ETV Bharat / state

ਭਾਰਤ-ਪਾਕਿ ਸਰਹੱਦ ’ਤੇ ਡਰੋਨ ਰਾਹੀ ਸੁੱਟੀ ਗਈ ਵਿਸਫੋਟਕ ਸਮੱਗਰੀ, BSF ਵੱਲੋਂ ਸਰਚ ਮੁਹਿੰਮ ਜਾਰੀ

ਅਜਨਾਲਾ ਦੇ ਥਾਣਾ ਰਾਮਦਾਸ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀਓਪੀ ਪੰਜ ਗਰਾਈਆਂ ’ਤੇ ਡਰੋਨ ਦੀ ਹਲਚਲ ਦਿਖਾਈ ਦਿੱਤੀ। ਜਿਸ ਤੋਂ ਬਾਅਦ ਸਰਹੱਦ ’ਤੇ ਤੈਨਾਤ ਬੀਐੱਸਐਫ ਦੇ ਜਵਾਨਾਂ ਵੱਲੋਂ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਡਰੋਨ ਵੱਲ ਨੂੰ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ।

ਭਾਰਤ ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ
ਭਾਰਤ ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ
author img

By

Published : Feb 9, 2022, 9:49 AM IST

Updated : Feb 9, 2022, 12:06 PM IST

ਅੰਮ੍ਰਿਤਸਰ: ਭਾਰਤ ਪਾਕਿ ਸਰਹੱਦ (Indo-Pak border) ‘ਤੇ ਡਰੋਨ ਦੀ ਹਲਚਲ ਅਜੇ ਵੀ ਜਾਰੀ ਹੈ। ਪਾਕਿਸਤਾਨ ਵੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇਸੇ ਤਰ੍ਹਾਂ ਹੀ ਅਜਨਾਲਾ ਦੇ ਥਾਣਾ ਰਾਮਦਾਸ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀਓਪੀ ਪੰਜ ਗਰਾਈਆਂ ’ਤੇ ਡਰੋਨ ਦੀ ਹਲਚਲ ਦਿਖਾਈ ਦਿੱਤੀ।

ਡਰੋਨ ਦੀ ਹਲਚਲ

ਸਰਹੱਦ ’ਤੇ ਡਰੋਨ ਦੀ ਹਲਚਲ ਦਿਖਾਈ ਦੇਣ ਤੋਂ ਬਾਅਦ ਸਰਹੱਦ ’ਤੇ ਤੈਨਾਤ ਬੀਐੱਸਐਫ ਦੇ ਜਵਾਨਾਂ ਵੱਲੋਂ ਤੁਰੰਤ ਹਰਕਤ ਚ ਆਉਂਦੇ ਹੋਏ ਡਰੋਨ ਵੱਲ ਨੂੰ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਡਰੋਨ ਮੁੜ ਤੋਂ ਪਾਕਿਸਤਾਨ ਚਲਾ ਗਿਆ।

ਡਰੋਨ ਰਾਹੀ ਸੁੱਟੀ ਗਈ ਵਿਸਫੋਟਕ ਸਮੱਗਰੀ
ਡਰੋਨ ਰਾਹੀ ਸੁੱਟੀ ਗਈ ਵਿਸਫੋਟਕ ਸਮੱਗਰੀ

ਫਿਲਹਾਲ ਦਿਨ ਚੜ੍ਹਦੇ ਹੀ ਬੀਐਸਐਫ ਦੇ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਇਲਾਕੇ 'ਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਡਰੋਨ ਭਾਰਤ ਵਾਲੇ ਪਾਸੇ ਕੋਈ ਵਿਸਫੋਟਕ ਸਮੱਗਰੀ ਸੁੱਟ (Explosives thrown by drone in Ajnala) ਕੇ ਗਿਆ ਹੈ ਜਿਸ ਨੂੰ ਹੁਣ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਇਹ ਕੀ ਚੀਜ਼ ਹੈ।

ਡਰੋਨ ਰਾਹੀ ਸੁੱਟੀ ਗਈ ਵਿਸਫੋਟਕ ਸਮੱਗਰੀ
ਡਰੋਨ ਰਾਹੀ ਸੁੱਟੀ ਗਈ ਵਿਸਫੋਟਕ ਸਮੱਗਰੀ

ਇਸ ਸਬੰਧੀ ਬੀਐਸਐਫ ਦੇ ਉੱਚ ਅਧਿਕਾਰੀਆਂ ਨਾਲ ਕਹਿਣਾ ਹੈ ਕਿ ਬੀਐਸਐਫ ਜਵਾਨਾਂ ਵੱਲੋਂ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਡਰੋਨ ’ਤੇ ਫਾਇਰਿੰਗ ਕੀਤੀ ਗਈ ਹੈ। ਪਾਕਿਸਤਾਨ ਤਸਕਰਾਂ ਵੱਲੋਂ ਡਰੋਨ ਰਾਹੀ ਕੋਈ ਗ਼ੈਰ ਵਸਤੂ ਸੁੱਟੇ ਜਾਣ ਦੀ ਖ਼ਬਰ ਹੈ। ਜਿਸ ਸਬੰਧੀ ਬੀਐਸਐਫ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਪੰਜਾਬ ਨਾਲ ਲੱਗਦੀ ਸਰਹੱਦ 'ਤੇ ਪਾਕਿਸਤਾਨ ਵੱਲੋਂ ਸਮੇਂ-ਸਮੇਂ 'ਤੇ ਅਜਿਹੀਆਂ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਡਰੋਨਾਂ ਰਾਹੀਂ ਉਹ ਵਿਸਫੋਟਕ, ਨਸ਼ੀਲੇ ਪਦਾਰਥ ਅਤੇ ਹੋਰ ਸ਼ੱਕੀ ਵਸਤੂਆਂ ਭਾਰਤ ਭੇਜਦਾ ਹੈ। ਹਾਲਾਂਕਿ, ਹਰ ਵਾਰ ਪਾਕਿਸਤਾਨ ਨੂੰ ਇਸ ਦਾ ਭਾਰਤੀ ਫੌਜ ਵਲੋਂ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਸਾਡੇ ਦੇਸ਼ ਦੇ ਬਹਾਦਰ ਸੈਨਿਕਾਂ ਨੇ ਪਾਕਿਸਤਾਨ ਦੀ ਹਰ ਯੋਜਨਾ ਨੂੰ ਨਾਕਾਮ ਕਰ ਦਿੱਤਾ।

ਇਹ ਵੀ ਪੜੋ: ਸਿਮਰਜੀਤ ਬੈਂਸ ਨੂੰ ਪੁੱਛ ਗਿਛ ਤੋਂ ਬਾਅਦ ਕੀਤਾ ਗਿਆ ਰਿਹਾਅ

Last Updated : Feb 9, 2022, 12:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.