ਅੰਮ੍ਰਿਤਸਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਉਣ ਤੋਂ ਬਾਅਦ ਕਈ ਸਾਬਕਾ ਕਾਂਗਰਸੀ ਮੰਤਰੀ ਅਤੇ ਵਿਧਾਇਕ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾ ਚੁੱਕੇ ਹਨ। ਹੁਣ ਕਈਆਂ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ ਅਤੇ ਕਈ ਵਿਜੀਲੈਂਸ ਦੇ ਚੱਕਰ ਕੱਟ ਰਹੇ ਹਨ। ਇਸੇ ਘੇਰੇ ਤੋਂ ਸਾਬਕਾ ਡਿਪਟੀ ਸੀ.ਐਮ. ਓ. ਪੀ. ਸੋਨੀ ਵੀ ਵਾਂਝੇ ਨਹੀਂ ਰਹੇ। ਉਹਨਾਂ ਨੂੰ ਵਿਜੀਲੈਂਸ ਦਫ਼ਤਰ ਪੇਸ਼ ਹੋਣਾ ਪਿਆ। ਹਾਲਾਂਕਿ 26 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਉਹ ਅੱਜ ਪੇਸ਼ ਹੋਏ ਹਨ।
ਇਹ ਵੀ ਪੜੋ: ਬੀਐਸਐਫ ਨੇ ਪੰਜਾਬ ਦੀ ਸਰਹੱਦ ਵਿੱਚ ਪਾਕਿ ਤੋਂ ਦਾਖਲ ਹੋਏ ਡਰੋਨ ਨੂੰ ਕੀਤਾ ਢੇਰ
ਓ. ਪੀ. ਸੋਨੀ ਕਿਉਂ ਆਏ ਵਿਜੀਲੈਂਸ ਜਾਂਚ ਦੇ ਘੇਰੇ ਅੰਦਰ ?: ਦਰਅਸਲ ਓ. ਪੀ. ਸੋਨੀ ਕੋਲ ਆਮਦਨ ਤੋਂ ਵੱਧ ਜਾਇਦਾਦ ਹੋਣ ਦੀ ਸ਼ਿਕਾਇਤ ਵਿਜੀਲੈਂਸ ਕੋਲ ਪਹੁੰਚੀ ਸੀ।ਜਿਸਤੋਂ ਬਾਅਦ ਵਿਜੀਲੈਂਸ ਨੇ ਓ. ਪੀ. ਸੋਨੀ ਸੰਮਨ ਭੇਜੇ ਸਨ ਅਤੇ 26 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ।ਇਸ ਮਾਮਲੇ ਦੀ ਜਾਂਚ ਐਸ. ਐਸ. ਪੀ. ਵਰਿੰਦਰ ਸਿੰਘ ਸੰਧੂ ਦੇ ਹੱਥ ਵਿਚ ਸੌਂਪੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਓ. ਪੀ. ਸੋਨੀ ਤੇ ਕਾਰਵਾਈ ਕਰਨ ਲਈ ਖੁਦ ਹਰੀ ਝੰਡੀ ਦਿੱਤੀ ਗਈ।
ਇਸ ਤੋਂ ਪਹਿਲਾਂ 3 ਸਾਬਕਾ ਮੰਤਰੀ ਗਏ ਜੇਲ੍ਹ: ਸੋਨੀ ਪਿਛਲੀ ਕਾਂਗਰਸ ਸਰਕਾਰ ਦੇ ਪੰਜਵੇਂ ਮੰਤਰੀ ਹਨ ਜਿਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ। ਇਸ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਾਮ ਅਰੋੜਾ ਅਤੇ ਸੰਗਤ ਸਿੰਘ ਗਿਲਜੀਆਂ ਭ੍ਰਿਸ਼ਟਾਚਾਰ ਸੰਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਆਸ਼ੂ, ਧਰਮਸੋਤ ਅਤੇ ਸੁੰਦਰ ਸ਼ਾਮ ਅਰੋੜਾ ਦੀ ਤਾਂ ਇਸ ਮਾਮਲੇ ਵਿਚ ਗ੍ਰਿਫਤਾਰੀ ਵੀ ਹੋਈ ਹੈ।ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸੋਨੀ ਖ਼ਿਲਾਫ਼ ਸ਼ਿਕਾਇਤ 8 ਨਵੰਬਰ ਨੂੰ ਮਿਲੀ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਸੋਨੀ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਈ ਹੈ। ਜਾਇਦਾਦਾਂ ਬਾਰੇ ਆਪਣੀ ਮੁੱਢਲੀ ਜਾਂਚ ਕਰਨ ਉਪਰੰਤ ਸ੍ਰੀ ਸੋਨੀ ਤੋਂ ਉਨ੍ਹਾਂ ਦੀ ਜਾਇਦਾਦ ਬਾਰੇ ਵੇਰਵੇ ਹਾਸਲ ਕਰਨ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਹੈ।
ਸੋਨੀ ਦਾ ਚੰਗਾ ਰਿਹਾ ਸਿਆਸੀ ਆਧਾਰ: ਜੇਕਰ ਓ. ਪੀ. ਸੋਨੀ ਦੀ ਸਖਸ਼ੀਅਤ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਸਿਆਸੀ ਗਲਿਆਰਿਆਂ ਵਿਚ ਚੰਗਾ ਅਧਾਰ ਮੰਨਿਆਂ ਜਾਂਦਾ ਰਿਹਾ।ਉਹਨਾਂ ਦੇ ਪੂਰੇ ਸਿਆਸੀ ਕਰੀਅਰ ਵਿਚ ਕਿਸੇ ਖ਼ਿਲਾਫ਼ ਕੋਈ ਵੀ ਬਿਆਨ ਉਹਨਾਂ ਦੀ ਜ਼ੁਬਾਨ ਵਿਚੋਂ ਸੁਣਨ ਨੂੰ ਨਹੀਂ ਮਿਿਲਆ।ਵਿਰੋਧੀ ਧਿਰਾਂ ਲਈ ਕਦੇ ਵੀ ਸੋਨੀ ਵੱਲੋਂ ਤਿੱਖੀ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ ਗਈ। ਅਕਸਰ ਚਰਚਾਵਾਂ ਸੁਣਨ ਨੂੰ ਮਿਲਦੀਆਂ ਰਹੀਆਂ ਕਿ ਵਿਰੋਧੀ ਧਿਰਾਂ ਦੇ ਵੱਡੇ ਸਿਆਸੀ ਆਗੂਆਂ ਨਾਲ ਉਹਨਾਂ ਦੇ ਚੰਗੇ ਸਬੰਧ ਰਹੇ। ਉਹਨਾਂ ਨੂੰ ਹਮੇਸ਼ਾ ਸਨਮਾਨ ਦੀ ਨਿਗਾਹ ਨਾਲ ਹੀ ਵੇਖਿਆ ਜਾਂਦਾ ਰਿਹਾ।ਇਸਤੋਂ ਪਹਿਲਾਂ ਕਦੇ ਵੀ ਕਿਸੇ ਵਿਵਾਦ ਵਿਚ ਓ.ਪੀ. ਸੋਨੀ ਦਾ ਨਾਂ ਨਹੀਂ ਆਇਆ।
ਚੰਨੀ ਤੇ ਕੈਪਟਨ ਵੀ ਵਿਜੀਲੈਂਸ ਦੇ ਨਿਸ਼ਾਨੇ 'ਤੇ ਹਨ: ਇਸ ਤੋਂ ਇਲਾਵਾ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਵਿਜੀਲੈਂਸ ਦੇ ਰਡਾਰ 'ਤੇ ਹਨ। ਹਾਲ ਹੀ ਦੇ ਵਿਚ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਉਹਨਾਂ ਦੇ ਵਿਧਾਨ ਸਭਾ ਹਲਕਿਆਂ ਨੂੰ ਦਿੱਤੀ ਗਈ ਗ੍ਰਾਂਟ ਵਿਚ ਘਪਲਿਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਕਮਾਂ ਅਨੁਸਾਰ ਰਾਜ ਸਰਕਾਰ ਦੇ 17 ਉਪ ਮੁੱਖ ਕਾਰਜਕਾਰੀ ਅਧਿਕਾਰੀ ਮੌਕੇ 'ਤੇ ਹੀ ਸੂਬੇ ਦੇ 46 ਬਲਾਕਾਂ ਵਿੱਚ ਹੋਏ ਵਿਕਾਸ ਕਾਰਜਾਂ ਦੀ ਜਾਂਚ ਕਰਨਗੇ।
ਇਹ ਵੀ ਪੜੋ: NIA ਨੇ ਗੈਂਗਸਟਰ ਬਿਸ਼ਨੋਈ ਅਤੇ ਗੋਲਡੀ ਗੈਂਗ ਨਾਲ ਜੁੜੇ ਕਈ ਟਿਕਾਣਿਆਂ ਉੱਤੇ ਮਾਰੇ ਛਾਪੇ