ETV Bharat / state

ਪ੍ਰਵਾਸੀਆਂ ਲਈ ਅੰਮ੍ਰਿਤਸਰ ਤੋਂ ਚੌਥੀ ਰੇਲ ਗੱਡੀ ਗੌਂਡਾ ਲਈ ਰਵਾਨਾ - Amritsar railway station

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਆਪਣੇ ਸੂਬਿਆਂ 'ਚ ਵਾਪਸ ਭੇਜਣ ਦੀ ਪਹਿਲ ਕੀਤੀ ਗਈ ਹੈ ਜਿਸ ਤਹਿਤ ਅੱਜ ਦੁਪਹਿਰ ਨੂੰ ਅੰਮ੍ਰਿਤਸਰ ਤੋਂ ਚੌਥੀ ਰੇਲ ਗੱਡੀ ਗੌਂਡਾ ਲਈ ਰਾਵਾਨਾ ਹੋ ਗਈ।

ਪ੍ਰਵਾਸੀ ਲਈ ਅੰਮ੍ਰਿਤਸਰ ਤੋਂ ਚੌਥੀ ਰੇਲ ਗੱਡੀ ਗੌਂਡਾ ਲਈ ਰਵਾਨਾ
Fourth Train for Immigrants Departs for Gonda
author img

By

Published : May 11, 2020, 5:41 PM IST

ਅੰਮ੍ਰਿਤਸਰ: ਕੋਰੋਨਾ ਵਾਇਰਸ ਕਰਕੇ ਲੱਗੇ ਕਰਫਿਊ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਆਪਣੇ ਸੂਬਿਆਂ 'ਚ ਵਾਪਸ ਭੇਜਣ ਦੀ ਪਹਿਲ ਕੀਤੀ ਗਈ ਹੈ ਜਿਸ ਤਹਿਤ ਅੱਜ ਦੁਪਹਿਰ ਨੂੰ ਅੰਮ੍ਰਿਤਸਰ ਤੋਂ ਚੌਥੀ ਰੇਲ ਗੱਡੀ ਗੌਂਡਾ ਲਈ ਰਵਾਨਾ ਹੋ ਗਈ। ਇਸ ਰੇਲ ਗੱਡੀ ਵਿੱਚ 1200 ਯਾਤਰੀ ਗਏ ਹਨ, ਜਿਨ੍ਹਾਂ ਦਾ ਘਰਾਂ ਤੋਂ ਲੈ ਕੇ ਰੇਲ ਗੱਡੀ ਤੱਕ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ।

Fourth Train for Immigrants Departs for Gonda

ਪ੍ਰਵਾਸੀ ਮਜ਼ਦੂਰਾਂ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਖਾਣ-ਪੀਣ ਤੋਂ ਲੈ ਕੇ ਰੇਲ ਗੱਡੀ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਨੇ ਕੀਤਾ ਹੈ। ਜੋ ਕਿ ਬਹੁਤ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਦਾ ਪ੍ਰਭਾਵ ਘੱਟ ਹੋਵੇਗਾ ਤਾਂ ਫਿਰ ਤੋਂ ਇੱਥੇ ਆ ਕੇ ਕੰਮ ਕਰਨਗੇ। ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਜਿਹੜਾ ਵੀ ਪ੍ਰਵਾਸੀ ਮਜ਼ਦੂਰ ਵਾਪਸ ਆਪਣੇ ਸੂਬੇ ਜਾ ਰਿਹਾ ਹੈ ਉਹ ਪਹਿਲਾਂ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਪੋਰਟਲ 'ਤੇ ਰਜਿਸਟੇਸ਼ਨ ਕਰਦਾ ਹੈ। ਫਿਰ ਉਸ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਹੈ ਤੇ ਉਸ ਦੀ ਮੈਡੀਕਲ ਜਾਂਚ ਕਰ ਕੇ ਉਸ ਨੂੰ ਟ੍ਰੇਨ ਦੀ ਟਿਕਟ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਟ੍ਰੇਨਾਂ ਸੂਬਾ ਸਰਕਾਰ ਵੱਲੋਂ ਫ੍ਰੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚੌਥੀ ਟ੍ਰੇਨ ਹੈ ਜੋ ਗੌਂਡਾ ਲਈ ਰਵਾਨਾ ਹੋਈ ਹੈ।

ਇਹ ਵੀ ਪੜ੍ਹੋ:ਸ਼੍ਰਮਿਕ ਸਪੈਸ਼ਲ ਟ੍ਰੇਨ' ਦਾ ਲਾਹਾ ਲੈਣ ਲਈ ਆਪਸ 'ਚ ਭਿੜੇ ਭਾਜਪਾ-ਕਾਂਗਰਸੀ

ਉਨ੍ਹਾਂ ਕਿਹਾ ਕਿ ਹਰੇਕ ਥਾਂ ਸਿਹਤ ਵਿਭਾਗ ਵੱਲੋਂ ਜਾਰੀ ਹੋਈ ਹਿਦਾਇਤਾਂ ਦੀ ਪਾਲਣਾ ਕੀਤੀ ਗਈ ਹੈ। ਮੈਡੀਕਲ ਜਾਂਚ ਵੇਲੇ ਸਮਾਜਿਕ ਦੂਰੀ ਤੇ ਮਾਸਕ ਆਦਿ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਟ੍ਰੇਨ ਨੂੰ ਰਵਾਨਾ ਕਰਨ ਲਈ ਤਹਿਸੀਲਦਾਰ ਜੇ ਪੀ ਸਲਵਾਨ, ਤਹਿਸੀਲਦਾਰ ਵੀਰ ਕਰਨ ਸਿੰਘ, ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ ਤੇ ਹੋਰ ਅਧਿਕਾਰੀ ਵੀ ਸਟੇਸ਼ਨ 'ਤੇ ਮੌਜੂਦ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.