ETV Bharat / state

FIR On Gangster Lakhbir Landa: ਗੈਂਗਸਟਰ ਲਖਬੀਰ ਲੰਡਾ 'ਤੇ ਮਾਮਲਾ ਦਰਜ ! ਟਰੈਵਲ ਏਜੰਟ ਨੂੰ ਧਮਕਾਉਣ ਅਤੇ ਫਿਰੌਤੀ ਮੰਗਣ ਦੇ ਇਲਜ਼ਾਮ - ਲਖਬੀਰ ਲੰਡਾ ਦੀ ਖ਼ਬਰ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਖਿਲਾਫ਼ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਵਿਭਾਗ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਕਿਸੇ ਟਰੈਵਲ ਏਜੰਟ ਨੂੰ ਲਖਬੀਰ ਸਿੰਘ ਲੰਡਾ (FIR On Gangster Lakhbir Landa) ਨੇ ਫੋਨ ਉੱਤੇ ਧਮਕੀ ਦਿੱਤੀ ਹੈ।

FIR On Gangster Lakhbir Landa
FIR On Gangster Lakhbir Landa
author img

By ETV Bharat Punjabi Team

Published : Oct 31, 2023, 10:41 AM IST

ਅੰਮ੍ਰਿਤਸਰ: ਗੈਂਗਸਟਰਾਂ ਵਲੋਂ ਪੰਜਾਬ ਵਿੱਚ ਵਪਾਰੀਆਂ ਤੇ ਹੋਰ ਕਾਰੋਬਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫਿਰੌਤੀਆਂ ਮੰਗਣ ਲਈ ਮੁਲਜ਼ਮ ਗੈਂਗਸਟਰਾਂ ਵਲੋਂ ਧਮਕੀ ਭਰੀ ਕਾਲ ਤੇ ਮੈਸੇਜ ਕੀਤੇ ਜਾ ਰਹੇ ਹਨ। ਇੱਥੋ ਤੱਕ ਕਿ ਵਪਾਰੀਆਂ ਤੇ ਹੋਰ ਕਾਰੋਬਾਰੀਆਂ ਦੇ ਘਰਾਂ ਜਾਂ ਦੁਕਾਨਾਂ ਉੱਤੇ ਫਾਇਰਿੰਗ ਤੱਕ ਕਰਵਾਈ ਜਾ ਰਹੀ ਹੈ, ਤਾਂ ਜੋ ਉਨ੍ਹਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਸਕਣ। ਇਸ ਦੇ ਚੱਲਦੇ ਤਾਜ਼ਾ ਮਾਮਲਾ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਸਾਹਮਣੇ ਆਇਆ ਹੈ, ਜਿਸ ਉੱਤੇ ਅੰਮ੍ਰਿਤਸਰ ਦੇ ਕਿਸੇ ਟਰੈਵਲ ਏਜੰਟ ਨੂੰ ਧਮਕੀ ਦੇਣ ਦੇ ਇਲਜ਼ਾਮ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

ਏਜੰਟ ਕੋਲੋਂ ਮੰਗੀ 20 ਲੱਖ ਦੀ ਫਿਰੌਤੀ: ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਲਖਬੀਰ ਸਿੰਘ ਲੰਡਾ ਨੇ ਫੋਨ ਉੱਤੇ ਉਸ ਟਰੈਵਲ ਏਜੰਟ ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਜਿਸ ਦੇ ਚੱਲਦੇ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਲਖਬੀਰ ਸਿੰਘ ਲੰਡਾ ਉੱਤੇ ਪਹਿਲਾਂ ਵੀ ਕਈ ਮਾਮਲੇ (Threat and Ransom Demand) ਦਰਜ ਹਨ। ਇਸ ਵੇਲੇ ਉਹ ਕੈਨੇਡਾ ਵਿੱਚ ਬੈਠਾ ਹੋਇਆ ਹੈ ਅਤੇ ਉਥੋਂ ਹੀ ਆਪਣਾ ਨੈਟਵਰਕ ਚਲਾ ਰਿਹਾ ਹੈ।

ਫਿਰੌਤੀ ਨਾ ਦੇਣ ਉੱਤੇ ਜਾਨੋਂ ਮਾਰਨ ਦੀ ਧਮਕੀ: ਇਹ ਵੀ ਪਤਾ ਚੱਲਿਆ ਹੈ ਕਿ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਦੇ ਵਿੱਚ ਐਸਜੀ ਟਰੈਵਲ ਏਜੰਟ ਨਾਂ ਦੇ ਆਈਲੈਟਸ ਕੋਚਿੰਗ ਸੈਂਟਰ ਦੇ ਮਾਲਕ ਨੂੰ ਇਹ ਫੋਨ ਉੱਤੇ ਫਿਰੌਤੀ ਮੰਗੀ ਗਈ ਹੈ। ਥਾਣਾ ਰਣਜੀਤ ਐਵਨਿਊ ਦੀ ਪੁਲਿਸ ਵੱਲੋਂ ਵੀ ਲਖਬੀਰ ਸਿੰਘ ਲੰਡਾ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।

ਟਰੈਵਲ ਏਜੰਟ ਦੇ ਮਾਲਿਕ ਸਾਹਿਲ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਫੋਨ ਅਤੇ ਵਾਟਸਐਪ ਕਾਲ ਉੱਤੇ ਇਹ ਧਮਕੀ ਭਰਿਆ ਫੋਨ ਆਇਆ ਸੀ ਜਿਸ ਵਿੱਚ ਉਸ ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਤੇ ਲਖਬੀਰ ਸਿੰਘ ਲੰਡਾ ਵੱਲੋਂ ਕਿਹਾ ਗਿਆ ਕਿ ਜੇਕਰ 20 ਲੱਖ ਰੁਪਏ ਨਾ ਦਿੱਤਾ ਗਿਆ ਤੇ ਉਸ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਾਈਬਰ ਕ੍ਰਾਈਮ ਵਿਭਾਗ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਾਲ ਕਿੱਥੋਂ ਆਈ ਹੈ ਤੇ ਕਿਸ ਨੇ ਕੀਤੀ ਹੈ, ਇਸ ਦੇ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.