ਚੰਡੀਗੜ੍ਹ: 29 ਮਈ 2022 ਦੀ ਉਸ ਸ਼ਾਮ ਨੇ ਪੰਜਾਬੀ ਸਿਨੇਮਾ ਦੇ ਦਿੱਗਜ ਕਲਾਕਾਰ ਨੂੰ ਸਦਾ ਲਈ ਸਾਡੇ ਤੋਂ ਖੋਹ ਲਿਆ। ਭਾਵੇਂ ਕਿ ਗਾਇਕ ਨੂੰ ਸਾਨੂੰ ਅਲਵਿਦਾ ਬੋਲੇ ਹੋਏ ਤਿੰਨ ਸਾਲ ਹੋਣ ਵਾਲੇ ਹਨ ਪਰ ਗਾਇਕ ਲਈ ਪ੍ਰਸ਼ੰਸਕਾਂ ਦਾ ਪਿਆਰ ਜਿਓ ਦਾ ਤਿਓ ਬਰਕਰਾਰ ਹੈ, ਅੱਜ ਵੀ ਜਦੋਂ ਗਾਇਕ ਦਾ ਕੋਈ ਨਵਾਂ ਗੀਤ ਰਿਲੀਜ਼ ਹੁੰਦਾ ਹੈ ਤਾਂ ਪ੍ਰਸ਼ੰਸਕ ਉਸ ਗੀਤ ਨੂੰ ਬਹੁਤ ਹੀ ਸ਼ਿੱਦਤ ਨਾਲ ਸੁਣਦੇ ਹਨ, ਇਸੇ ਕਾਰਨ ਗਾਇਕ ਦੀ ਚੜ੍ਹਾਈ ਪੰਜਾਬੀ ਸਿਨੇਮਾ ਵਿੱਚ ਉਸੇ ਤਰ੍ਹਾਂ ਬਣੀ ਹੋਈ ਹੈ।
ਹੁਣ ਜਿਵੇਂ ਕਿ ਗਾਇਕ ਦਾ ਅੱਜ 'ਲੌਕ' ਨਾਂਅ ਦਾ ਗੀਤ ਰਿਲੀਜ਼ ਹੋਇਆ ਹੈ, ਇਸ ਗੀਤ ਦੇ ਨਾਲ ਹੀ ਅਸੀਂ ਤੁਹਾਡੇ ਲਈ ਇੱਕ ਸਪੈਸ਼ਲ ਟ੍ਰੀਟ ਦਾ ਇੰਤਜ਼ਾਮ ਕੀਤਾ ਹੈ, ਦਰਅਸਲ, ਅਸੀਂ ਇੱਥੇ ਗਾਇਕ ਦੇ ਰਿਲੀਜ਼ ਹੋਏ ਹੁਣ ਤੱਕ ਦੇ ਸਾਰੇ ਗੀਤਾਂ ਦੀ ਲਿਸਟ ਤਿਆਰ ਕੀਤੀ ਹੈ, ਆਓ ਗਾਣਿਆ ਉਤੇ ਸਰਸਰੀ ਨਜ਼ਰ ਮਾਰੀਏ...।
SYL
23 ਜੂਨ 2022 ਨੂੰ ਗਾਇਕ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਹਿਲਾਂ ਗੀਤ 'SYL' ਸਾਹਮਣੇ ਆਇਆ, ਜਿਸ ਵਿੱਚ ਗਾਇਕ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਬਿਆਨ ਕੀਤਾ ਸੀ। ਇਸ ਗੀਤ ਨੇ ਸਿਰਫ 72 ਘੰਟਿਆਂ ਵਿੱਚ 27 ਮਿਲੀਅਨ ਵਿਊਜ਼ ਪ੍ਰਾਪਤ ਕਰ ਲਏ ਸਨ। ਹਾਲਾਂਕਿ ਬਾਅਦ ਵਿੱਚ ਇਸ ਗੀਤ ਨੂੰ ਕੁੱਝ ਕਾਰਨਾਂ ਕਰਕੇ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਅਤੇ ਗੀਤ ਨੂੰ ਯੂਟਿਊਬ ਤੋਂ ਵੀ ਹਟਾ ਦਿੱਤਾ ਗਿਆ।
ਵਾਰ
ਇਸ ਤੋਂ ਬਾਅਦ 8 ਨਵੰਬਰ 2022 ਨੂੰ ਦੂਜਾ ਗੀਤ 'ਵਾਰ' ਰਿਲੀਜ਼ ਹੋਇਆ, ਜਿਸ ਵਿੱਚ ਗਾਇਕ ਨੇ ਸਿੱਖ ਜੋਧੇ ਹਰੀ ਸਿੰਘ ਨਲਵਾ ਬਾਰੇ ਗੱਲ ਕੀਤੀ, ਇਸ ਗੀਤ ਨੂੰ ਹੁਣ ਤੱਕ 63 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਮੇਰਾ ਨਾਂ
ਤੀਜਾ ਗੀਤ 'ਮੇਰਾ ਨਾਂ' 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ। ਇਸ ਗੀਤ ਨੂੰ ਹੁਣ ਤੱਕ 79 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਚੋਰਨੀ
8 ਜੁਲਾਈ 2023 ਨੂੰ ਦੁਨੀਆਭਰ ਵਿੱਚ ਗੀਤ 'ਚੋਰਨੀ' ਰਿਲੀਜ਼ ਕੀਤੇ ਗਿਆ, ਜੋ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਚੌਥਾ ਗੀਤ ਸੀ, ਇਸ ਗੀਤ ਨੂੰ ਹੁਣ ਤੱਕ 78 ਮਿਲੀਅਨ ਲੋਕਾਂ ਦੁਆਰਾ ਸੁਣਿਆ ਜਾ ਚੁੱਕਾ ਹੈ।
ਵਾਚ ਆਊਟ
ਪੰਜਵਾਂ ਗੀਤ 'ਵਾਚ ਆਊਟ' 12 ਨਵੰਬਰ 2023 ਨੂੰ ਯੂਟਿਊਬ ਉਤੇ ਸਾਹਮਣੇ ਆਇਆ, ਇਸ ਗੀਤ ਨੂੰ ਹੁਣ ਤੱਕ 44 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਡ੍ਰਿਪੀ
ਗੀਤ 'ਡ੍ਰਿਪੀ' ਵੀ ਸ਼ਾਨਦਾਰ ਗੀਤਾਂ ਵਿੱਚ ਸ਼ਾਮਿਲ ਹੈ, ਇਸ ਗੀਤ ਨੂੰ ਸੁਣ ਤੱਕ 90 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਹ ਗਾਇਕ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ 6ਵਾਂ ਗੀਤ ਸੀ।
410
ਗੀਤ '410' ਗਾਇਕ ਦਾ 7ਵਾਂ ਗੀਤ ਸੀ, ਜੋ ਕਿ ਗਾਇਕ ਨੇ ਸੰਨੀ ਮਾਲਟਨ ਨਾਲ ਰਿਕਾਰਡ ਕੀਤਾ ਸੀ, ਇਸ ਨੂੰ ਹੁਣ ਤੱਕ 57 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਅਟੈਚ
ਇਸ ਤੋਂ ਇਲਾਵਾ ਗਾਇਕ ਦਾ ਪਿਛਲੇ ਸਾਲ ਦੇ ਅੰਤ ਵਿੱਚ ਜੋ ਗੀਤ ਰਿਲੀਜ਼ ਕੀਤਾ ਗਿਆ ਉਹ ਸੀ 'ਅਟੈਚ', ਇਹ ਗਾਇਕ ਦੀ ਗਾਉਣ ਵਾਲੀ ਸ਼ੈਲੀ ਤੋਂ ਥੋੜ੍ਹਾ ਵੱਖਰਾ ਸੀ, ਇਸ ਗੀਤ ਨੂੰ ਹੁਣ ਤੱਕ 31 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਲੌਕ
ਗਾਇਕ ਦਾ 9ਵਾਂ ਗੀਤ 'ਲੌਕ' ਅੱਜ ਯਾਨੀ 23 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਹੈ, ਇਸ ਗੀਤ ਹੁਣ ਤੱਕ 2.6 ਮਿਲੀਅਨ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਪੰਜਾਬੀ ਸੰਗੀਤ ਜਗਤ ਦਾ ਅਜਿਹਾ ਗਾਇਕ ਸੀ, ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੀਤਕਾਰੀ ਤੋਂ ਕੀਤੀ ਸੀ, ਪਰ ਉਨ੍ਹਾਂ ਨੂੰ ਪ੍ਰਸਿੱਧੀ ਬਤੌਰ ਗਾਇਕ ਮਿਲੀ। ਪ੍ਰਸ਼ੰਸਕ ਅੱਜ ਵੀ ਗਾਇਕ ਦੇ ਨਵੇਂ ਗੀਤਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ।
ਇਹ ਵੀ ਪੜ੍ਹੋ: