ਅੰਮ੍ਰਿਤਸਰ: ਪਿਛਲੇ 2 ਦਿਨਾਂ ਤੋਂ ਲਗਾਤਾਰ ਕਾਂਗਰਸ ਪਾਰਟੀ (Congress Party) ਵਿੱਚ ਵੱਡੇ ਫੇਰ ਬਦਲ ਹੋਏ ਹਨ। ਜਿਸ ਕਰਕੇ ਇੱਕ ਪਾਸੇ ਕਈ ਘਰਾਂ ਵਿੱਚ ਮਾਤਮ ਛਾਇਆ ਹੈ ਤਾਂ ਦੂਜੇ ਪਾਸੇ ਕਈ ਘਰਾਂ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਅਸਤੀਫੇ ਤੋਂ ਬਾਅਦ ਪੰਜਾਬ ਦੇ ਨਵੇਂ ਮੁੱਖ ਮੰਤਰੀ (CM) ਤੇ ਉਪ ਮੁੱਖ ਮੰਤਰੀ (Deputy CM) ਨਿਯੁਕਤ ਕੀਤੇ ਹਨ। ਇਨ੍ਹਾਂ ਉੱਪ ਮੁੱਖ ਮੰਤਰੀਆਂ ਵਿੱਚ ਕੈਬਨਿਟ ਮੰਤਰੀ ਰਹੇ ਓ.ਪੀ.ਸੋਨੀ ਵੀ ਸ਼ਾਮਲ ਹਨ। ਓ.ਪੀ.ਸੋਨੀ (OP Sony) ਦੇ ਉੱਪ ਮੁੱਖ ਮੰਤਰੀ (Deputy CM) ਬਣਨ ਤੋਂ ਬਾਅਦ ਉਨ੍ਹਾਂ ਦੇ ਘਰ ਵੱਡੀ ਗਿਣਤੀ ਵਿੱਚ ਸਮਰਥਕ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ।
ਇੱਕ ਪਾਸੇ ਜਿੱਥੇ ਕਾਂਗਰਸ ਨੇ ਇੱਕ ਦਲੀਤ ਸਿੱਖ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ (CM) ਨਿਯੁਕਤ ਕੀਤਾ ਹੈ ਤਾਂ ਦੂਜੇ ਪਾਸੇ ਹਿੰਦੂ ਭਾਈਚਾਰੇ ਨੂੰ ਉਪ ਮੁੱਖ ਮੰਤਰੀ (Deputy CM) ਦੇ ਰੂਪ ਵਿੱਚ ਓ.ਪੀ.ਸੋਨੀ (OP Sony) ਨੂੰ ਨਿਯੁਕਤ ਕੀਤਾ ਗਿਆ ਹੈ। ਓ.ਪੀ.ਸੋਨੀ (OP Sony) ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੀ ਸਰਕਾਰ ਵਿੱਚ ਕੈਬਨਿਟ ਮੰਤਰੀ (Cabinet Minister) ਸਨ।
ਓ.ਪੀ.ਸੋਨੀ (OP Sony) ਦੇ ਉਪ ਮੁੱਖ ਮੰਤਰੀ(Deputy CM) ਬਣਨ ਤੋਂ ਬਾਅਦ ਉਨ੍ਹਾਂ ਦੇ ਘਰ ਵੱਡੀ ਗਿਣਤੀ ਵਿੱਚ ਸਮਰਥਕ ਪਹੁੰਚੇ। ਇਸ ਮੌਕੇ ਸਮਰਥਕਾਂ ਨੇ ਲੱਡੂ ਵੰਡੇ ਤੇ ਭੰਗੜੇ ਪਾ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਪ ਮੁੱਖ ਮੰਤਰੀ ਓ.ਪੀ.ਸੋਨੀ ਦੇ ਸਮਰਥਕਾ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਹਲਕੇ ਨੂੰ ਉਪ ਮੁੱਖ ਮੰਤਰੀ ਮਿਲਿਆ ਹੈ। ਜਿਸ ਕਰਕੇ ਉਹ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਨ।
ਉਪ ਮੁੱਖ ਮੰਤਰੀ ਓ.ਪੀ.ਸੋਨੀ ਦੇ ਭਤੀਜੇ ਵਿਕਾਸ ਸੋਨੀ ਨੇ ਕਿਹਾ ਕਿ ਅੱਜ ਓ.ਪੀ.ਸੋਨੀ (OP Sony) ਨੇ ਕਾਂਗਰਸ ਪਾਰਟੀ ਵਿੱਚ ਰਹਿੰਦੇ ਹੋਏ ਪਾਰਟੀ ਤੇ ਹਲਕੇ ਦੇ ਲੋਕਾਂ ਦੀ ਬਹੁਤ ਸੇਵਾ ਕੀਤਾ ਹੈ। ਜਿਸ ਕਰਕੇ ਅੱਜ ਪ੍ਰਮਾਤਮਾ ਨੇ ਉਨ੍ਹਾਂ ਦੀ ਮਿਹਨਤ ਨੂੰ ਫਲ ਲਿਆਇਆ ਹੈ। ਵਿਕਾਸ ਸੋਨੀ ਨੇ ਕਿਹਾ ਕਿ ਉਪ ਮੁੱਖ ਮੰਤਰੀ ਓ.ਪੀ.ਸੋਨੀ (Deputy Chief Minister OP Soni) ਦੇ ਮੋਢਿਆ ‘ਤੇ ਇੱਕ ਹੋਰ ਜ਼ਿੰਮੇਵਾਰ ਪੈ ਗਈ ਹੈ। ਜਿਸ ਨੂੰ ਉਹ ਬਹੁਤ ਹੀ ਬਾਖੂਬੀ ਨਾਲ ਨਿਭਾਉਣਗੇ।
ਇਹ ਵੀ ਪੜ੍ਹੋ:ਕੀ ਇਕੱਲੇ ਦਲਿਤ ਕਾਰਡ ਨਾਲ ਹੋਵੇਗੀ ਕਾਂਗਰਸ ਦੀ ਸੱਤਾ ‘ਚ ਵਾਪਸੀ?