ਚੰਡੀਗੜ੍ਹ: ਆਮ ਆਦਮੀ ਪਾਰਟੀ ਹਿਮਾਚਲ ਵਿੱਚ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰ ਰਹੀ ਹੈ, ਜਿਸ ਦਾ ਹਿਮਾਚਲ ਵਿੱਚ ਪੋਲ੍ਹ ਖੋਲ੍ਹ ਰੈਲੀ ਦੇ ਰੂਪ (Poll KHOL rally in Himachal) ਵਿੱਚ ਸਵਾਗਤ ਕੀਤਾ ਜਾਵੇਗਾ। ਪੰਜਾਬ ਦਾ ਮੁਲਾਜ਼ਮ ਵਰਗ ਆਮ ਆਦਮੀ ਪਾਰਟੀ ਖ਼ਿਲਾਫ਼ ਲਗਾਤਾਰ ਸੜਕਾਂ ਉੱਤੇ ਹੈ। ਮੁਲਾਜ਼ਮ ਵਰਗ ਨੇ ਹੁਣ ਐਲਾਨ ਕੀਤਾ ਹੈ ਕਿ 29 ਅਕਤੂਬਰ ਨੂੰ ਪੰਜਾਬ ਦਾ ਮੁਲਾਜ਼ਮ ਵਰਗ ਕੇਜਰੀਵਾਲ ਨੂੰ ਓਪੀਐਸ ਬਹਾਲੀ ਦਾ ਵਾਅਦਾ ਯਾਦ ਕਰਵਾਉਣ ਲਈ ਧਰਨਾ ਦੇਵੇਗਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਲੋਕਾਂ ਦੀ ਪੋਲ੍ਹ ਖੋਲ੍ਹਣ ਦੀ ਗੱਲ ਕਰ ਰਹੀ ਅਤੇ ਅਸੀਂ ਇੰਨ੍ਹਾਂ ਦੇ ਵਾਅਦਿਆਂ ਦੀ ਪੋਲ੍ਹ ਸ਼ਿਮਲਾ ਵਿੱਚ ਖੋਲ੍ਹਾਂਗੇ।
ਮੁਲਾਜ਼ਮਾਂ ਦਾ ਕਹਿਣਾ ਹੈ ਕਿ 'ਆਪ' ਨੇ ਪੰਜਾਬ ਵਿੱਚ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਪਾਰਟੀ ਦੇ ਸੱਤਾ ਵਿੱਚ ਆਉਂਦੇ ਹੀ ਪੁਰਾਣੀ ਪੈਨਸ਼ਨ ਸਕੀਮ (Old pension scheme reinstated) ਬਹਾਲ ਕਰ ਦਿੱਤੀ ਜਾਵੇਗੀ ਪਰ ਅਜੇ ਤੱਕ ਇਸ ਦਿਸ਼ਾ ਵਿੱਚ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਦਾ ਕਹਿਣਾ ਹੈ 'ਆਪ' ਨੇ ਪੰਜਾਬ ਦੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਅਤੇ ਹੁਣ ਉਹ ਇਹੀ ਕੋਸ਼ਿਸ਼ ਹਿਮਾਚਲ ਪ੍ਰਦੇਸ਼ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਰ ਰਹੇ ਹਨ।
ਸੀਪੀਐਫ ਮੁਲਾਜ਼ਮ ਯੂਨੀਅਨ (CPF Employees Union) ਦੇ ਆਗੂਆਂ ਨੇ ਕਿਹਾ ਕਿ ਜਦੋਂ ਫਰਵਰੀ ਮਹੀਨੇ ਵਿੱਚ ਪੰਜਾਬ ਵਿੱਚ ਚੋਣਾਂ ਦਾ ਐਲਾਨ ਹੋਇਆ ਸੀ, ਤਾਂ ਭਾਗਵਤ ਮਾਨ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਓਪੀਐਸ ਬਹਾਲ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਉਹ ਇਸ ਉੱਤੇ ਮੁਲਾਜ਼ਮਾਂ ਨਾਲ ਗੱਲ ਵੀ ਨਹੀਂ ਕਰਦੇ। ਹੁਣ ਪਾਰਟੀ ਹਿਮਾਚਲ ਵਿੱਚ ਵੀ ਇਹੀ ਵਾਅਦਾ ਕਰ ਰਹੀ ਹੈ।
ਇਸ ਲਈ ਪੰਜਾਬ ਦੇ ਮੁਲਾਜ਼ਮ 29 ਅਕਤੂਬਰ ਨੂੰ ਸ਼ਿਮਲਾ ਵਿੱਚ ਆਪ ਦੇ ਪਾਰਟੀ ਦਫ਼ਤਰ ਦਾ ਘਿਰਾਓ (Surroundings of AAP party office) ਕਰਨਗੇ। ਇਸ ਰੈਲੀ ਵਿੱਚ ਹਰ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮ ਸ਼ਮੂਲੀਅਤ ਕਰਨਗੇ ਅਤੇ ਆਮ ਆਦਮੀ ਪਾਰਟੀ ਦੇ ਖੋਖਲੇ ਵਾਅਦਿਆਂ ਦਾ ਪਰਦਾਫਾਸ਼ ਕਰਨਗੇ।
ਇਹ ਵੀ ਪੜ੍ਹੋ: ਤਿਉਹਾਰਾਂ ਨੂੰ ਲੈ ਕੇ ਸਿਹਤ ਵਿਭਾਗ ਚੌਕਸ, 8 ਕੁਇੰਟਲ ਮਿਲਾਵਟੀ ਖੋਏ ਦੀ ਖੇਪ ਬਰਾਮਦ