ਅੰਮ੍ਰਿਤਸਰ: ਅਗਾਮੀ ਦਿਨਾਂ ਵਿੱਚ ਹੋਣ ਵਾਲੇ ਜੀ20 ਸਮਿਟ ਦੀਆਂ ਤਿਆਰੀਆਂ ਦੇ ਚੱਲਦੇ ਪੰਜਾਬ ਪੁਲਿਸ ਅਤੇ ਸ਼ਹਿਰ ਵਿੱਚ ਆਈ ਪੈਰਾ ਮਿਲਟਰੀ ਫੋਰਸ ਨਾਲ ਮਿਲਕੇ ਸ਼ਹਿਰ ਦੇ ਵੱਖ ਵੱਖ ਥਾਵਾਂ ਉੱਤੇ ਫਲੈਗ ਮਾਰਚ ਕੱਢਿਆ ਗਿਆ। ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਕੀਤੀ ਅਪੀਲ ਕੋਈ ਵੀ ਸ਼ੱਕੀ ਚੀਜ ਜਾਂ ਵਿਅਕਤੀ ਨਜ਼ਰ ਆਉਂਦਾ ਹੈ ਤੇ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਏਸੀਪੀ ਵਰਿੰਦਰ ਸਿੰਘ ਖੋਸਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਤੁਸੀਂ ਇਸ ਦੀ ਸੂਚਨਾ 112 ਨੰਬਰ ਉੱਤੇ ਵੀ ਕਰ ਸਕਦੇ ਹੋ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੋ ਰੂਟ ਪੁਲਿਸ ਪ੍ਰਸ਼ਾਸਨ ਵੱਲੋਂ ਦੱਸੇ ਜਾਣਗੇ, ਉਨ੍ਹਾਂ ਰੂਟ ਉੱਤੇ ਹੀ ਵੀਆਈਪੀ ਜਾਣਗੇ। ਇਸ ਵਿੱਚ ਆਮ ਜਨਤਾ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ।
ਇਨ੍ਹਾਂ ਇਲਾਕਿਆਂ 'ਚ ਕੱਢਿਆ ਫਲੈਗ ਮਾਰਚ : ਏਸੀਪੀ ਵਰਿੰਦਰ ਖੋਸਾ ਨੇ ਕਿਹਾ ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫ਼ੋਰਸ ਮਿਲਕੇ ਸ਼ਰਾਰਤੀ ਅਨਸਰਾਂ ਨੂੰ ਪੂਰੀ ਤਰ੍ਹਾਂ ਨੱਥ ਪਾਉਣਗੇ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਰਣਜੀਤ ਐਵੀਨਿਊ ਦੇ ਵੱਖ-ਵੱਖ ਏਰੀਏ ਵਿੱਚ ਮੁੱਖ ਅਫਸਰ ਥਾਣਾ ਰਣਜੀਤ ਐਵੀਨਿਊ, ਸਿਵਲ ਲਾਈਨ, ਸਦਰ ਤੇ ਏਅਰਪੋਟਰ ਸਮੇਤ ਪੈਰਾਮਿਲਟਰੀ ਫੋਰਸ ਅਤੇ ਲੋਕਲ ਪੁਲਿਸ ਦੇ ਜਵਾਨਾਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ। ਇਸ ਫਲੈਗ ਮਾਰਚ ਦੀ ਅਗਵਾਈ ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਵੱਲੋਂ ਕੀਤੀ ਗਈ।
ਪੈਰਾ ਮਿਲਟਰੀ ਫੋਰਸ ਤੇ ਪੰਜਾਬ ਪੁਲਿਸ ਤਿਆਰ: ਏਸੀਪੀ ਵਰਿੰਦਰ ਖੋਸਾ ਨੇ ਦੱਸਿਆ ਕਿ ਐਤਵਾਰ ਨੂੰ ਸਾਰਾ ਦਿਨ ਸ਼ਹਿਰ ਦੇ ਵੱਖ ਵੱਖ ਥਾਵਾਂ ਉੱਤੇ ਅਤੇ ਬਜਾਰਾਂ ਵਿਚ ਰਾਤ ਤੱਕ ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਏਸੀਪੀ ਨੌਰਥ ਨੇ ਕਿਹਾ ਕਿ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਵੱਲੋਂ ਜਗ੍ਹਾ-ਜਗ੍ਹਾ ਉੱਤੇ ਨਾਕਾਬੰਦੀ ਵੀ ਕੀਤੀ ਗਈ ਹੈ, ਤਾਂ ਜੋ ਸ਼ਹਿਰ ਵਾਸੀ ਅਮਨ ਤੇ ਸ਼ਾਂਤੀ ਨਾਲ ਜ਼ਿੰਦਗੀ ਜੀਅ ਸਕਣ। ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਪੈਰਾ ਮਿਲਟਰੀ ਫੋਰਸ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ।
ਸ਼ੱਕੀ ਵਿਅਕਤੀ ਜਾਂ ਵਸਤੂ ਨਜ਼ਰ ਆਉਣ 'ਤੇ ਕਰੋ ਇਹ ਕੰਮ: ਏਸੀਪੀ ਵਰਿੰਦਰ ਖੋਸਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਜਿਹੜੇ ਰੂਟ ਦਿੱਤੇ ਗਏ ਹਨ, ਉਨ੍ਹਾਂ ਰੂਟ ਉੱਤੇ ਵੀਆਈਪੀ ਆਉਣ ਜਾਉਣਗੇ ਜਿਸ ਨੂੰ ਲੈ ਕੇ ਆਮ ਆਦਮੀ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਵੀਆਈਪੀ ਦੇ ਆਗਮਨ ਨੂੰ ਲੈਕੇ ਕੁੱਝ ਰੂਟ ਬੰਦ ਕੀਤੇ ਜਾਣਗੇ ਜਿਸ ਨੂੰ ਲੈਕੇ ਕੁੱਝ ਰਸਤੇ ਡਾਈਵਰਟ ਕੀਤੇ ਗਏ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਕੋਈ ਵੀ ਸ਼ੱਕੀ ਚੀਜ਼ ਜਾਂ ਵਿਅਕਤੀ ਨਜ਼ਰ ਆਉਂਦਾ ਹੈਸ ਉਸ ਦੀ ਸੂਚਨਾ ਤੁਰੰਤ ਪੁਲਿਸ ਅਧਿਕਾਰੀਆ ਨੂੰ ਜਾਂ ਪੁਲਿਸ ਥਾਣੇ ਵਿੱਚ ਦਿਓ। ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਇਸ ਦੀ ਸੂਚਨਾ ਤੁਸੀਂ ਕੰਟਰੋਲ ਰੂਮ ਉੱਤੇ 112 ਨੰਬਰ ਉੱਤੇ ਕਾਲ ਕਰ ਕੇ ਵੀ ਦੇ ਸਕਦੇ ਹੋ। ਪੁਲਿਸ ਅਧਿਕਾਰੀ ਨੇ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਤੁਸੀਂ ਆਪਣੇ ਮਾੜੇ ਕੰਮ ਧੰਦੇ ਛੱਡ ਕੇ ਆਮ ਨਾਗਰਿਕ ਵਾਂਗ ਚੰਗੇ ਸ਼ਹਿਰੀ ਬਣੋ।
ਇਹ ਵੀ ਪੜ੍ਹੋ: Harjot Bains Marriage: ਇੱਕ ਹੋਰ 'ਆਪ' ਵਿਧਾਇਕ ਚੜ੍ਹੇਗਾ ਵਿਆਹ ਵਾਲੀ ਘੋੜੀ, ਪਾਰਟੀ ਨੇ ਖਿੱਚੀਆਂ ਫੁੱਲ ਤਿਆਰੀਆਂ !