ਅੰਮ੍ਰਿਤਸਰ: ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਲੋਕ ਅਜੇ ਵੀ ਜ਼ਹਿਰੀਲੀ ਸ਼ਰਾਬ ਪੀ ਰਹੇ ਹਨ। ਅੰਮ੍ਰਿਤਸਰ ਦੇ ਕੱਥੂਨੰਗਲ ਥਾਣੇ ਦੇ ਕੋਟਲਾ ਤਰਖਾਨਾ ਪਿੰਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਮੰਗਲਵਾਰ ਦੀ ਰਾਤ 47 ਸਾਲਾ ਬਲਦੇਵ ਸਿੰਘ ਨੇ ਪਿੰਡ ਤੋਂ ਹੀ ਸ਼ਰਾਬ ਲੈ ਕੇ ਪੀਤੀ ਸੀ।
ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਬਲਦੇਵ ਸਿੰਘ ਪਿੰਡ ਦੇ ਮੰਗਤ ਰਾਮ ਨਾਂਅ ਦੇ ਵਿਅਕਤੀ ਕੋਲੋਂ 40 ਰੁਪਏ ਦੀ ਸ਼ਰਾਬ ਲੈ ਕੇ ਆਇਆ ਸੀ। ਸ਼ਰਾਬ ਪੀਣ ਤੋਂ ਬਾਅਦ ਬਲਦੇਵ ਦੀ ਸਿਹਤ ਵਿਗੜ ਗਈ, ਤਾਂ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿੰਡ ਵਿੱਚ ਅਜੇ ਵੀ ਧੜੱਲੇ ਨਾਲ ਸ਼ਰਾਬ ਵਿੱਕ ਰਹੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਲਦੇਵ ਸਿੰਘ ਮੰਗਤ ਰਾਮ ਕੋਲੋ ਸ਼ਰਾਬ ਲੈ ਕੇ ਆਇਆ ਸੀ ਅਤੇ ਉਸ ਦੀ ਮੌਤ ਹੋ ਗਈ ਅਤੇ ਉਸ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਬਲਦੇਵ ਸਿੰਘ ਦੀ ਮੈਡੀਕਲ ਰਿਪੋਰਟ ਆਉਂਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਕੈਪਟਨ vs ਬਾਜਵਾ: ਸੂਬਾ ਸਰਕਾਰ ਨੇ ਪ੍ਰਤਾਪ ਬਾਜਵਾ ਦੀ ਸੁਰੱਖਿਆ ਲਈ ਵਾਪਸ