ETV Bharat / state

ਕਿਸਾਨ ਕਰਨਗੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਚੇਤਾਵਨੀ

ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਧਰਨਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੀਆਂ ਕੁਝ ਖਾਸ ਮੰਗਾਂ ਹਨ ਜਿਸ ਲਈ ਇਹ ਪ੍ਰੀਪੇਡ ਮੀਟਰ ਨੀਤੀ ਨੂੰ ਲੈ ਅਤੇ ਭਾਰਤ ਮਾਲਾ ਪ੍ਰੋਜੈਕਟ ਆਦਿ ਨੂੰ ਕਿਸਾਨਾਂ ਦੀਆਂ ਮੰਗਾਂ ਹਨ...

ਕਿਸਾਨ ਕਰਨਗੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ,  ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਚੇਤਾਵਨੀ
ਕਿਸਾਨ ਕਰਨਗੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਚੇਤਾਵਨੀ
author img

By

Published : Jun 17, 2023, 5:33 PM IST

ਕਿਸਾਨ ਕਰਨਗੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਚੇਤਾਵਨੀ

ਅੰਮ੍ਰਿਤਸਰ : ਕਿਸਾਨਾਂ ਦੇ ਵੱਲੋਂ 19 ਜੂਨ ਨੂੰ ਪੰਜਾਬ ਭਰ ਵਿੱਚ ਵਿਧਾਇਕਾਂ ਦੇ ਘਰਾਂ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿੰਡ ਪੱਧਰੀ ਮੀਟਿੰਗਾਂ ਦੇ ਦੌਰ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਵੱਲੋਂ ਬਿਜਲੀ ਮੰਤਰੀ ਈ.ਟੀ.ਓ. ਹਰਭਜਨ ਸਿੰਘ, ਐਨ.ਆਰ.ਆਈ. ਸੰਬੰਧੀ ਮਸਲਿਆਂ ਦੇ ਮੰਤਰੀ ਕੁਲਦੀਪ ਧਾਲੀਵਾਲ ਅਤੇ ਐੱਮ.ਐੱਲ.ਏ ਦਲਬੀਰ ਸਿੰਘ ਟੌਗ ਦੇ ਘਰਾਂ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤੇ ਜਾਣਗੇ।

ਸਰਵਣ ਸਿੰਘ ਪੰਧੇਰ ਨੇ ਕਿਹਾ: ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਥੇਬੰਦੀ ਮੰਗ ਕਰਦੀ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਲਈ ਜਿਨ੍ਹਾਂ ਦੀ ਜ਼ਮੀਨ ਰੋਕੀ ਗਈ ਹੈ। ਉਨ੍ਹਾਂ ਨੂੰ ਯੋਗ 'ਤੇ ਇੱਕ ਸਾਰ ਮੁਆਵਜ਼ਾ ਦਿੱਤਾ ਜਾਵੇ ਸਰਕਾਰ ਧੱਕੇ ਨਾਲ ਜਮੀਨਾਂ ਐਕੁਆਇਰ ਕਰਨੀਆਂ ਬੰਦ ਕਰੇ। ਆਬਾਦਕਾਰਾਂ ਵੱਲੋਂ ਦਹਾਕਿਆਂ ਤੋ ਆਬਾਦ ਕੀਤੀਆਂ। ਜ਼ਮੀਨਾਂ ਖੋਹਣ ਲਈ ਹਮਲੇ ਬੰਦ ਕੀਤੇ ਜਾਣ ਅਤੇ ਅੰਸੈਬਲੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਐਕਟ ਬਣਾ ਕੇ ਉਨ੍ਹਾ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ।

ਪ੍ਰੀਪੇਡ ਮੀਟਰ ਲਗਾਉਣ ਦਾ ਵਿਰੋਧ: ਨਹਿਰੀ ਪਾਣੀ ਸਹੀ ਮਾਇਨਿਆਂ ਵਿਚ ਟੇਲਾਂ ਤੱਕ ਪੁੱਜਦਾ ਕੀਤਾ ਜਾਵੇ ਅਤੇ ਕੁੱਲ ਖੇਤੀਯੋਗ ਜ਼ਮੀਨ ਲਈ ਵਰਤੋਂ ਹੋਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ। ਉਨ੍ਹਾਂ ਕਿਹਾ ਕਿ ਗਰੀਬ ਦੀ ਲੁੱਟ ਅਤੇ ਬਿਜਲੀ ਵਿਭਾਗ ਨੂੰ ਕਾਰਪੋਰੇਟ ਹੱਥੀਂ ਵੇਚਣ ਦੀ ਨੀਤੀ ਤਹਿਤ ਲਿਆਂਦੀ ਗਈ ਪ੍ਰੀਪੇਡ ਮੀਟਰ ਲਗਾਉਣ ਦੀ ਨੀਤੀ ਵਾਪਿਸ ਲਈ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮੋਦੀ ਸਰਕਾਰ ਦੇ ਕਾਰਜ਼ਕਾਲ ਦੌਰਾਨ ਵਿਚਾਰਾਂ ਦੀ ਆਜ਼ਾਦੀ ਨੂੰ ਕਿਸ ਕਦਰ ਕੁਚਲਿਆ ਗਿਆ ਹੈ ਇਸ ਗੱਲ ਦਾ ਸਬੂਤ ਟਵਿਟਰ ਦੇ ਸਾਬਕਾ ਸੀ.ਈ.ਓ ਦਾ ਬਿਆਨ ਹੈ।

ਦਿੱਲੀ ਕਿਸਾਨ ਅੰਦੋਲਨ: ਜਿਸ ਵਿਚ ਉਨ੍ਹਾਂ ਕਿਹਾ ਹੈ ਦਿੱਲੀ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਤੇ ਕੁਝ ਖਾਤੇ ਬੰਦ ਕਰਨ ਲਈ ਸਰਕਾਰ ਵੱਲੋਂ ਕਿਵੇਂ ਦਬਾਅ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਕਈ ਅਕਾਊਂਟ ਬੰਦ ਵੀ ਕੀਤੇ ਪਰ ਟਵਿੱਟਰ ਨੇ ਕਾਫੀ ਹੱਦ ਤੱਕ ਨਿਰਪੱਖਤਾ ਦਿਖਾ ਕੇ ਖਾਤੇ ਵਾਪਿਸ ਚਾਲੂ ਵੀ ਕੀਤੇ। ਅੱਜ ਵੀ ਉਹੀ ਕੁਝ ਚੱਲ ਰਿਹਾ ਹੈ ਸਗੋਂ ਹਾਲਤ ਭੈੜੀ ਹੈ। ਮੋਦੀ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਮੀਡੀਆ 'ਤੇ ਦਬਾਅ ਬਣਾ ਕੇ ਵਿਚਾਰਾਂ ਦੀ ਆਜ਼ਾਦੀ ਦਾ ਗਲਾ ਘੁੱਟ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.