ਅੰਮ੍ਰਿਤਸਰ: ਸੂਬੇ ਦੇ ਸਰਹੱਦੀ ਖੇਤਰਾਂ ਵਿਚ ਬੱਚਿਆ ਦੇ ਭਵਿਖ ਨੂੰ ਸੁਖੇਲਾ ਬਣਾਉਣ ਦੇ ਲਈ ਦੂਰ ਦੁਰਾਡੇ ਤੋਂ ਨੌਕਰੀ ਕਰਨ ਆਉਣ ਵਾਲੇ ਡੀ ਪੀ ਆਈ ਲੈਕਚਰਾਰ ਅਧਿਆਪਕਾ (DPI Lecturer Teacher) ਵੱਲੋਂ ਪੰਜਾਬ ਸਰਕਾਰ ਖਿਲਾਫ ਆਪਣੇ ਨੋਟੀਫਿਕੇਸ਼ਨ (Notification) ਦੀਆ ਕਾਪੀਆਂ ਸਾੜ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 19 ਦਸੰਬਰ ਨੂੰ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।
ਯੂਨੀਅਨ ਆਗੂ ਮਨਦੀਪ ਸਿੰਘ ਨੇ ਦੱਸਿਆ ਕਿ ਛੇਵੇਂ ਪੇਅ ਕਮਿਸ਼ਨ (Sixth Pay Commission) ਨੂੰ ਲੈ ਕੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਇਸਦਾ ਲਾਭ ਲੈਕਚਰਾਰ ਅਧਿਆਪਕਾਂ ਨੂੰ ਸਿੱਧੇ ਤੌਰ ਤੇ ਦਿਤਾ ਜਾਵੇਗਾ ਪਰ ਬਾਦ ਵਿਚ ਉਹਨਾ ਵੱਲੋ ਸਾਨੂੰ ਬੇਸਿਕ ਪੇਅ 23 ਹਜਾਰ ਤੋਂ ਸਿਰਫ 9703 ਰੁਪਏ ਉਪਰ ਨੌਕਰੀ ਕਰਨ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਅਸੀਂ ਦੂਰ ਦੁਰਾਡੇ ਸਰਹੱਦੀ ਇਲਾਕਿਆਂ ਵਿਚ ਬੜੀ ਮੁਸ਼ਕਿਲ ਨਾਲ ਗੁਜਾਰਾ ਕਰ ਰਹੇ ਹਾਂ।
ਜਿਸਦੇ ਚਲਦੇ ਸਾਡੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਸਰਕਾਰ ਨੇ ਉਹਨਾ ਦੀਆ ਮੰਗਾ ਨਾ ਮੰਗਿਆ ਤਾ ਉਹ 19 ਦਸੰਬਰ ਨੂੰ ਖਰੜ ਵਿਖੇ ਸੂਬਾ ਪੱਧਰੀ ਰੈਲੀ ਕਰਾਂਗੇ ।ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮੁਲਾਜ਼ਮਾਂ ਦੀ ਬੇਸਿਕ ਪੇਅ ਉਤੇ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜੋ:ਦਿੱਲੀ ਤੋਂ ਪਰਤੇ ਕਿਸਾਨਾਂ ਨੇ ਚੰਨੀ ਸਰਕਾਰ ਦੀਆਂ ਵਧਾਈਆਂ ਮੁਸ਼ਕਿਲਾਂ, ਕੀਤਾ ਵੱਡਾ ਐਲਾਨ