ਅੰਮ੍ਰਿਤਸਰ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੱਲੋਂ ਅਮਿਤਾਬ ਬੱਚਨ ਵੱਲੋਂ ਦਿੱਤੇ ਦਾਨ ’ਤੇ ਬੋਲਦੇ ਕਿਹਾ ਕਿ ਇਸ ਮਹਾਂਮਾਰੀ ਦੇ ਸਮੇਂ ਜਿਥੇ ਦਿੱਲੀ ਗੁਰਦੁਆਰਾ ਕਮੇਟੀ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਉਪਰਾਲੇ ਕਰ ਰਹੀ ਹੈ ਉਥੇ ਹੀ ਮਨਜੀਤ ਸਿੰਘ ਜੀਕੇ ਇਸ ਸਮੇਂ ਰਾਜਨੀਤੀ ਕਰ ਰਹੇ ਹਨ।
ਇਹ ਵੀ ਪੜੋ: ਬੀੜੀ ਦੇ ਬੰਡਲ ’ਤੇ ਗੁਰੂ ਸਾਹਿਬ ਦੀ ਤਸਵੀਰ ਨੂੰ ਲੈ ਕੇ ਭਖਿਆ ਵਿਵਾਦ
ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਮਹਾਂਮਾਰੀ ਦੇ ਸਮੇਂ ਜੇਕਰ ਕੋਈ ਆਪਣੀ ਸ਼ਰਧਾ ਨਾਲ ਗੁਰੂ ਦੀ ਗੋਲਕ ਵਿੱਚ ਭੇਂਟ ਪਾਉਂਦਾ ਹੈ ਤਾਂ ਉਸ ਉਪਰ ਕਿੰਤੂ-ਪ੍ਰੰਤੂ ਕਰਨ ਦੀ ਬਜਾਏ ਲੋਕ ਹਿੱਤ ਵਿੱਚ ਕਾਰਜ ਕਰਨੇ ਚਾਹੀਦੇ ਹਨ ਨਾ ਕਿ ਜੋ ਕਾਰਜ ਕਰ ਰਹੇ ਹੋਣ ਉਹਨਾਂ ਦੇ ਰਾਹਾਂ ਵਿੱਚ ਰੌੜਾ ਬਣਨਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਮਨਜੀਤ ਸਿੰਘ ਜੀ ਕੇ ਨੂੰ ਲਗਦਾ ਹੈ ਕਿ ਅਮਿਤਾਬ ਬੱਚਨ 1984 ਦੇ ਦੰਗੇ ਭੜਕਾਉਣ ਵਾਲੀਆਂ ਦਾ ਹਿਮਾਇਤੀ ਹੈ ਤਾਂ ਕਿਉਂ ਨਹੀਂ ਉਹਨਾਂ ਆਪਣੇ 6 ਸਾਲ ਦੇ ਕਾਰਜਕਾਲ ਵਿੱਚ ਇਸ ਮੁੱਦੇ ’ਤੇ ਰਾਜਨੀਤੀ ਕੀਤੀ। ਜੇਕਰ ਅੱਜ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਮਹਾਂਮਾਰੀ ਦੇ ਸਮੇਂ ਆਪਣਾ ਫਰਜ਼ ਨਿਭਾਏ ਜਾ ਰਹੇ ਹਨ ਤਾਂ ਫਿਰ ਸਵਾਲ ਖੜ੍ਹੇ ਕੀਤਾ ਜਾ ਰਹੇ ਹਨ।
ਇਹ ਵੀ ਪੜੋ: ਸਿੱਖ ਜਥੇਬੰਦੀਆਂ ਇੱਕ ਜੂਨ ਨੂੰ ਮਨਾਉਣਗੀਆਂ ਪਸ਼ਚਾਤਾਪ ਦਿਵਸ