ਅੰਮ੍ਰਿਤਸਰ: ਮੈਂਟਲ ਹੈਲਥ (Mental Health) ਨੂੰ ਮੁੱਖ ਰੱਖਦਿਆਂ ਇੱਕ ਸੈਮੀਨਾਰ (Seminars) ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਮੈਂਟਲ ਵਿਅਕਤੀਆਂ ਨੂੰ ਆਪਣੀ ਦਿਮਾਗੀ ਸੰਤੁਲਨ ਠੀਕ ਕਰਨ ਲਈ ਭਾਗ ਲਿਆ। ਇਸ ਮੌਕੇ ਦੇ ਵਿਸ਼ੇਸ਼ ਮਹਿਮਾਨ ਮੈਡਮ ਰੰਧਾਵਾ ਨੇ ਕਿਹਾ ਕਿ ਜੇ ਕਿਸੇ ਨੂੰ ਦਿਮਾਗੀ ਸੰਤੁਲਨ ‘ਚ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਨੂੰ ਨਜ਼ਰ ਅੰਦਾਜ਼ ਨਾ ਕਰਕੇ ਹਸਪਤਾਲ ਵਿੱਚ ਇਲਾਜ ਕਰਵਾਉਣਾ ਚਾਹੀਦਾ ਹੈ। 10 ਅਕਤੂਬਰ ਨੂੰ ਵੱਡੇ ਪੱਧਰ ‘ਤੇ ਵਰਲਡ ਮੈਂਟਲ ਹੈਲਥ (World Mental Health) ਪ੍ਰੋਗਰਾਮ ਕਰਵਾਇਆ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਰੰਧਾਵਾ ਨੇ ਕਿਹਾ ਕਿ ਕਿ ਮੈਂਟਲ ਹੈਲਥ (Mental Health) ਸਾਡੀ ਸਿਹਤ ਲਈ ਕਿੰਨੀ ਜ਼ਰੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਜੇਕਰ ਕਿਸੇ ਨੂੰ ਟ੍ਰੋਲ ਮੰਨਦੀ ਹੈ ਤਾਂ ਉਸ ਲਈ ਡਾਕਟਰ ਕੋਲ ਜਾ ਕੇ ਮੁਢਲੀ ਸਹਾਇਤਾ (First aid) ਲੈ ਸਕਦਾ ਇਸ ਵਿੱਚ ਕੋਈ ਲੁਕਾਉਣ ਵਾਲੀ ਗੱਲ ਨਹੀਂ ਕਿ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ।
ਉਨ੍ਹਾਂ ਕਿਹਾ ਸਾਡੇ ਕੋਲ ਕਾਫ਼ੀ ਕੇਸ ਆਏ ਹਨ ਜਿਨ੍ਹਾਂ ‘ਚ ਕਈ ਲੋਕਾਂ ਦੀ ਮੈਂਟਲੀ ਹੈਲਥ ਠੀਕ ਨਹੀਂ ਹੁੰਦੀ ਅਤੇ ਉਨ੍ਹਾਂ ਦੀ ਹਾਲਤ ਠੀਕ ਕਰਵਾਉਣ ਲਈ ਅਸੀਂ ਡਾਕਟਰਾਂ ਦੀ ਸਲਾਹ ਵੀ ਲੈਂਦੇ ਹਾਂ ਤੇ ਡਾਕਟਰੀ ਜਾਂਚ ਲਈ ਵੀ ਭੇਜਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪ੍ਰਕਾਰ ਦੀ ਮਦਦ ਦੀ ਜ਼ਰੂਰਤ ਹੈ ਤਾਂ ਸਾਡੇ ਕੋਲ ਬੇਝਿਜਕ ਆ ਸਕਦਾ ਹੈ ਅਸੀਂ ਉਹ ਦੀ ਪੂਰੀ ਸਹਾਇਤਾ ਕਰਾਂਗੇ ਉਨ੍ਹਾਂ ਕਿਹਾ ਕਿ ਲੋਕਲ ਮਹੱਤਵ ਦੇਣਾ ਹੈ। ਤਾਂ ਜੋ ਅਜਿਹੀਆਂ ਲੋਕਾਂ ਭਲਾਈ ਦੀਆਂ ਸਕੀਮਾਂ ਚਾਲੂ ਰਹਿਣ।
ਉਨ੍ਹਾਂ ਕਿਹਾ ਕਿ ਕਈ ਲੋਕ ਆਪਣੀ ਬਿਮਾਰੀ ਨੂੰ ਆਪਣੇ-ਆਪ ਤੱਕ ਹੀ ਸੀਮਤ ਰੱਖਦੇ ਹਨ, ਪਰ ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜੋ ਮਰੀਜ ਅਜਿਹਾ ਕਰਦੇ ਹਨ, ਉਹ ਫਿਰ ਇੱਕ ਦਿਨ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ:ਅੱਜ ਕਿਸਾਨ ਦਿਖਾਉਂਣਗੇ ਆਪਣੀ ਤਾਕਤ, ਆਹ ਸ਼ਹਿਰ 'ਚ ਪਵੇਗਾ ਪੂਰਾ ਗਾਹ!