ਅੰਮ੍ਰਿਤਸਰ: ਥਾਣਾ ਅਜਨਾਲਾ ਅਧੀਨ ਆਉਂਦੇ ਸਰਹੱਦੀ ਪਿੰਡ ਬੱਲੜਵਾਲ ਆਬਾਦੀ ਸੋਹਣ ਸਿੰਘ ਦੇ ਰਹਿਣ ਵਾਲੇ ਇੱਕ ਪਿਓ ਵਲੋਂ ਆਪਣੀ ਹੀ ਜੰਮੀ ਔਲਾਦ ਨੂੰ ਗੋਲੀ ਮਾਰ ਦਿੱਤੀ ਗਈ। ਮੁਲਜ਼ਮ ਸੁਰਿੰਦਰ ਸਿੰਘ ਵੱਲੋ ਆਪਣੇ ਸਾਥੀਆਂ ਨਾਲ ਮਿਲਕੇ ਆਪਣੇ ਪੁੱਤਰ ਉੱਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਅਜਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਹਿੱਸਾ ਲੈਣ ਗਏ ਪੁੱਤ ਨੂੰ ਮਾਰੀ ਗੋਲੀ: ਇਸ ਸਬੰਧ ਵਿੱਚ ਜਖ਼ਮੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਪਿਤਾ ਸੁਰਿੰਦਰ ਸਿੰਘ ਕੋਲੋਂ ਆਪਣੇ ਹਿੱਸੇ ਦੀ ਬਣਦੀ ਹੋਈ ਜ਼ਮੀਨ ਜਾਇਦਾਦ ਲੈਣ ਲਈ ਗਿਆ ਸੀ, ਤਾਂ ਮੇਰੇ ਪਿਓ ਵੱਲੋਂ ਪਹਿਲਾਂ ਹੀ ਕੁਝ ਵਿਅਕਤੀਆਂ ਨੂੰ ਘਰ ਬੁਲਾਇਆ ਹੋਇਆ ਸੀ। ਜਦੋਂ ਉਹ ਘਰ ਗਿਆ, ਤਾਂ ਉਸ ਦੇ ਪਿਓ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਮੇਰੇ ਉੱਤੇ ਬਾਰਾਂ ਬੋਰ ਦੀ ਰਾਈਫਲ ਨਾਲ ਫਾਇਰ ਕਰ ਦਿੱਤੇ ਗਏ। ਲਵਪ੍ਰੀਤ ਨੇ ਕਿਹਾ ਕਿ ਉਹ ਕਾਫੀ ਦੂਰ ਤੱਕ ਭੱਜਿਆ, ਪਰ ਗੋਲੀ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ। ਉਸ ਦੇ ਸਾਥੀਆਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ। ਜਖਮੀ ਲਵਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਉਸ ਦੇ ਪਿਤਾ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਤਿੰਨ ਭਰਾ, ਦੋ ਭਰਾ ਬੋਲਣ-ਸੁਣਨ 'ਚ ਅਸਮਰਥ: ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪਿਤਾ ਦੀ ਪੈਲੀ ਹੈ ਅਤੇ ਅਸੀਂ ਅਪਣਾ ਹਿੱਸਾ ਮੰਗਣ ਗਏ ਸੀ। ਅਸੀਂ ਤਿੰਨ ਭਰਾ ਹਾਂ, ਸਾਡੇ ਤਿੰਨਾਂ ਕੋਲ ਪੈਲੀ ਦਾ ਹਿੱਸਾ ਨਹੀਂ ਹੈ। ਪਿਤਾ ਕੋਲ ਹੀ ਇੱਕਲੇ ਸਾਰੀ ਜ਼ਮੀਨ ਹੈ। ਲਵਪ੍ਰੀਤ ਨੇ ਦੱਸਿਆ ਕਿ ਉਸ ਦੇ ਬਾਕੀ ਦੋ ਭਰਾ ਸੁਣਨ ਬੋਲਣ ਵਿੱਚ ਅਸਮਰਥ ਹਨ।
ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ 'ਤੇ ਹੋਵੇਗੀ ਕਾਰਵਾਈ: ਇਸ ਮੌਕੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਪਿਉ-ਪੁੱਤ ਦਾ ਜ਼ਮੀਨ ਦਾ ਮਾਮਲਾ ਹੈ। ਜ਼ਮੀਨ ਚੋਂ ਹਿੱਸਾ ਲੈਣ-ਦੇਣ ਨੂੰ ਲੈ ਕੇ ਪਿਉ ਵਲੋਂ ਪੁੱਤ ਉੱਤੇ ਗੋਲੀ ਚਲਾਈ ਗਈ ਹੈ। ਸਾਡੇ ਵੱਲੋਂ ਇਸ ਮਾਮਲੇ ਉੱਤੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਫਾਇਰ ਪਿਤਾ ਸੁਰਿੰਦਰ ਸਿੰਘ ਦੀ ਧਿਰ ਵਲੋਂ ਹੀ ਹੋਇਆ ਹੈ। ਉਸ ਦਾ ਸਾਥੀ ਨਾਲ ਇਕ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਦੋਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਰਿਮਾਂਡ ਲਿਆ ਹੈ ਅਤੇ ਕਾਰਵਾਈ ਚੱਲ ਰਹੀ ਹੈ। ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: MP Shahdol Rail Accident : 2 ਮਾਲ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ, 1 ਦੀ ਮੌਤ, ਕਈ ਜ਼ਖ਼ਮੀ