ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਯਾਨੀ ਕਿ 16 ਜੂਨ ਨੂੰ ਮੀਟਿੰਗ ਸੱਦੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਮੀਟਿੰਗ ਦੀ ਪ੍ਰਧਾਨਗੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀ ਜਾਵੇਗੀ ਅਤੇ ਇਸ ਮੀਟਿੰਗ ਵਿੱਚ ਵੱਡੇ ਫੈਸਲੇ ਹੋਣ ਦੀ ਆਸ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੀ ਕੋਈ ਫੈਸਲਾ ਆ ਸਕਦਾ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਜਾ ਸਕਦੀਆਂ ਹਨ। ਲੰਘੇ ਦਿਨੀਂ ਕੁੱਝ ਸੂਤਰਾਂ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਐਡਵੋਕਟ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਗਿਆਨੀ ਗੁਰਮਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋ ਸੇਵਾਵਾਂ ਨਿਭਾਉਣ ਲਈ ਪੇਸ਼ਕਸ਼ ਕੀਤੀ ਹੈ ਪਰ ਕਿਸੇ ਵੀ ਗ੍ਰੰਥੀ ਨੇ ਹਾਂ ਪੱਖੀ ਜਵਾਬ ਨਹੀ ਦਿੱਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਇਨਾਂ ਮੀਟਿੰਗਾਂ ਦੌਰਾਨ ਇਹ ਗੱਲ ਵੀ ਨਿੱਖਰ ਕੇ ਸਾਹਮਣੇ ਆਈ ਹੈ ਕਿ ਜਥੇਦਾਰ ਦਾ 'ਆਪ' ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੰਗਣੀ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਅਕਾਲੀ ਦਲ ਦੇ ਵੱਡੇ ਹਮਾਇਤੀ ਹੋਣ ਦੇ ਦਾਅਵੇ ਕਰਨ ਵਾਲੇ ਪੰਜਾਬ ਦੇ ਕੁੱਝ ਬਾਬੇ ਜਥੇਦਾਰ ਨਾਲ ਨਰਾਜ਼ ਹਨ। ਇਨਾਂ ਬਾਬਿਆਂ ਨੇ ਆਪਣੇ ਪੈਰੋਕਾਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਹਰ ਪਲੇਟਫਾਰਮ ਉੱਤੇ ਜਥੇਦਾਰ ਦਾ ਡਟ ਕੇ ਵਿਰੋਧ ਕਰਨ।
ਫੈਸਲੇ ਦਾ ਲੁਕਵੇਂ ਢੰਗ ਨਾਲ ਵਿਰੋਧ: ਜਥੇਦਾਰ ਦੀਆਂ ਸੇਵਾਵਾਂ ਨੂੰ ਖਤਮ ਕਰਨ ਦੀਆਂ ਚਰਚਾਵਾ ਨੂੰ ਅਕਾਲੀ ਦਲ ਦੇ ਕੁੱਝ ਆਗੂ ਖਾਸਕਰ ਵਿਰਸਾ ਸਿੰਘ ਵਲਟੋਹਾ ਵੱਲੋਂ ਸਿੱਧੇ ਤੌਰ ਉੱਤੇ ਜਥੇਦਾਰ ਦੇ ਰਾਘਵ ਚੱਢਾ ਦੀ ਮੰਗਣੀ ਉੱਤੇ ਜਾਣ ਦੇ ਫੈਸਲੇ ਦਾ ਲੁਕਵੇਂ ਢੰਗ ਨਾਲ ਵਿਰੋਧ ਕਰਨਾ ਦੱਸਿਆ ਜਾ ਰਿਹਾ ਹੈ। ਕੁੱਝ ਸੂਤਰ ਇਹ ਵੀ ਦਾਅਵਾ ਕਰਦੇ ਹਨ ਕਿ ਜਥੇਦਾਰ, ਹੈਡ ਗ੍ਰੰਥੀ ਬਦਲਣ ਦੀ ਸਾਰੀ ਕਵਾਇਦ ਵਿੱਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ, ਬਾਬਾ ਗੁਰਸੇਵਕ ਸਿੰਘ ਗਿਲਵਾਲੀ ਅਤੇ ਬਾਬਾ ਪ੍ਰਦੀਪ ਸਿੰਘ ਦਾ ਅਹਿਮ ਰੋਲ ਹੈ।
- ਗੁਰਦਾਸਪੁਰ 'ਚ 5 ਨਸ਼ਾ ਤਸਕਰ ਗ੍ਰਿਫ਼ਤਾਰ, ਤਸਕਰਾਂ ਕੋਲੋ ਹੈਰੋਇਨ, ਡਰੱਗ ਮਨੀ ਅਤੇ ਅਸਲਾ ਬਰਾਮਦ, ਮੁਲਜ਼ਮਾਂ ਦੇ ਅੱਤਵਾਦੀ ਹਰਵਿੰਦਰ ਰਿੰਦਾ ਨਾਲ ਸਬੰਧ
- ਲੁਧਿਆਣਾ ਲੁੱਟ ਮਾਮਲੇ 'ਚ ਖੁਲਾਸਾ, 50 ਲੱਖ ਰੁਪਏ ਬਰਾਮਦ, ਸੈਪਟਿਕ ਟੈਂਕ 'ਚ ਰੱਖੇ ਸੀ ਲਕੋਅ ਕੇ, ਪੜ੍ਹੋ ਕਿਵੇਂ ਫੜਿਆ ਛੇਵਾਂ ਮੁਲਜ਼ਮ
- ਮਾਨ ਸਾਬ੍ਹ! ਨਸ਼ੇ ਦਾ ਵਿਰੋਧ ਕਰਨ 'ਤੇ ਆਹ ਹਾਲ ਹੁੰਦਾ ਹੈ ਪੰਜਾਬ 'ਚ, ਯਕੀਨ ਨਹੀਂ ਤਾਂ ਬਜੁਰਗ ਦੀ ਵਾਇਰਲ ਹੋ ਰਹੀ ਵੀਡੀਓ ਦੇਖ ਲਓ...
ਨਵੇਂ ਜਥੇਦਾਰ ਦੀ ਨਿਯੁਕਤੀ !: ਸ਼੍ਰੋਮਣੀ ਕਮੇਟੀ ਗਲਿਆਰਿਆਂ ਵਿੱਚ ਚਰਚਾ ਰਹੀ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਬਣਾ ਦਿੱਤਾ ਜਾਵੇ ਅਤੇ ਤਖ਼ਤ ਸਾਹਿਬ ਦਾ ਮੁੱਖ ਸੇਵਾਦਾਰ ਕਿਸੇ ਹੋਰ ਧਾਰਮਿਕ ਸ਼ਖਸ਼ੀਅਤ ਨੂੰ ਲਾਇਆ ਜਾਵੇ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਗਿਆਨੀ ਅਮਰਜੀਤ ਸਿੰਘ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ। ਗਿਆਨੀ ਅਮਰਜੀਤ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਦੇ ਸਪੁੱਤਰ ਹਨ ਅਤੇ ਗੁਰਬਾਣੀ ਦੇ ਪ੍ਰਬੀਨ ਵਿਆਖਿਆਕਾਰ ਹਨ। ਗਿਆਨੀ ਮੱਲ ਸਿੰਘ ਦਾ ਨਾਮ ਉਸ ਸਮੇ ਚਰਚਾ ਵਿੱਚ ਆਇਆ ਸੀ ਜਦੋਂ ਉਨ੍ਹਾਂ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁੱਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਨਾਲ ਮਿਲ ਕੇ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨਾਂ ਮੰਗੇ ਮੁਆਫੀ ਪ੍ਰਦਾਨ ਕੀਤੀ ਸੀ।