ETV Bharat / state

ਅੰਮ੍ਰਿਤਸਰ ਕੇਂਦਰੀ ਜੇਲ ’ਚ ਹਵਾਲਾਤੀ ਵੱਲੋਂ ਆਤਮਹੱਤਿਆ

author img

By

Published : May 2, 2021, 11:05 PM IST

ਮਾਮਲਾ ਅੰਮ੍ਰਿਤਸਰ ਦੇ ਕੇਂਦਰੀ ਜੇਲ੍ਹ ਦਾ ਹੈ, ਜਿਥੇ 307 ਦੇ ਮਾਮਲੇ ਵਿੱਚ ਪੱਟੀ ਦੇ ਪਿੰਡ ਭੁੱਲਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਬੰਦ ਸੀ।

ਮ੍ਰਿਤਕ ਗੁਰਪ੍ਰੀਤ ਸਿੰਘ ਦੀ ਫ਼ੋਟੋ
ਮ੍ਰਿਤਕ ਗੁਰਪ੍ਰੀਤ ਸਿੰਘ ਦੀ ਫ਼ੋਟੋ

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਕੇਂਦਰੀ ਜੇਲ ਦਾ ਹੈ, ਜਿਥੇ 307 ਦੇ ਮਾਮਲੇ ਵਿੱਚ ਬੰਦ ਪੱਟੀ ਦੇ ਪਿੰਡ ਭੁੱਲਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਬੰਦ ਸੀ। ਪੁਲਿਸ ਵਿਭਾਗ ਦੁਆਰਾ ਪ੍ਰਾਪਤ ਹੋਈ ਸੂਚਨਾ ਮੁਤਾਬਕ ਜੇਲ ਵਿਚ ਬਣੇ ਹਸਪਤਾਲ ਦੇ ਬਾਥਰੂਮ ਵਿਖੇ ਗੁਰਪ੍ਰੀਤ ਵਲੋਂ ਸਵੇਰੇ ਆਪਣੇ ਪਰਨੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ ਹੈ। ਜਿਸਦੇ ਚਲਦੇ ਉਹਨਾ ਦੇ ਪਰਿਵਾਰਕ ਮੈਬਰਾਂ ਨੂੰ ਸੁਚਿਤ ਕਰ ਦਿੱਤਾ ਗਿਆ ਹੈ ਅਤੇ ਹੁਣ ਉਸਦੀ ਡੈਡ ਬਾਡੀ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਲਿਆਂਦੀ ਗਈ ਹੈ, ਜੱਜ ਸਾਹਿਬ ਦੇ ਪਹੁੰਚਣ ’ਤੇ ਉਸਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੀ ਦੇਹ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਜਾਵੇਗੀ।

ਮ੍ਰਿਤਕ ਗੁਰਪ੍ਰੀਤ ਸਿੰਘ

ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਉਸਦੀ ਮਾਸੀ ਵਲੋ ਜੇਲ ਪ੍ਰਸ਼ਾਸ਼ਨ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾ ਦਾ ਮੁੰਡਾ ਗੁਰਪ੍ਰੀਤ ਸਿੰਘ ਦੀ ਪੱਟੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਲਤ ਵਿਚ ਗੋਲੀ ਲਗਣ ਤੇ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸਦੇ ਇਲਾਜ ਲਈ ਉਸਦੀ ਮਾ ਵਲੋਂ ਵਿਆਜ ’ਤੇ ਪੈਸੇ ਇਕਠੇ ਕਰ ਪੁਲਿਸ ਕਸਟਡੀ ’ਚ ਹੋਣ ਦੇ ਬਾਵਜੂਦ ਉਸਦਾ ਇਲਾਜ ਕਰਵਾਇਆ ਜਾ ਰਿਹਾ ਸੀ।

ਪਰ ਅਜ ਸਵੇਰੇ ਜੇਲ ਪ੍ਰਸ਼ਾਸ਼ਨ ਵੱਲੋਂ ਫ਼ੋਨ ਕਰ ਇਹ ਦਸਿਆ ਗਿਆ ਕਿ ਉਸਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਜਿਸਦੇ ਚਲਦੇ ਅਸੀ ਸਵੇਰ ਤੋਂ ਦੁਪਹਿਰ ਤਕ ਉਸਦੀ ਲਾਸ਼ ਵੇਖਣ ਲਈ ਕਈ ਹਸਪਤਾਲ ਦੇ ਚਕਰ ਕਟ ਰਹੇ ਹਾ ਪਰ ਉਨ੍ਹਾਂ ਨੂੰ ਕੋਈ ਵੀ ਉਨ੍ਹਾ ਦੇ ਪੁੱਤ ਦੀ ਮ੍ਰਿਤ ਦੇਹ ਨਹੀ ਦਿਖਾ ਰਿਹਾ।

ਪਰਿਵਾਰਕ ਮੈਂਬਰਾਂ ਨੂੰ ਸ਼ਕ ਹੈ ਕਿ ਉਹਨਾ ਦਾ ਬੇਟਾ ਗੁਰਪ੍ਰੀਤ ਆਤਮਹੱਤਿਆ ਨਹੀ ਕਰ ਸਕਦਾ, ਬਲਕਿ ਜੇਲ੍ਹ ਵਿਚ ਬੰਦ ਦੂਸਰੇ ਗੈਗਸਟਰਾਂ ਦੁਆਰਾ ਉਸਦਾ ਕਤਲ ਕੀਤਾ ਗਿਆ ਹੈ, ਜਿਸਨੂੰ ਪੁਲਿਸ ਆਤਮਹੱਤਿਆ ਦਾ ਨਾਮ ਦੇ ਰਹੀ ਹੈ।

ਇਹ ਵੀ ਪੜ੍ਹੋ: ਭਾਜਪਾ ਦੀ ਹਾਰ ਦਾ ਕਿਸਾਨਾਂ ਨੇ ਲੱਡੂ ਵੰਡ ਮਨਾਇਆ ਜਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.