ਅੰਮ੍ਰਿਤਸਰ: ਲੱਤਾਂ ਤੋਂ ਅਪਾਹਜ ਪਤੀ-ਪਤਨੀ ਅੰਮ੍ਰਿਤਸਰ ਦੇ ਡੀਸੀ ਦਫ਼ਤਰ 3 ਦਿਨ ਤੋਂ ਭਟਕ ਰਹੇ ਹਨ ਅਤੇ ਅੰਮ੍ਰਿਤਸਰ ਦੇ ਡੀਸੀ ਕੋਲੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਘਰ ਦਾ ਬਿਜਲੀ ਦਾ ਬਿੱਲ ਮਾਫ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।
ਅਪਾਹਜ ਲੜਕੀ ਨੇ ਦੱਸਿਆ ਕਿ ਉਹ ਪਿਛਲੇ 3 ਦਿਨਾਂ ਤੋਂ ਲਗਾਤਾਰ ਅੰਮ੍ਰਿਤਸਰ ਡੀ.ਸੀ. ਦਫਤਰ ਦੇ ਚੱਕਰ ਕੱਟ ਰਹੇ ਹਨ ਕਿ ਉਨ੍ਹਾਂ ਦੇ ਘਰ ਦਾ ਮੀਟਰ ਮੁਫਤ ਕੀਤਾ ਜਾਵੇ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਡੀਸੀ ਦਫ਼ਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਨੇ ਕਿਹਾ ਕਿ ਅਤੇ ਉਹ ਅੰਮ੍ਰਿਤਸਰ ਡੀਸੀ ਕੋਲੋਂ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਅਪਾਹਿਜ ਹੋਣ ਕਰਕੇ ਉਨ੍ਹਾਂ ਦੇ ਕਾਰੋਬਾਰ ਲਈ ਕੋਈ ਸਰਕਾਰੀ ਲੋਨ ਦਵਾਇਆ ਜਾਵੇ ਤਾਂ ਜੋ ਉਹ ਦਰ-ਦਰ ਤੇ ਠੋਕਰਾਂ ਖਾਣ ਨੂੰ ਮਜ਼ਬੂਰ ਨਾ ਹੋਣ ਤੇ ਆਪਣਾ ਕੰਮ ਕਰ ਸਕਣ।
ਇਹ ਵੀ ਪੜੋ: ਪੁਲਿਸ ਵੱਲੋਂ 10 ਸਾਲ ਪਹਿਲਾਂ ਜ਼ਮੀਨ 'ਚ ਦੱਬਿਆ ਕੰਕਾਲ ਬਰਾਮਦ
ਦੂਜੇ ਪਾਸੇ ਇਸ ਸਬੰਧੀ ਅੰਮ੍ਰਿਤਸਰ ਡੀ.ਸੀ. ਗੁਰਪ੍ਰੀਤ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਅਪਾਹਜ ਪਤੀ-ਪਤਨੀ ਦੇ ਮੀਟਰ ਦਾ ਬਿੱਲ ਮੁਫ਼ਤ ਕਰਵਾਉਣ ਦੀ ਮੰਗ ਪੱਤਰ ਉਨ੍ਹਾਂ ਦੇ ਕੋਲ ਪਹੁੰਚ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਵੀ ਕਹਿ ਦਿੱਤਾ ਹੈ ਅਤੇ ਰਹੀ ਗੱਲ ਇਨ੍ਹਾਂ ਨੂੰ ਕਾਰੋਬਾਰ ਦਿਵਾਉਣ ਦੀ ਤਾਂ ਉਸ ਪਾਸੇ ਵੀ ਸਾਡੇ ਵੱਲੋਂ ਅਧਿਕਾਰੀਆਂ ਨਾਲ ਮਿਲ ਕੇ ਇਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।