲ੍ਹਾਂ ਵੀ ਕੱਢੀਆਂ ਹਨ। ਜਦੋਂ ਪੁਲਸ ਅਧਿਕਾਰੀ ਵੱਲੋਂ ਉਸ ਨੌਜਵਾਨ ਨੂੰ ਰੋਕ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨੌਜਵਾਨ ਨੇ ਮੀਡੀਆ ਕਰਮੀਆਂ ਦੇ ਸਾਹਮਣੇ ਪੁਲਸ ਅਧਿਕਾਰੀਆਂ ਨਾਲ ਅਤੇ ਮੀਡੀਆ ਅਤੇ ਰਾਹਗੀਰਾਂ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਕਾਫੀ ਦੇਰ ਤੱਕ ਹਾਈ ਵੋਲਟੇਜ ਡਰਾਮਾ ਕੀਤਾ।
ਨਸ਼ੇ 'ਚ ਟੱਲੀ ਨੌਜਵਾਨ ਨੇ ਮੀਡੀਆ ਕਰਮੀਆਂ ਨੂੰ ਵੀ ਕੱਢੀਆਂ ਗਾਲ੍ਹਾਂ : ਬਾਅਦ ਉਸ ਨਸ਼ੇ ਵਿਚ ਟੱਲੀ ਨੌਜਵਾਨ ਨੂੰ ਪੁਲਸ ਅਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਲੈ ਗਏ ਤੇ ਜਾ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਇਸ ਨਸ਼ੇ ਵਿਚ ਟੱਲੀ ਨੌਜਵਾਨਾਂ ਨੇ ਉਸ ਨੂੰ ਗਲਤ ਇਸ਼ਾਰਾ ਕੀਤਾ, ਜਦੋਂ ਉਸ ਨੇ ਇਸ ਦਾ ਕਾਰਨ ਪੁੱਛਿਆ ਤਾਂ ਨੌਜਵਾਨ ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਕਾਫੀ ਗਾਲੀ-ਗਲੋਚ ਵੀ ਕੀਤੀ। ਉਥੋਂ ਨਜ਼ਦੀਕ ਤੋਂ ਨਿਕਲ ਰਹੇ ਮੀਡੀਆ ਕਰਮੀਆਂ ਵੱਲੋਂ ਵੀ ਜਦੋਂ ਇਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਨੌਜਵਾਨ ਵੱਲੋਂ ਉਨ੍ਹਾਂ ਦੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨੌਜਵਾਨ ਨੂੰ ਥਾਣਾ ਸਿਵਲ ਲਾਈਨ ਵਿੱਚ ਲਿਆਂਦਾ ਗਿਆ ਹੈ ਅਤੇ ਉਸਦਾ ਮੈਡੀਕਲ ਕਰਨ ਤੋਂ ਬਾਅਦ ਇਸ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : BAREILLY NEWS: ਬਰੇਲੀ 'ਚ ਫੀਸ ਨਾ ਹੋਂਣ ਕਾਰਨ ਨਹੀਂ ਦੇ ਸਕੀ ਪ੍ਰੀਖਿਆ, ਵਿਦਿਆਰਥਣ ਨੇ ਕੀਤੀ ਖੁਦਕੁਸ਼ੀ
ਮੈਨੂੰ ਗਲਤ ਇਸ਼ਾਰਾ ਕੀਤਾ : ਇਸ ਸਬੰਧੀ ਜਦੋਂ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਡਿਊਟੀ ਤੋਂ ਆਪਣੇ ਘਰ ਜਾ ਰਿਹਾ ਸੀ ਤੇ ਰਸਤੇ ਵਿਚ ਨਸ਼ੇ ਦੀ ਹਾਲਤ ਵਿਚ ਇਹ ਨੌਜਵਾਨ ਉਸ ਦੀ ਗੱਡੀ ਨਾਲ ਟਕਰਾਅ ਗਿਆ, ਜਦੋਂ ਮੁਲਾਜ਼ਮ ਨੇ ਹਾਰਨ ਮਾਰਿਆ ਤਾਂ ਉਕਤ ਨੌਜਵਾਨ ਨੇ ਗਲਤ ਇਸ਼ਾਰਾ ਕਰ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੁਲਾਜ਼ਮ ਨਾਲ ਬਦਸਲੂਕੀ ਕਰਨ ਲੱਗਾ।
ਇਹ ਵੀ ਪੜ੍ਹੋ : Punjabi singer Mankirat Aulakh: ਪੰਜਾਬੀ ਗਾਇਕ ਮਨਕੀਰਤ ਔਲਖ ਨੂੰ NIA ਨੇ ਦੁਬਈ ਜਾਣ ਤੋਂ ਰੋਕਿਆ, ਕੀਤੀ ਪੁਛਗਿੱਛ
ਨਸ਼ਾ ਉਤਰਨ 'ਤੇ ਮੰਗੀਆਂ ਮੁਆਫੀਆਂ : ਦੂਜੇ ਪਾਸੇ ਨਸ਼ੇ ਦੀ ਹਾਲਤ ਵਿੱਚ ਨੌਜਵਾਨ ਦਾ ਜਦੋਂ ਥੋੜ੍ਹਾ ਨਸ਼ਾ ਉਤਰਿਆ ਤਾਂ ਉਹ ਥਾਣੇ ਦੇ ਵਿੱਚ ਹੀ ਹਰ ਇਕ ਵਿਅਕਤੀ ਤੋਂ ਮਾਫ਼ੀ ਮੰਗਦਾ ਵੀ ਦਿਖਾਈ ਦੇ ਰਿਹਾ ਸੀ। ਉਸਦਾ ਕਹਿਣਾ ਹੈ ਕਿ ਗਲਤੀ ਨਾਲ ਇਹ ਸਭ ਕੁਝ ਹੋ ਗਿਆ ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਕਿਰਪਾ ਕਰ ਕੇ ਉਸ ਨੂੰ ਮੁਆਫ ਕੀਤਾ ਜਾਵੇ। ਨਾਲ ਹੀ ਉਸ ਨੇ ਪੱਤਰਕਾਰਾਂ ਕੋਲੋਂ ਵੀ ਮੁਆਫੀ ਮੰਗੀ ਤੇ ਫਰਿਆਦ ਕੀਤੀ ਕਿ ਉਸ ਖਿਲਾਫ ਕੋਈ ਕਾਰਵਾਈ ਨਾ ਕੀਤੀ ਜਾਵੇ।