ਅੰਮ੍ਰਿਤਸਰ: ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਉਨ੍ਹਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਸ਼ਹਿਰ ਦੇ ਮਸ਼ਹੂਰ ਲਾਰੈਂਸ ਰੋਡ ਇਲਾਕੇ ਵਿੱਚ ਨਾਮੀ ਸਪਾ ਦੇ ਵਿੱਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ। ਉੱਥੇ ਹੀ ਪੁਲਿਸ ਵੱਲੋਂ ਸਪਾ ਦੇ ਮੈਨੇਜਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਦਾ ਮਾਲਕ ਦਿੱਲੀ ਵਿੱਚ ਰਹਿੰਦਾ ਹੈ। ਉਸ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ। ਉੱਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ, ਕਿ ਉਨ੍ਹਾਂ ਵੱਲੋਂ ਇਸ ਦਾ ਭਾਂਡਾਫੋੜ ਲਈ ਇੱਕ ਨਕਲੀ ਗਾਹਕ ਬਣਾ ਕੇ ਉਸ ਸਪਾ ਸੈਂਟਰ ਵਿੱਚ ਭੇਜਿਆ ਗਿਆ, ਅਤੇ ਜੋ ਉਨ੍ਹਾਂ ਨੂੰ ਇਨਪੁੱਟ ਮਿਲ ਰਹੀ ਸੀ, ਉਹ ਬਿਲਕੁਲ ਸਹੀ ਪਾਈ ਗਈ ਅਤੇ ਚਾਰ ਕੁੜੀਆਂ ਵੀ ਉੱਥੋਂ ਬਰਾਮਦ ਕੀਤੀਆਂ ਗਈਆਂ।
ਸ਼ਹਿਰ ਵਿੱਚ ਦੇਹ ਵਪਾਰ ਦਾ ਧੰਦਾ ਅੱਜ ਕੱਲ੍ਹ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਅਤੇ ਇਸ ਧੰਦੇ ਨੂੰ ਚਲਾਉਣ ਵਾਸਤੇ ਵੱਖਰੇ-ਵੱਖਰੇ ਤਕਨੀਕਾਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਇਸ ਤੋਂ ਸਭ ਤੋਂ ਸੌਖੀ ਤਕਨੀਕ ਸਪਾ ਸੈਂਟਰ ਮੰਨਿਆ ਜਾਂਦਾ।
ਉਨ੍ਹਾਂ ਨੇ ਕਿਹਾ, ਕਿ ਸ਼ਹਿਰ ਵਿੱਚ ਬਾਕੀ ਚੱਲ ਰਹੇ ਅਜਿਹੇ ਨਾਜਾਇਜ਼ ਧੰਦਿਆ ਦਾ ਪੁਲਿਸ ਵੱਲੋਂ ਜਲਦ ਹੀ ਪਰਦਾਫਾਸ਼ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਅਜਿਹੇ ਧੰਦੇ ਕਰਨ ਵਾਲੇ ਲੋਕਾਂ ਨੂੰ ਸਖ਼ਤ ਚਿਤਾਵਨੀ ਦਿੰਦੇ ਕਿਹਾ, ਕਿ 2 ਨੰਬਰ ਦੇ ਕੰਮ ਕਰਨ ਵਾਲੇ ਲੋਕਾਂ ਖ਼ਿਲਾਫ਼ ਪੁਲਿਸ ਵੱਲੋਂ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਢੇਡ ਸਾਲ ਤੋਂ ਭਾਰਤ ‘ਚ ਫਸੇ ਪਾਕਿ ਨਾਗਰਿਕ ਕਿਉਂ ਘਿਰੇ ਮੁਸ਼ਕਿਲਾਂ ‘ਚ ?