ਅੰਮ੍ਰਿਤਸਰ: ਜ਼ਿਲ੍ਹੇ ਦੇ ਖਾਲੜਾ ਦੇ ਨੇੜੇ ਪੈਂਦੇ ਪਿੰਡ ਨਾਰਲਾ ਵਿਖੇ ਸੁਲੱਖਣ ਸਿੰਘ ਨਾਰਲਾ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਨਮਾਨ ਕੀਤਾ ਗਿਆ। ਦੱਸ ਦਈਏ ਕਿ ਸੁਲੱਖਣ ਸਿੰਘ ਨਾਰਲਾ ਨੇ ਦੇਸ਼ ਦੀ ਆਜ਼ਾਦੀ ਚ ਆਪਣਾ ਵਢਮੁੱਲਾ ਯੋਗਦਾਨ ਪਾਇਆ ਸੀ। 103 ਸਾਲ ਦੀ ਉਮਰ ਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।
ਆਜਾਦੀ ਘੁਲਾਟੀਆ ਸੁਲੱਖਣ ਸਿੰਘ ਨਾਰਲਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਨਾਰਲਾ ਵਿਖੇ ਕੀਤਾ ਗਿਆ। ਇਸ ਦੌਰਾਨ ਪੰਜਾਬ ਪੁਲਿਸ ਦੀ ਟੁੱਕੜੀ ਨੇ ਆਜਾਦੀ ਘੁਲਾਟੀਆ ਸੁਲੱਖਣ ਸਿੰਘ ਨਾਰਲਾ ਨੂੰ ਹਵਾ ਚ ਫਾਇਰ ਕਰਕੇ ਸਲਾਮੀ ਦਿੱਤੀ। ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀ ਐਸਡੀਐਮ ਰਾਜੇਸ਼ ਕੁਮਾਰ ਸ਼ਰਮਾ , ਤਹਿਸੀਲਦਾਰ ਅਜੇ ਕੁਮਾਰ ਵੱਲੋਂ ਆਜ਼ਾਦੀ ਘੁਲਾਟੀਏ ਸੁਲੱਖਣ ਸਿੰਘ ਨੂੰ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ।
ਇਹ ਵੀ ਪੜੋ: ਅਥਲੀਟ ਮਾਨ ਕੌਰ ਦੀ ਵਿਗੜੀ ਸਿਹਤ, ਪੁੱਤ ਨੇ ਮਾਂ ਦੇ ਇਲਾਜ ਲਈ ਕੀਤੀ ਸਰਕਾਰ ਤੋਂ ਅਪੀਲ
ਦੱਸ ਦਈਏ ਕਿ ਆਜਾਦੀ ਘੁਲਾਟੀਆ ਸੁਲੱਖਣ ਸਿੰਘ ਨਾਰਲਾ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਵਿੱਚ ਸ਼ਖਸ਼ੀਅਤਾ ਹਾਜ਼ਰ ਹੋਈਆਂ।