ETV Bharat / state

ਮਹਾਂਰਿਸ਼ੀ ਬਾਲਮੀਕ ਨੇ ਪੰਜਾਬ 'ਚ ਇਸ ਥਾਂ ਕੀਤੀ ਸੀ ਰਮਾਇਣ ਦੀ ਰਚਨਾ

ਸ਼ਾਂਤੀ ਤੇ ਸੰਤੁਸ਼ਟੀ ਨਾ ਮਿਲਣ 'ਤੇ ਜਦੋਂ ਮਨੁੱਖ ਤ੍ਰਾਸ-ਤ੍ਰਾਸ ਕਰਦਾ ਹੋਇਆ ਬ੍ਰਹਿਮੰਡ ਨੂੰ ਖੋਰਾ ਲਾਉਣ ਲੱਗ ਪੈਂਦਾ ਹੈ, ਉਦੋਂ ਜਿੱਥੇ ਜਾਣ 'ਤੇ ਉਸਦੀ ਤਿਹਾਈ ਆਤਮਾ ਤ੍ਰਿਪਤ ਹੋ ਜਾਂਦੀ, ਜਿੱਥੇ ਜਾ ਕੇ ਉਸਨੂੰ ਅਥਾਹ ਆਨੰਦ ਮਿਲਦਾ ਹੈ, ਉਸਦੇ ਮਨ 'ਚ ਪੈਦਾ ਹੋ ਰਿਹਾ ਤੂਫਾਨ ਮੱਧਮ ਪੈ ਜਾਂਦਾ ਹੈ, ਉਹੀ ਤੀਰਥ ਹੈ। ਅੰਮ੍ਰਿਤਸਰ ਤੋਂ ਤੋਂ 15.2 ਕਿ.ਮੀ ਦੂਰ ਸਥਿਤ ਰਾਮ ਤੀਰਥ ਮੰਦਰ ਨੂੰ ਵੀ ਤੀਰਥਾਂ ਬਰਾਬਰ ਮੰਨਿਆ ਗਿਆ ਹੈ। ਮਾਨਤਾ ਹੈ ਕਿ ਇਹ ਮਹਾਂਰਿਸ਼ੀ ਵਾਲਮੀਕਿ ਦਾ ਪ੍ਰਾਚੀਨ ਆਸ਼ਰਮ ਹੈ।

aaa
author img

By

Published : Apr 13, 2019, 4:02 AM IST

ਭਗਵਾਨ ਰਾਮ ਨੂੰ ਸਮਰਪਿਤ ਇਸ ਮੰਦਰ ਦਾ ਇਤਿਹਾਸ ਬੇਹੱਦ ਦਿਲਚਸਪ ਹੈ। ਮੰਦਰ ਦੇ ਨਾਲ-ਨਾਲ ਇਸ ਸਥਾਨ ਦਾ ਇਤਿਹਾਸ ਰਾਮਾਇਣ ਕਾਲ ਦੇ ਨਾਲ ਜੁੜਿਆ ਹੈ। ਇੱਥੇ ਮਹਾਂਰਿਸ਼ੀ ਦਾ ਆਸ਼ਰਮ ਤੇ ਛੋਟੀ ਕੁਟੀਆਂ ਅੱਜ ਵੀ ਸਥਿਤ ਹੈ।

ਵੀਡੀਓ।

ਮਹਾਂਰਿਸ਼ੀ ਬਾਲਮੀਕ ਦੀ ਤਪ ਭੂਮੀ
ਇਸ ਅਸਥਾਨ ਨੂੰ ਮਹਾਂਰਿਸ਼ੀ ਬਾਲਮੀਕ ਦੀ ਤਪ ਭੂਮੀ ਕਿਹਾ ਜਾਂਦਾ ਹੈ। ਧਾਰਮਿਕ ਗ੍ਰੰਥਾਂ 'ਚ ਜ਼ਿਕਰ ਹੈ ਕਿ ਤਮਸਾ ਨਦੀ ਦੇ ਕੰਢੇ ਮਹਾਂਰਿਸ਼ੀ ਬਾਲਮੀਕ ਜੀ ਦਾ ਆਸ਼ਰਮ ਸੀ, ਜਿੱਥੇ ਬ੍ਰਹਮਾ ਜੀ ਪ੍ਰਗਟ ਹੋਏ ਅਤੇ ਉਨ੍ਹਾਂ ਨੇ ਰਿਸ਼ੀ ਨੂੰ ਰਾਮ ਦੇ ਚਰਿੱਤਰ ਨੂੰ ਕਾਵਿ-ਬੱਧ ਕਰਨ ਲਈ ਕਿਹਾ। ਇਸ ਪ੍ਰੇਰਣਾ ਦੇ ਫਲਸਰੂਪ ਬਾਲਮੀਕ ਨੇ ‘ਰਾਮਾਇਣ` ਦੀ ਰਚਨਾ ਕੀਤੀ। ਉਨ੍ਹਾਂ ਰਾਮਾਇਣ ਦੀ ਰਚਨਾ ਕੀਤੀ। ਬਨਵਾਸ ਦੇ ਪਹਿਲੇ ਦਿਨ ਭਗਵਾਨ ਰਾਮ ਨੇ ਇਸੀ ਨਦੀ ਦੇ ਕੰਢੇ ਰਹਿ ਕੇ ਰਾਤ ਕੱਟੀ ਸੀ।

ਰਾਮ ਤੀਰਥ ਦੀ ਪਾਵਨ ਧਰਤੀ (ਭਗਵਾਨ ਬਾਲਮੀਕ ਤੀਰਥ ਵੀ ਕਿਹਾ ਜਾਂਦਾ ਹੈ) 'ਤੇ ਰਚੀ ਗਈ ਆਦਿ ਰਮਾਇਣ ਪਹਿਲੀ ਰਾਮ ਕਥਾ ਹੈ, ਜਿਸ ਵਿੱਚ ਰਾਮ ਨਾਂ ਦੇ ਪਾਤਰ ਨੂੰ ਵੱਖ-ਵੱਖ ਸੰਘਰਸ਼ਾਂ 'ਚੋਂ ਲੰਘਦਾ ਵਿਖਾਇਆ ਗਿਆ ਹੈ, ਜੋ 'ਭਗਵਾਨ ਰਾਮ' ਬਣ ਜਾਂਦਾ ਹੈ। ਸ਼੍ਰੀ ਰਾਮ ਤੀਰਥ ਨੂੰ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ, ਲਕਸ਼ਮਣ, ਹਨੂੰਮਾਨ, ਲਵ ਕੁਸ਼ ਦੀ ਚਰਨ ਛੂਹ ਅਤੇ ਮਹਾਂਰਿਸ਼ੀ ਬਾਲਮੀਕ ਦਾ ਆਸ਼ੀਰਵਾਦ ਪ੍ਰਾਪਤ ਹੈ।

ਕੌਣ ਸਨ ਮਹਾਂਰਿਸ਼ੀ ਬਾਲਮੀਕ?
ਮਹਾਂਰਿਸ਼ੀ ਬਾਲਮੀਕ ਦਾ ਜਨਮ ਮਹਾਰਿਸ਼ੀ ਕਸ਼ੑਯਪ ਅਤੇ ਅਦਿਤੀ ਦੇ ਨੌਵੇਂ ਪੁੱਤਰ ਵਰੁਣ (ਨਾਮਾਂਤਰ ‘ਪ੍ਰਚੇਤ`) ਦੇ ਘਰ ਮਾਤਾ ਚਰਸ਼ਣੀ ਦੇ ਕੁੱਖੋਂ ਹੋਇਆ। ਮਹਾਂਰਿਸ਼ੀ ਬਾਲਮੀਕ ਭ੍ਰਿਗੂ ਰਿਸ਼ੀ ਦੇ ਭਰਾ ਸਨ। ਇਨ੍ਹਾਂ ਨੂੰ ਪਿਤਾ ਦੇ ਪ੍ਰਚੇਤ ਨਾਂ ਕਾਰਣ ‘ਪ੍ਰਚੇਤਸ` ਵੀ ਕਿਹਾ ਜਾਂਦਾ ਹੈ। ਮਹਾਂਰਿਸ਼ੀ ਬਾਲਮੀਕ ਆਪਣੇ ਪਿਤਾ ਅਤੇ ਭਰਾ ਵਾਂਗ ਇੱਕ ਤਪਸਵੀ ਤੇ ਪ੍ਰਬੁੱਧ ਰਿਸ਼ੀ ਸਨ। ਤਪ, ਧਿਆਨ 'ਚ ਇਨ੍ਹਾਂ ਦੀ ਇਨੀਂ ਰੁਚੀ ਸੀ ਕਿ ਇੱਕ ਵਾਰ ਜਦੋਂ ਇਹ ਤਪੱਸਿਆ ਕਰਨ ਬੈਠੇ ਤਾਂ ਇਨ੍ਹਾਂ ਦੇ ਇਰਦ-ਗਿਰਦ ਸਿਓਕ ਨੇ ਵਰਮੀ ਬਣਾ ਲਈ। ਬਾਅਦ ਵਿੱਚ ਉਸ ਵਰਮੀ ਨੂੰ ਤੋੜਿਆ ਗਿਆ ਤੇ ਮਹਾਂਰਿਸ਼ੀ ਬਾਲਮੀਕ ਨੂੰ ਇਸ 'ਚੋਂ ਕੱਢਿਆ ਗਿਆ। ‘ਵਰਮੀ` ਤੋਂ ਨਿਕਲਣ ਕਾਰਨ ਇਸ ਦਾ ਨਾਂ ਵਾਲਮੀਕ/ਬਾਲਮੀਕ ਪ੍ਰਸਿੱਧ ਹੋਇਆ।

ਸ੍ਰਿਸ਼ਟੀ ਨੇ ਕਿਵੇਂ ਘੜ੍ਹਿਆ ਇਤਿਹਾਸ
ਰਾਮਾਇਣ ਅਨੁਸਾਰ, ਜੰਗਲ ਵਾਸ ਸਮੇਂ ਲੰਕਾ ਦਾ ਰਾਜਾ ਰਾਵਣ ਮਾਤਾ ਸੀਤਾ ਦਾ ਹਰਣ ਕਰ ਕੇ ਉਸਨੂੰ ਅਸ਼ੋਕ ਵਾਟੀਕਾ ਲੈ ਗਿਆ। ਭਗਵਾਨ ਰਾਮ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਯੁੱਧ ਕਰ ਰਾਵਣ ਨੂੰ ਮਾਰ ਮੁਕਾਇਆ ਤੇ ਮਾਤਾ ਸੀਤਾ ਨੂੰ ਲੰਕਾਂ ਤੋਂ ਵਾਪਸ ਲਿਆਂਦਾ ਗਿਆ। ਸਾਰੇ ਵਾਪਸ ਅਯੁੱਧਿਆ ਆ ਗਏ। ਵਾਪਸ ਪਰਤਣ 'ਤੇ ਮਾਤਾ ਸੀਤਾ ਦੀ ਅਗਨੀ ਪ੍ਰੀਖਿਆ ਹੋਈ। ਪਰ, ਭਗਵਾਨ ਰਾਮ ਸੀਤਾ ਨੂੰ ਮਨੋਂ ਸਵੀਕਾਰ ਨਾ ਕਰ ਸਕੇ। ਪਰਜਾ 'ਚੋਂ ਵੀ ਲੋਕ ਤਾਅਨੇ-ਮੇਹਣੇ ਦੇਣ ਲੱਗ ਪਏ। ਮਾਤਾ ਸੀਤਾ ਡੂੰਘੇ ਸੋਗ 'ਚੋਂ ਗੁਜ਼ਰ ਰਹੀ ਸੀ। ਮਾਤਾ ਸੀਤਾ ਗਰਭਵਤੀ ਸੀ ਤੇ ਉਸ ਸਮੇਂ ਭਗਵਾਨ ਰਾਮ ਨੇ ਸੀਤਾ ਨੂੰ ਛੱਡ ਦਿੱਤਾ।

ਧਾਰਮਿਕ ਕਥਾਵਾਂ ਅਨੁਸਾਰ, ਜਦੋਂ ਭਗਵਾਨ ਰਾਮ ਨੇ ਮਾਤਾ ਸੀਤਾ ਨੂੰ ਛੱਡ ਦਿੱਤਾ ਸੀ, ਉਦੋਂ ਮਹਾਂਰਿਸ਼ੀ ਵਾਲਮੀਕਿ ਨੇ ਉਨ੍ਹਾਂ ਨੂੰ ਆਪਣੇ ਆਸ਼ਰਮ 'ਚ ਰਹਿਣ ਲਈ ਸਥਾਨ ਦਿੱਤਾ ਸੀ। ਇਸ ਦੌਰਾਨ ਹੀ ਮਾਤਾ ਸੀਤਾ ਦੀ ਕੁੱਖੋਂ ਲਵ-ਕੁਸ਼ ਦਾ ਜਨਮ ਹੋਇਆ ਸੀ। ਜਿੱਥੇ ਲਵ-ਕੁਸ਼ ਦਾ ਜਨਮ ਹੋਇਆ, ਉਹ ਝੋਪੜੀ ਅੱਜ ਵੀ ਮੰਦਿਰ 'ਚ ਸਥਿਤ ਹੈ। ਰਿਸ਼ੀ ਨੇ ਲਵ-ਕੁਸ਼ ਨੂੰ ਰਾਮਾਇਣ ਦਾ ਪਾਠ ਕੰਠ ਕਰਵਾਇਆ ਅਤੇ ਉਨ੍ਹਾਂ ਨੇ ਰਾਮ ਦੀ ਰਾਜ-ਸਭਾ ਵਿੱਚ ਸਾਰੀ ‘ਰਾਮਾਇਣ` ਗਾ ਕੇ ਸੁਣਾਈ।

ਕੀ ਹੈ ਸਰੋਵਰ ਦਾ ਮਹੱਤਵ?
ਮੰਦਿਰ ਦੇ ਕੋਲ ਇੱਕ ਤਾਲਾਬ ਵੀ ਹੈ, ਮੰਨਿਆ ਜਾਂਦਾ ਹੈ ਕਿ ਇਸ ਤਾਲਾਬ ਦੀ ਖੁਦਾਈ ਭਗਵਾਨ ਹਨੁੰਮਾਨ ਨੇ ਕੀਤੀ ਸੀ। ਇਹ ਸਰੋਵਰ 3 ਕਿ.ਮੀ ਜਿਨੀਂ ਜ਼ਮੀਨ 'ਤੇ ਬਣਿਆ ਹੈ ਤੇ ਇਸ ਦੇ ਆਲੇ-ਦੁਆਲੇ ਕਈ ਮੰਦਿਰ ਬਣੇ ਹੋਏ ਹਨ। ਦੂਰ-ਦੂਰਾਡੇ ਇਲਾਕਿਆਂ ਤੋਂ ਸੰਤ ਸਮਾਜ ਦੇ ਲੋਕ ਇੱਥੇ ਇਸ਼ਨਾਨ ਕਰਨ ਆਉਂਦੇ ਹਨ। ਸਰੋਵਰ ਦੇ ਚੋਹਾਂ ਪਾਸਿਆਂ ਤੇ 30 ਫੁੱਟ ਚੌੜਾ ਰਸਤਾ ਬਣਿਆ ਹੈ, ਜਿੱਥੇ ਇਸ਼ਨਾਨ ਤੋਂ ਬਾਅਦ ਸ਼ਰਧਾਲੂ ਪਰਿਕਰਮਾ ਕਰਦੇ ਹਨ। ਇੱਥੇ ਪ੍ਰਾਚੀਨ ਬਾਊਲੀ ਵੀ ਹੈ, ਮਾਨਤਾ ਹੈ ਕਿ ਮਾਤਾ ਸੀਤਾ ਇੱਥੇ ਇਸ਼ਨਾਨ ਕਰਦੇ ਹਨ। ਇਸ ਲਈ ਇਸਨੂੰ ਮਾਤਾ ਸੀਤਾ ਦੀ ਬਾਊਲੀ ਵੀ ਕਿਹਾ ਜਾਂਦਾ ਹੈ।

ਹਰ ਸਾਲ ਲੱਗਦਾ ਹੈ ਮੇਲਾ
ਇਸ ਪਵਿੱਤਰ ਸਥਾਨ 'ਤੇ ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਭਾਰੀ ਮੇਲਾ ਲੱਗਦਾ ਹੈ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਹਰ ਧਰਮ, ਹਰ ਫਿਰਕੇ ਦੇ ਲੱਖਾਂ ਰਾਮ ਭਗਤ ਪੂਜਾ ਅਰਚਨਾ ਲਈ ਪਹੁੰਚਦੇ ਹਨ। ਇਹ ਮੇਲਾ 7 ਦਿਨ ਚੱਲਦਾ ਹੈ। ਪੂਰਨਮਾਸ਼ੀ ਦੀ ਰਾਤ ਨੂੰ ਮੇਲਾ ਜੋਬਨ 'ਤੇ ਹੁੰਦਾ ਹੈ। ਸਾਰੀ ਰਾਤ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ।

ਇਹ ਨਜ਼ਦੀਕੀ ਮੰਦਿਰ ਵੀ ਹਨ ਵੇਖਣਯੋਗ
ਮੰਦਿਰ ਦੇ ਕੋਲ ਪ੍ਰਾਚੀਨ ਸ਼੍ਰੀ ਰਾਮਚੰਦਰ ਮੰਦਿਰ, ਜਗਨਾਥਪੁਰੀ ਮੰਦਿਰ, ਰਾਧਾ-ਕ੍ਰਿਸ਼ਣ ਮੰਦਿਰ, ਰਾਮ, ਲਕਸ਼ਮਣ, ਸੀਤਾ ਮੰਦਿਰ, ਮਹਾਰਿਸ਼ੀ ਵਾਲਮੀਕਿ ਜੀ ਦਾ ਧੂਨਾ, ਸੀਤਾ ਜੀ ਦੀ ਕੁਟੀਆ, ਸ਼੍ਰੀ ਲਕਸ਼ਮੀ ਨਰਾਇਣ ਮੰਦਿਰ, ਸੀਤਾ ਰਾਮ-ਮਿਲਾਪ ਮੰਦਿਰ ਜਿਵੇਂ ਪ੍ਰਮੁੱਖ ਧਾਰਮਿਕ ਥਾਂ ਸਥਿਤ ਹਨ, ਜੋ ਰਾਮਾਇਣ ਦੀ ਯਾਦ ਦਿਵਾਉਂਦੇ ਹਨ।

Intro:Body:

Famous Temple of Amritsar Ram Tirath

Ram Tirath temple, amritsar tourism, amritsar news, temples in amritsar, history of ramayana, valmiki, sita, ram, how ramayana was written

ਮਹਾਂਰਿਸ਼ੀ ਬਾਲਮੀਕ ਨੇ ਪੰਜਾਬ 'ਚ ਇਸ ਥਾਂ ਕੀਤੀ ਸੀ ਰਮਾਇਣ ਦੀ ਰਚਨਾ

ਸ਼ਾਂਤੀ ਤੇ ਸੰਤੁਸ਼ਟੀ ਨਾ ਮਿਲਣ 'ਤੇ ਜਦੋਂ ਮਨੁੱਖ ਤ੍ਰਾਸ-ਤ੍ਰਾਸ ਕਰਦਾ ਹੋਇਆ ਬ੍ਰਹਿਮੰਡ ਨੂੰ ਖੋਰਾ ਲਾਉਣ ਲੱਗ ਪੈਂਦਾ ਹੈ, ਉਦੋਂ ਜਿੱਥੇ ਜਾਣ 'ਤੇ ਉਸਦੀ ਤਿਹਾਈ ਆਤਮਾ ਤ੍ਰਿਪਤ ਹੋ ਜਾਂਦੀ, ਜਿੱਥੇ ਜਾ ਕੇ ਉਸਨੂੰ ਅਥਾਹ ਆਨੰਦ ਮਿਲਦਾ ਹੈ, ਉਸਦੇ ਮਨ 'ਚ ਪੈਦਾ ਹੋ ਰਿਹਾ ਤੂਫਾਨ ਮੱਧਮ ਪੈ ਜਾਂਦਾ ਹੈ, ਉਹੀ ਤੀਰਥ ਹੈ। ਅੰਮ੍ਰਿਤਸਰ ਤੋਂ ਤੋਂ 15.2 ਕਿ.ਮੀ ਦੂਰ ਸਥਿਤ ਰਾਮ ਤੀਰਥ ਮੰਦਰ ਨੂੰ ਵੀ ਤੀਰਥਾਂ ਬਰਾਬਰ ਮੰਨਿਆ ਗਿਆ ਹੈ। ਮਾਨਤਾ ਹੈ ਕਿ ਇਹ ਮਹਾਂਰਿਸ਼ੀ ਵਾਲਮੀਕਿ ਦਾ ਪ੍ਰਾਚੀਨ ਆਸ਼ਰਮ ਹੈ।

ਭਗਵਾਨ ਰਾਮ ਨੂੰ ਸਮਰਪਿਤ ਇਸ ਮੰਦਰ ਦਾ ਇਤਿਹਾਸ ਬੇਹੱਦ ਦਿਲਚਸਪ ਹੈ। ਮੰਦਰ ਦੇ ਨਾਲ-ਨਾਲ ਇਸ ਸਥਾਨ ਦਾ ਇਤਿਹਾਸ ਰਾਮਾਇਣ ਕਾਲ ਦੇ ਨਾਲ ਜੁੜਿਆ ਹੈ। ਇੱਥੇ ਮਹਾਂਰਿਸ਼ੀ ਦਾ ਆਸ਼ਰਮ ਤੇ ਛੋਟੀ ਕੁਟੀਆਂ ਅੱਜ ਵੀ ਸਥਿਤ ਹੈ।

ਮਹਾਂਰਿਸ਼ੀ ਬਾਲਮੀਕ ਦੀ ਤਪ ਭੂਮੀ 

ਇਸ ਅਸਥਾਨ ਨੂੰ ਮਹਾਂਰਿਸ਼ੀ ਬਾਲਮੀਕ ਦੀ ਤਪ ਭੂਮੀ ਕਿਹਾ ਜਾਂਦਾ ਹੈ। ਧਾਰਮਿਕ ਗ੍ਰੰਥਾਂ 'ਚ ਜ਼ਿਕਰ ਹੈ ਕਿ ਤਮਸਾ ਨਦੀ ਦੇ ਕੰਢੇ ਮਹਾਂਰਿਸ਼ੀ ਬਾਲਮੀਕ ਜੀ ਦਾ ਆਸ਼ਰਮ ਸੀ, ਜਿੱਥੇ ਬ੍ਰਹਮਾ ਜੀ ਪ੍ਰਗਟ ਹੋਏ ਅਤੇ ਉਨ੍ਹਾਂ ਨੇ ਰਿਸ਼ੀ ਨੂੰ ਰਾਮ ਦੇ ਚਰਿੱਤਰ ਨੂੰ ਕਾਵਿ-ਬੱਧ ਕਰਨ ਲਈ ਕਿਹਾ। ਇਸ ਪ੍ਰੇਰਣਾ ਦੇ ਫਲਸਰੂਪ ਬਾਲਮੀਕ ਨੇ ‘ਰਾਮਾਇਣ` ਦੀ ਰਚਨਾ ਕੀਤੀ। ਉਨ੍ਹਾਂ ਰਾਮਾਇਣ ਦੀ ਰਚਨਾ ਕੀਤੀ। ਬਨਵਾਸ ਦੇ ਪਹਿਲੇ ਦਿਨ ਭਗਵਾਨ ਰਾਮ ਨੇ ਇਸੀ ਨਦੀ ਦੇ ਕੰਢੇ ਰਹਿ ਕੇ ਰਾਤ ਕੱਟੀ ਸੀ।

ਰਾਮ ਤੀਰਥ ਦੀ ਪਾਵਨ ਧਰਤੀ (ਭਗਵਾਨ ਬਾਲਮੀਕ ਤੀਰਥ ਵੀ ਕਿਹਾ ਜਾਂਦਾ ਹੈ) 'ਤੇ ਰਚੀ ਗਈ ਆਦਿ ਰਮਾਇਣ ਪਹਿਲੀ ਰਾਮ ਕਥਾ ਹੈ, ਜਿਸ ਵਿੱਚ ਰਾਮ ਨਾਂ ਦੇ ਪਾਤਰ ਨੂੰ ਵੱਖ-ਵੱਖ ਸੰਘਰਸ਼ਾਂ 'ਚੋਂ ਲੰਘਦਾ ਵਿਖਾਇਆ ਗਿਆ ਹੈ, ਜੋ 'ਭਗਵਾਨ ਰਾਮ' ਬਣ ਜਾਂਦਾ ਹੈ। ਸ਼੍ਰੀ ਰਾਮ ਤੀਰਥ ਨੂੰ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ, ਲਕਸ਼ਮਣ, ਹਨੂੰਮਾਨ, ਲਵ ਕੁਸ਼ ਦੀ ਚਰਨ ਛੂਹ ਅਤੇ ਮਹਾਂਰਿਸ਼ੀ ਬਾਲਮੀਕ ਦਾ ਆਸ਼ੀਰਵਾਦ ਪ੍ਰਾਪਤ ਹੈ।

ਕੌਣ ਸਨ ਮਹਾਂਰਿਸ਼ੀ ਬਾਲਮੀਕ

ਮਹਾਂਰਿਸ਼ੀ ਬਾਲਮੀਕ ਦਾ ਜਨਮ ਮਹਾਰਿਸ਼ੀ ਕਸ਼ੑਯਪ ਅਤੇ ਅਦਿਤੀ ਦੇ ਨੌਵੇਂ ਪੁੱਤਰ ਵਰੁਣ (ਨਾਮਾਂਤਰ ‘ਪ੍ਰਚੇਤ`) ਦੇ ਘਰ ਮਾਤਾ ਚਰਸ਼ਣੀ ਦੇ ਕੁੱਖੋਂ ਹੋਇਆ। ਮਹਾਂਰਿਸ਼ੀ ਬਾਲਮੀਕ ਭ੍ਰਿਗੂ ਰਿਸ਼ੀ ਦੇ ਭਰਾ ਸਨ। ਇਨ੍ਹਾਂ ਨੂੰ ਪਿਤਾ ਦੇ ਪ੍ਰਚੇਤ ਨਾਂ ਕਾਰਣ ‘ਪ੍ਰਚੇਤਸ` ਵੀ ਕਿਹਾ ਜਾਂਦਾ ਹੈ। ਮਹਾਂਰਿਸ਼ੀ ਬਾਲਮੀਕ ਆਪਣੇ ਪਿਤਾ ਅਤੇ ਭਰਾ ਵਾਂਗ ਇੱਕ ਤਪਸਵੀ ਤੇ ਪ੍ਰਬੁੱਧ ਰਿਸ਼ੀ ਸਨ। ਤਪ, ਧਿਆਨ 'ਚ ਇਨ੍ਹਾਂ ਦੀ ਇਨੀਂ ਰੁਚੀ ਸੀ ਕਿ ਇੱਕ ਵਾਰ ਜਦੋਂ ਇਹ ਤਪੱਸਿਆ ਕਰਨ ਬੈਠੇ ਤਾਂ ਇਨ੍ਹਾਂ ਦੇ ਇਰਦ-ਗਿਰਦ ਸਿਓਕ ਨੇ ਵਰਮੀ ਬਣਾ ਲਈ। ਬਾਅਦ ਵਿੱਚ ਉਸ ਵਰਮੀ ਨੂੰ ਤੋੜਿਆ ਗਿਆ ਤੇ ਮਹਾਂਰਿਸ਼ੀ ਬਾਲਮੀਕ ਨੂੰ ਇਸ 'ਚੋਂ ਕੱਢਿਆ ਗਿਆ। ‘ਵਰਮੀ` ਤੋਂ ਨਿਕਲਣ ਕਾਰਨ ਇਸ ਦਾ ਨਾਂ ਵਾਲਮੀਕ/ਬਾਲਮੀਕ ਪ੍ਰਸਿੱਧ ਹੋਇਆ।

ਸ੍ਰਿਸ਼ਟੀ ਨੇ ਕਿਵੇਂ ਘੜ੍ਹਿਆ ਇਤਿਹਾਸ

ਰਾਮਾਇਣ ਅਨੁਸਾਰ, ਜੰਗਲ ਵਾਸ ਸਮੇਂ ਲੰਕਾ ਦਾ ਰਾਜਾ ਰਾਵਣ ਮਾਤਾ ਸੀਤਾ ਦਾ ਹਰਣ ਕਰ ਕੇ ਉਸਨੂੰ ਅਸ਼ੋਕ ਵਾਟੀਕਾ ਲੈ ਗਿਆ। ਭਗਵਾਨ ਰਾਮ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਯੁੱਧ ਕਰ ਰਾਵਣ ਨੂੰ ਮਾਰ ਮੁਕਾਇਆ ਤੇ ਮਾਤਾ ਸੀਤਾ ਨੂੰ ਲੰਕਾਂ ਤੋਂ ਵਾਪਸ ਲਿਆਂਦਾ ਗਿਆ। ਸਾਰੇ ਵਾਪਸ ਅਯੁੱਧਿਆ ਆ ਗਏ। ਵਾਪਸ ਪਰਤਣ 'ਤੇ ਮਾਤਾ ਸੀਤਾ ਦੀ ਅਗਨੀ ਪ੍ਰੀਖਿਆ ਹੋਈ। ਪਰ, ਭਗਵਾਨ ਰਾਮ ਸੀਤਾ ਨੂੰ ਮਨੋਂ ਸਵੀਕਾਰ ਨਾ ਕਰ ਸਕੇ। ਪਰਜਾ 'ਚੋਂ ਵੀ ਲੋਕ ਤਾਅਨੇ-ਮੇਹਣੇ ਦੇਣ ਲੱਗ ਪਏ। ਮਾਤਾ ਸੀਤਾ ਡੂੰਘੇ ਸੋਗ 'ਚੋਂ ਗੁਜ਼ਰ ਰਹੀ ਸੀ। ਮਾਤਾ ਸੀਤਾ ਗਰਭਵਤੀ ਸੀ ਤੇ ਉਸ ਸਮੇਂ ਭਗਵਾਨ ਰਾਮ ਨੇ ਸੀਤਾ ਨੂੰ ਛੱਡ ਦਿੱਤਾ।

ਧਾਰਮਿਕ ਕਥਾਵਾਂ ਅਨੁਸਾਰ, ਜਦੋਂ ਭਗਵਾਨ ਰਾਮ ਨੇ ਮਾਤਾ ਸੀਤਾ ਨੂੰ ਛੱਡ ਦਿੱਤਾ ਸੀ, ਉਦੋਂ ਮਹਾਂਰਿਸ਼ੀ ਵਾਲਮੀਕਿ ਨੇ ਉਨ੍ਹਾਂ ਨੂੰ ਆਪਣੇ ਆਸ਼ਰਮ 'ਚ ਰਹਿਣ ਲਈ ਸਥਾਨ ਦਿੱਤਾ ਸੀ। ਇਸ ਦੌਰਾਨ ਹੀ ਮਾਤਾ ਸੀਤਾ ਦੀ ਕੁੱਖੋਂ ਲਵ-ਕੁਸ਼ ਦਾ ਜਨਮ ਹੋਇਆ ਸੀ। ਜਿੱਥੇ ਲਵ-ਕੁਸ਼ ਦਾ ਜਨਮ ਹੋਇਆ, ਉਹ ਝੋਪੜੀ ਅੱਜ ਵੀ ਮੰਦਿਰ 'ਚ ਸਥਿਤ ਹੈ। ਰਿਸ਼ੀ ਨੇ ਲਵ-ਕੁਸ਼ ਨੂੰ ਰਾਮਾਇਣ ਦਾ ਪਾਠ ਕੰਠ ਕਰਵਾਇਆ ਅਤੇ ਉਨ੍ਹਾਂ ਨੇ ਰਾਮ ਦੀ ਰਾਜ-ਸਭਾ ਵਿੱਚ ਸਾਰੀ ‘ਰਾਮਾਇਣ` ਗਾ ਕੇ ਸੁਣਾਈ।

ਕੀ ਹੈ ਸਰੋਵਰ ਦਾ ਮਹੱਤਵ

ਮੰਦਿਰ ਦੇ ਕੋਲ ਇੱਕ ਤਾਲਾਬ ਵੀ ਹੈ, ਮੰਨਿਆ ਜਾਂਦਾ ਹੈ ਕਿ ਇਸ ਤਾਲਾਬ ਦੀ ਖੁਦਾਈ ਭਗਵਾਨ ਹਨੁੰਮਾਨ ਨੇ ਕੀਤੀ ਸੀ। ਇਹ ਸਰੋਵਰ 3 ਕਿ.ਮੀ ਜਿਨੀਂ ਜ਼ਮੀਨ 'ਤੇ ਬਣਿਆ ਹੈ ਤੇ ਇਸ ਦੇ ਆਲੇ-ਦੁਆਲੇ ਕਈ ਮੰਦਿਰ ਬਣੇ ਹੋਏ ਹਨ। ਦੂਰ-ਦੂਰਾਡੇ ਇਲਾਕਿਆਂ ਤੋਂ ਸੰਤ ਸਮਾਜ ਦੇ ਲੋਕ ਇੱਥੇ ਇਸ਼ਨਾਨ ਕਰਨ ਆਉਂਦੇ ਹਨ। ਸਰੋਵਰ ਦੇ ਚੋਹਾਂ ਪਾਸਿਆਂ ਤੇ 30 ਫੁੱਟ ਚੌੜਾ ਰਸਤਾ ਬਣਿਆ ਹੈ, ਜਿੱਥੇ ਇਸ਼ਨਾਨ ਤੋਂ ਬਾਅਦ ਸ਼ਰਧਾਲੂ ਪਰਿਕਰਮਾ ਕਰਦੇ ਹਨ। ਇੱਥੇ ਪ੍ਰਾਚੀਨ ਬਾਊਲੀ ਵੀ ਹੈ, ਮਾਨਤਾ ਹੈ ਕਿ ਮਾਤਾ ਸੀਤਾ ਇੱਥੇ ਇਸ਼ਨਾਨ ਕਰਦੇ ਹਨ। ਇਸ ਲਈ ਇਸਨੂੰ ਮਾਤਾ ਸੀਤਾ ਦੀ ਬਾਊਲੀ ਵੀ ਕਿਹਾ ਜਾਂਦਾ ਹੈ।

ਹਰ ਸਾਲ ਲੱਗਦਾ ਹੈ ਮੇਲਾ

ਇਸ ਪਵਿੱਤਰ ਸਥਾਨ 'ਤੇ ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਭਾਰੀ ਮੇਲਾ ਲੱਗਦਾ ਹੈ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਹਰ ਧਰਮ, ਹਰ ਫਿਰਕੇ ਦੇ ਲੱਖਾਂ ਰਾਮ ਭਗਤ ਪੂਜਾ ਅਰਚਨਾ ਲਈ ਪਹੁੰਚਦੇ ਹਨ। ਇਹ ਮੇਲਾ 7 ਦਿਨ ਚੱਲਦਾ ਹੈ। ਪੂਰਨਮਾਸ਼ੀ ਦੀ ਰਾਤ ਨੂੰ ਮੇਲਾ ਜੋਬਨ 'ਤੇ ਹੁੰਦਾ ਹੈ। ਸਾਰੀ ਰਾਤ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ।

ਇਹ ਨਜ਼ਦੀਕੀ ਮੰਦਿਰ ਵੀ ਹਨ ਵੇਖਣਯੋਗ

ਮੰਦਿਰ ਦੇ ਕੋਲ ਪ੍ਰਾਚੀਨ ਸ਼੍ਰੀ ਰਾਮਚੰਦਰ ਮੰਦਿਰ, ਜਗਨਾਥਪੁਰੀ ਮੰਦਿਰ, ਰਾਧਾ-ਕ੍ਰਿਸ਼ਣ ਮੰਦਿਰ, ਰਾਮ, ਲਕਸ਼ਮਣ, ਸੀਤਾ ਮੰਦਿਰ, ਮਹਾਰਿਸ਼ੀ ਵਾਲਮੀਕਿ ਜੀ ਦਾ ਧੂਨਾ,  ਸੀਤਾ ਜੀ ਦੀ ਕੁਟੀਆ, ਸ਼੍ਰੀ ਲਕਸ਼ਮੀ ਨਰਾਇਣ ਮੰਦਿਰ, ਸੀਤਾ ਰਾਮ-ਮਿਲਾਪ ਮੰਦਿਰ ਜਿਵੇਂ ਪ੍ਰਮੁੱਖ ਧਾਰਮਿਕ ਥਾਂ ਸਥਿਤ ਹਨ,  ਜੋ ਰਾਮਾਇਣ ਦੀ ਯਾਦ ਦਿਵਾਉਂਦੇ ਹਨ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.