ਅੰਮ੍ਰਿਤਸਰ: ਨਾਗਰਿਕਤਾ ਬਿੱਲ ਪਾਸ ਹੋਣ ਤੋਂ ਬਾਅਦ ਭਾਰਤ ਵਿਚ ਰਹਿੰਦੇ ਅਫਗਾਨੀ ਅਤੇ ਪਾਕਿਸਤਾਨੀ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਹੈ, ਇਸ ਖੁਸ਼ੀ ਮੌਕੇ ਸਿੱਖਾਂ ਵੱਲੋਂ ਭੰਗੜਾ ਪਾਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਕੇ ਖੁਸ਼ੀ ਮਨਾਈ।
ਇਸ ਮੌਕੇ ਸਿੱਖਾਂ ਦਾ ਕਹਿਣਾ ਹੈ ਕਿ ਬਿੱਲ ਪਾਸ ਹੋਣ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦੀ ਕੋਈ ਜਗ੍ਹਾ ਨਹੀਂ ਹੈ। ਨਾਗਰਿਕਤਾ ਬਿੱਲ ਪਾਸ ਹੋਣ ਤੋਂ ਬਾਅਦ ਪਾਕਿਸਤਾਨ ਤੋਂ ਭਾਰਤ ਵਿਚ ਸ਼ਰਨ ਲੈ ਕੇ ਰਹਿ ਰਹੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ। ਅੱਜ ਉਨ੍ਹਾਂ ਨੇ ਇਸ ਖੁਸ਼ੀ ਦਾ ਇਜ਼ਹਾਰ ਕੀਤਾ।
ਇਹ ਵੀ ਪੜੋ: ਧੁੰਦ ਕਾਰਨ ਫਿਰੋਜ਼ਪੁਰ ਰੇਲ ਡਿਵਿਜ਼ਨ ਦੀਆਂ 22 ਰੇਲ ਗੱਡੀਆਂ ਰੱਦ
ਇਸ ਮੌਕੇ ਸਿੱਖ ਦੁਆਰਾ ਇੱਕ ਦੂਜੇ ਦੇ ਮੁੰਹ ਮਿੱਠਾ ਕਰਵਾ ਅਤੇ ਭੰਗੜਾ ਪਾ ਕੇ ਖੁਸ਼ੀ ਮਨਾਈ, ਇਸ ਮੌਕੇ ਅਫਗਾਨੀ ਸਿੱਖਾਂ ਦਾ ਕਹਿਣਾ ਹੈ ਕਿ ਜਦੋ ਤੋਂ ਉਹ ਭਾਰਤ ਵਿੱਚ ਆਏ ਹਨ ਹਰ ਸਾਲ ਉਨ੍ਹਾਂ ਨੂੰ ਵੀਜਾ ਵਧਾਉਣ ਲਈ ਬੇਨਤੀ ਕਰਨੀ ਪੈਂਦੀ ਸੀ ਅਤੇ ਦਫਤਰਾਂ ਦੇ ਚੱਕਰਾਂ ਕੱਟਣੇ ਪੈਂਦੇ ਸੀ ਪਰ ਨਾਗਰਿਕਤਾ ਬਿੱਲ ਪਾਸ ਹੋਣ ਨਾਲ ਹੁਣ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਵੇਗੀ।