ਅੰਮ੍ਰਿਤਸਰ: ਸੰਘਣੀ ਧੁੰਦ ਅਤੇ ਠੰਡ ਨੇ ਪੂਰੇ ਉੱਤਰ ਭਾਰਤ ਨੂੰ ਆਪਣੀ ਚਾਦਰ ਵਿਚ ਲਪੇਟ ਲਿਆ ਹੈ। ਲੋਕਾਂ ਨੂੰ ਆਉਣ-ਜਾਣ ਅਤੇ ਘਰੋਂ ਬਾਹਰ ਨਿਕਲਣ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਦੇ ਬਾਵਜੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib Amritsar) ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਆਮਦ ਵਿੱਚ ਕੋਈ ਕਮੀ ਨਹੀਂ ਆਈ। ਇਸੇ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਅੰਮ੍ਰਿਤਸਰ ਪਹੁੰਚ ਰਹੀਆਂ ਹਨ।
ਸੰਘਣੀ ਧੁੰਦ ਅਤੇ ਠੰਢ ਵੀ ਸ਼ਰਧਾਲੂਆਂ ਨੂੰ ਰੋਕ ਨਹੀ ਸਕਦੀ: ਸ਼ਰਧਾਲੂਆਂ ਦਾ ਇੱਥੇ ਪਹੁੰਚ ਕੇ ਮੱਥਾ ਟੇਕਣਾ ਇਸ ਗੱਲ ਦਾ ਸਬੂਤ ਹੈ ਕਿ ਧੁੰਦ ਹੋਵੇ, ਠੰਢ ਹੋਵੇ ਜਾਂ ਝੱਖੜ ਹੋਵੇ, ਸ਼ਰਧਾਲੂਆਂ ਦੀ ਸ਼ਰਧਾ ਭਾਵਨਾ ਵਿੱਚ ਕੋਈ ਕਮੀ ਨਹੀਂ ਆਉਂਦੀ। ਇਸ ਨੂੰ ਵਿਸ਼ਵਾਸ ਹੀ ਕਿਹਾ ਜਾ ਸਕਦਾ ਹੈ ਕਿ ਇੰਨੀ ਸੰਘਣੀ ਧੁੰਦ ਅਤੇ ਠੰਡ ਦੇ ਬਾਵਜੂਦ ਜਦੋਂ ਵਾਹਨ ਚਾਲਕਾਂ ਨੂੰ ਸੜਕਾਂ 'ਤੇ ਆਪਣੇ ਵਾਹਨ ਚਲਾਉਣ 'ਚ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕ ਆਪਣੇ ਘਰਾਂ ਤੋਂ ਬਾਹਰ ਵੀ ਨਹੀਂ ਨਿਕਲ ਰਹੇ ਹਨ। ਉਥੇ ਹੀ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਨਤਮਸਤਕ ਹੋਣ ਲਈ ਆ ਰਹੇ ਹਨ।
ਮੌਸਮ ਸ਼ਰਧਾਲੂਆਂ ਨੂੰ ਆ ਰਿਹਾ ਪਸੰਦ: ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ। ਸ਼ਰਧਾਲੂ ਇੱਥੇ ਇਸੇ ਤਰ੍ਹਾਂ ਪਹੁੰਚ ਰਹੇ। ਜਿਵੇ ਮੌਸਮ ਬਿਲਕੁਲ ਸਾਫ ਹੋਵੇ, ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਮੌਸਮ ਸ਼ਿਮਲਾ ਵਰਗਾ ਮਾਹੌਲ ਬਣਿਆ ਹੋਇਆ ਹੈ। ਇਸ ਮੌਸਮ ਵਿੱਚ ਵੀ ਸ਼ਰਧਾਲੂਆਂ ਦੀ ਆਸਥਾ ਵਿੱਚ ਕੋਈ ਕਮੀ ਨਹੀਂ ਆਈ ਹੈ। ਦੇਸ਼ ਵਿਦੇਸ਼ ਅਤੇ ਹੋਰ ਰਾਜਾਂ ਅਤੇ ਸ਼ਹਿਰਾਂ ਤੋਂ ਇਲਾਵਾ ਸਥਾਨਕ ਨਿਵਾਸੀ ਵੀ ਇੱਥੇ ਪਹੁੰਚ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕਰ ਰਹੇ ਹਨ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਸਮ ਦਾ ਹਾਲ : ਕੇਂਦਰੀ ਮੌਸਮ ਵਿਭਾਗ ਦੀ ਰਿਪੋਰਟ (Central Meteorological Department report) ਅਨੁਸਾਰ 20 ਦਸੰਬਰ 2022 ਨੂੰ ਚੰਡੀਗੜ੍ਹ ਵਿਚ ਘੱਟ ਤੋਂ ਘੱਟ ਤਾਪਮਾਨ 7.6 ਡਿਗਰੀ ਦਰਜ ਕੀਤਾ ਗਿਆ।ਅੰਮ੍ਰਿਤਸਰ ਵਿਚ 6.8, ਲੁਧਿਆਣਾ ਵਿਚ ਘੱਟੋ- ਘੱਟ ਤਾਪਮਾਨ 8.1, ਪਟਿਆਲਾ ਵਿਚ 10.4, ਪਠਾਨਕੋਟ ਵਿਚ 5.8, ਬਠਿੰਡਾ ਵਿਚ 3.4, ਫਰੀਦਕੋਟ ਵਿਚ ਘੱਟੋ- ਘੱਟ ਤਾਪਮਾਨ 6.6, ਗੁਰਦਾਸਪੁਰ 4.8, ਅੰਮ੍ਰਿਤਸਰ 8.3, ਬਰਨਾਲਾ ਘੱਟੋ- ਘੱਟ ਤਾਪਮਾਨ 9.2, ਬਰਨਾਲਾ ਕੇਵੀਕੇ 8.7 ।
ਇਹ ਵੀ ਪੜ੍ਹੋ: -ਠੰਡ ਤੇ ਸੰਘਣੀ ਧੁੰਦ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਠਾਠਾਂ ਮਾਰਦਾ ਇੱਕਠ