ETV Bharat / state

ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਪੁੱਜੀ ਔਰਤ ਕੋਲੋਂ 16 ਲੱਖ ਦਾ ਸੋਨਾ ਜ਼ਬਤ

ਰਾਜਾਸਾਂਸੀ ਏਅਰਪੋਰਟ 'ਤੇ ਅਰਬ ਦੇਸ਼ਾਂ ਵੱਲੋਂ ਸੋਨੇ ਦੀ ਤਸਕਰੀ ਲਗਾਤਾਰ ਜਾਰੀ ਹੈ। ਕਸਟਮ ਵਿਭਾਗ ਦੀ ਟੀਮ ਨੇ ਇੱਕ ਵਾਰ ਫਿਰ ਤੋਂ ਦੁਬਈ ਤੋਂ ਆਈ ਇੱਕ ਔਰਤ ਤੋਂ 16.30 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ।

ਫ਼ੋਟੋ
ਫ਼ੋਟੋ
author img

By

Published : Jan 21, 2021, 8:52 PM IST

ਅੰਮ੍ਰਿਤਸਰ: ਰਾਜਾਸਾਂਸੀ ਏਅਰਪੋਰਟ 'ਤੇ ਅਰਬ ਦੇਸ਼ਾਂ ਵੱਲੋਂ ਸੋਨੇ ਦੀ ਤਸਕਰੀ ਲਗਾਤਾਰ ਜਾਰੀ ਹੈ। ਕਸਟਮ ਵਿਭਾਗ ਦੀ ਟੀਮ ਨੇ ਇੱਕ ਵਾਰ ਫਿਰ ਦੁਬਈ ਤੋਂ ਆਈ ਇੱਕ ਔਰਤ ਤੋਂ 16.30 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸੋਨੇ ਦੀ ਤਸਕਰੀ ਕਰਨ ਲਈ ਉਕਤ ਔਰਤ ਪੇਸਟ ਫੋਮ ’ਚ ਸੋਨੇ ਨੂੰ ਲੈ ਕੇ ਆਈ ਸੀ ਤਾਂ ਕਿ ਕਸਟਮ ਟੀਮ ਨੂੰ ਚਕਮਾ ਦੇ ਸਕੇ, ਪਰ ਅਧਿਕਾਰੀਆਂ ਨੇ ਔਰਤ ਦੇ ਸਾਰੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਹੈ।

ਹਾਲਾਂਕਿ ਸੋਨੇ ਦੀ ਕੀਮਤ ਇੰਨੀ ਜ਼ਿਆਦਾ ਨਹੀਂ ਹੈ, ਜਿਸ ਦੇ ਨਾਲ ਸਪੱਸ਼ਟ ਹੋ ਸਕੇ ਕਿ ਇਹ ਕੰਮ ਸੋਨਾ ਤਸਕਰਾਂ ਦਾ ਹੈ, ਪਰ ਜਿਸ ਤਰ੍ਹਾਂ ਨਾਲ ਪੇਸਟ ਦੀ ਫੋਮ ’ਚ ਸੋਨਾ ਲਿਆਂਦਾ ਗਿਆ, ਉਹ ਪ੍ਰਮਾਣ ਦਿੰਦਾ ਹੈ ਕਿ ਇਹ ਕੰਮ ਸੋਨੇ ਦੀ ਤਸਕਰੀ ਲਈ ਹੀ ਕੀਤਾ ਗਿਆ ਸੀ। ਇਸ ਦਾ ਕਾਰਨ ਇਹ ਹੈ ਕਿ ਸ਼ਾਤਿਰ ਸੋਨਾ ਤਸਕਰ ਹੀ ਸੋਨੇ ਨੂੰ ਪੇਸਟ ਦੇ ਰੂਪ ’ਚ ਬਣਾਉਂਦੇ ਹਨ ਅਤੇ ਫਿਰ ਵੱਖ-ਵੱਖ ਤਰੀਕਿਆਂ ਨਾਲ ਇਸਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਕਰਦੇ ਹਨ।

ਆਮ ਤੌਰ ’ਤੇ ਵਿਦੇਸ਼ਾਂ ਤੋਂ ਆਉਣ ਵਾਲੇ ਟੂਰਿਸਟ, ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਰਹਿੰਦੀਆਂ ਹੈ। ਉਹ ਰਵਾਇਤੀ ਤੌਰ ’ਤੇ ਕੜੇ, ਚੈਨ, ਮੰਗਲ ਸੂਤਰ, ਅੰਗੂਠੀ ਜਾਂ ਫਿਰ ਚੂੜੀਆਂ ਦੇ ਰੂਪ ’ਚ ਸੋਨਾ ਲਿਆਉਂਦੇ ਹਨ, ਜਦੋਂ ਸਮਰੱਥਾ ਤੋਂ ਜ਼ਿਆਦਾ ਸੋਨਾ ਲਿਆਉਂਦੇ ਹਨ ਤਾਂ ਉਸ ਦਾ ਰੀ-ਐਕਸਪੋਰਟ ਕਰ ਦਿੱਤਾ ਜਾਂਦਾ ਹੈ, ਜਿਸ ਦੇ ਨਾਲ ਜੁਰਮਾਨਾ ਨਹੀਂ ਭਰਨਾ ਪੈਂਦਾ ਪਰ ਅਜਿਹੇ ਮਾਮਲਿਆਂ ’ਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੋਨਾ ਤਸਕਰੀ ਲਈ ਨਹੀਂ ਲਿਆਂਦਾ ਗਿਆ ਸੀ ਪਰ ਪੇਸਟ ਫੋਮ ’ਚ ਸੋਨਾ ਲਿਆਉਣ ਦਾ ਸਾਫ਼ ਮਤਲਬ ਪਤਾ ਚੱਲ ਜਾਂਦਾ ਹੈ ਕਿ ਸੋਨਾ ਤਸਕਰੀ ਲਈ ਹੀ ਇਹ ਕੰਮ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.