ETV Bharat / state

G-20 summit 2023: ਡੇਲੀਗੇਟਸ ਨੂੰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜਾਣੂ ਕਰਵਾਉਣ ਲਈ ਸੰਕੇਤਕ ਧਰਨਾ, ਗੋਲਡ ਗੇਟ 'ਤੇ ਦਿੱਤਾ ਗਿਆ ਧਰਨਾ

ਅੰਮ੍ਰਿਤਸਰ ਵਿੱਚ ਗੋਲਡਨ ਗੇਟ ਉੱਤੇ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਨੇ ਜੀ-20 ਸੰਮੇਲਨ ਵਿੱਚ ਆਏ ਅੰਬੇਸਡਰਾਂ ਤੱਕ ਆਪਣੀ ਗੱਲ ਪਹੁਚਾਉਣ ਲਈ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੇ ਹੱਕ ਵਿੱਚ ਉਹ ਅੰਬੇਸਡਰਾਂ ਨੂੰ ਮੰਗ ਪੱਤਰ ਵੀ ਸੌਂਪਣਗੇ।

Demonstration protest for the release of captive Singhs on the occasion of the G-20 summit in Amritsar
G-20 summit 2023: ਡੇਲੀਗੇਟਸ ਨੂੰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜਾਣੂ ਕਰਵਾਉਣ ਲਈ ਸੰਕੇਤਕ ਧਰਨਾ, ਗੋਲਡ ਗੇਟ ਉੱਤੇ ਦਿੱਤਾ ਗਿਆ ਧਰਨਾ
author img

By

Published : Mar 16, 2023, 4:43 PM IST

G-20 summit 2023: ਡੇਲੀਗੇਟਸ ਨੂੰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜਾਣੂ ਕਰਵਾਉਣ ਲਈ ਸੰਕੇਤਕ ਧਰਨਾ, ਗੋਲਡ ਗੇਟ ਉੱਤੇ ਦਿੱਤਾ ਗਿਆ ਧਰਨਾ

ਅੰਮ੍ਰਿਤਸਰ: ਕੌਮੀ ਇਨਸਾਫ਼ ਮੋਰਚਾ ਦੇ ਮੈਂਬਰਾਂ ਨੇ ਅੰਮ੍ਰਿਤਸਰ ਦੇ ਪ੍ਰਵੇਸ਼ ਦੁਆਰ ਗੋਲਡਨ ਗੇਟ 'ਤੇ ਪ੍ਰਦਰਸ਼ਨ ਕੀਤਾ ਜਿੱਥੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਹਾਲਾਂਕਿ ਸੈਲਾਨੀ ਸਿਰਫ਼ ਮੁਹਾਲੀ ਤੋਂ ਹੀ ਗੋਲਡਨ ਗੇਟ ਵਿਖੇ ਧਰਨਾ ਦੇਣ ਆਏ ਸਨ ਅਤੇ ਇਸ ਥਾਂ ਤੋਂ ਪ੍ਰਦਰਸ਼ਨ ਕਰਕੇ ਵਾਪਸ ਚਲੇ ਗਏ।

ਡੇਲੀਗੇਟਸ ਨੂੰ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਜਾਣੂ ਕਰਵਾਉਣਾ: ਫਰੰਟ ਦੇ ਮੈਂਬਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਵਿਖੇ ਜੀ-20 ਕਾਨਫਰੰਸ ਵਿੱਚ ਸ਼ਾਮਲ ਦੇਸ਼ਾਂ ਨੂੰ ਇਹ ਦੱਸਣ ਆਏ ਹਨ ਕਿ ਭਾਰਤ ਜੋ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਅਵਾ ਕਰਦਾ ਹੈ, ਉਹ ਗਲਤ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ ਸਿੱਖ ਹਨ। ਦੂਜੇ ਪਾਸੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਬਿਲਕਿਸ ਬਾਨੋ ਵਰਗੇ ਕੇਸਾਂ ਵਿੱਚ ਦੋਸ਼ੀਆਂ ਨੂੰ ਰਾਹਤ ਦਿੱਤੀ ਗਈ ਹੈ ਪਰ ਸਿੱਖ ਕੈਦੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਅੱਜ ਤੱਕ ਰਿਹਾਅ ਨਹੀਂ ਕੀਤੇ ਗਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਰਤ 'ਚ ਗੰਭੀਰ ਮਾਮਲਿਆਂ 'ਚ ਜੇਲ੍ਹ ਅੰਦਰ ਬੰਦ ਬੰਦ ਰਾਮ ਰਹੀਮ ਵਰਗੇ ਲੋਕਾਂ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ, ਉਹ ਵੀ ਜ਼ੈੱਡ ਸਕਿਓਰਿਟੀ ਦੇ ਨਾਲ ਪਰ ਬੰਦੀ ਸਿੰਘਾਂ ਦੀ ਪੂਰੀ ਜ਼ਿੰਦਗੀ ਜੇਲ੍ਹਾੀਂ ਅੰਦਰ ਗੁਜ਼ਰ ਗਈ ਅਤੇ ਉਨ੍ਹਂ ਨੂੰ ਅੱਜ ਤੱਕ ਕਿਸੇ ਨੇ ਕੋਈ ਰਾਹਤ ਨਹੀਂ ਦਿੱਤੀ ਹੈ। ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਸਾਡਾ ਮੁੱਖ ਮਕਸਦ G-20 ਦੇ ਆਏ ਡੇਲੀਗੇਟਸ ਨੂੰ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਜਾਣੂ ਕਰਵਾਉਣਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਇੰਟਰਨੈਸ਼ਨਲ ਮੁੱਦਾ ਬਣਾਉਣਾ ਹੈ ਅਤੇ ਅਸੀਂ ਵਿਦੇਸ਼ੀ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਭਾਰਤ ਵਿੱਚ ਘੱਟ ਗਿਣਤੀ ਦੇ ਲੋਕ ਸੁਰੱਖਿਅਤ ਨਹੀਂ ਹਨ।

ਬੰਦੀ ਸਿੰਘਾਂ ਬਾਰੇ ਜਾਣੂ ਕਰਵਾਉਣ ਲਈ ਗੋਲਡਨ ਗੇਟ ਉੱਤੇ ਸੰਕੇਤਕ ਧਰਨਾ: ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਅੱਜ ਭਾਵੇ ਉਨ੍ਹਾਂ ਨੇ ਅੰਬੇਸਡਰਾਂ ਨੂੰ ਬੰਦੀ ਸਿੰਘਾਂ ਬਾਰੇ ਜਾਣੂ ਕਰਵਾਉਣ ਲਈ ਗੋਲਡਨ ਗੇਟ ਉੱਤੇ ਸੰਕੇਤਕ ਧਰਨਾ ਦਿੱਤਾ ਪਰ ਆਉਣ ਵਾਲੇ ਸਮੇਂ ਵਿੱਚ ਉਹ ਅੰਬੈਸਡਰਾਂ ਨੂੰ ਮੰਗ ਪੱਤਰ ਵੀ ਸੌਂਪਣਗੇ। ਦੂਜੇ ਪਾਸੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਕੌਮੀ ਇਨਸਾਫ਼ ਮਾਰਚ ਦੇ ਆਗੂਆਂ ਨੇ ਸੰਕੇਤਕ ਧਰਨਾ ਦਿੱਤਾ ਅਤੇ ਉਹ ਧਰਨੇ ਤੋਂ ਬਾਅਦ ਚਲੇ ਗਏ।

ਇਹ ਵੀ ਪੜ੍ਹੋ: One Year of Mann Govt: ਮਾਨ ਸਰਕਾਰ ਦੇ ਇੱਕ ਸਾਲ ਪੂਰਾ ਹੋਣ 'ਤੇ ਬੋਲੇ ਵਿਰੋਧੀ, ਕਿਹਾ- ਮਾਨ ਸਰਕਾਰ ਦਾ ਇਹ ਸਾਲ ਡਰ 'ਚ ਹੀ ਗੁਜ਼ਰਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.