ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰ ਦਾ ਹੈ, ਜਿਥੇ ਇਕ ਨੌਜਵਾਨ ਲੜਕੀ ਅੰਮ੍ਰਿਤਾ ਵੱਲੋਂ ਥਾਣੇ ਦੇ ਬਾਹਰ ਹਾਈਟੈਕ ਡਰਾਮਾ ਕੀਤਾ ਗਿਆ। ਜਿਸ ਦੇ ਚਲਦੇ ਉਸ ਵੱਲੋਂ ਤੇਜ਼ਬੀਰ ਗਿੱਲ ਨਾਮ ਦੇ ਨੌਜਵਾਨ 'ਤੇ ਸ਼ਾਦੀ ਦਾ ਝਾਸਾ ਦੇ ਕੇ 9 ਸਾਲ ਸਰੀਰਕ ਸੰਬੰਧ ਬਣਾਉਣ ਦੇ ਆਰੋਪ ਲਗਾਏ ਗਏ ਹਨ।
ਉਸ ਲੜਕੀ ਅੰਮ੍ਰਿਤਾ ਨੇ ਦੱਸਿਆ ਕਿ ਉਹ ਨਾਲ ਤੇਜਵੀਰ ਵੱਲੋਂ 9 ਸਾਲ ਤੱਕ ਰਿਲੈਸ਼ਨ ਬਣਾਏ ਅਤੇ ਵਿਆਹ ਨਹੀਂ ਕਰਵਾਇਆ।
ਉਹ ਖੁਦ ਵਿਆਹ ਕਰਵਾ ਰਿਹਾ ਹੈ, ਜਿਸ ਸੰਬਧੀ ਜਦੋਂ ਥਾਣਾ ਮਕਬੂਲ ਪੁਰਾ ਵਿਚ ਵਿਆਹ ਕਰਵਾ ਰਿਹਾ ਹੈ, ਜਿਸ ਸੰਬੰਧੀ ਜਦੋਂ ਥਾਣਾ ਮਕਬੂਲ ਪੁਰਾ 'ਚ ਸ਼ਿਕਾਇਤ ਦਰਜ ਕਰਵਾਈ ਗਈ ਪਰ ਪੁਲਿਸ ਵੱਲੋ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਹੈ। ਇਸ ਮੌਕੇ ਲੜਕੀ ਵੱਲੋਂ ਥਾਣੇ ਦੇ ਬਾਹਰ ਕਾਫੀ ਪਿੱਟ ਸਿਆਪਾ ਵੀ ਕੀਤਾ ਗਿਆ ਪਰ ਪੁਲਿਸ ਵੱਲੋਂ ਉਸ ਦੀ ਸਾਰ ਨਹੀਂ ਲਈ ਜਾ ਰਹੀ।
ਇਸ ਸੰਬਧੀ ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਸਾਨੂੰ ਅੰਮ੍ਰਿਤਾ ਕੋਲੋ ਸਿਕਾਇਤ ਮਿਲੀ ਹੈ ਤਫਤੀਸ਼ ਦੌਰਾਨ ਲੜਕੇ ਦੇ ਚਾਚੇ ਵੱਲੋਂ ਥਾਣੇ 'ਚ ਬਹਿ ਕੇ ਗੱਲਬਾਤ ਕੀਤੀ ਗਈ ਹੈ ਜੋ ਵੀ ਬਣਦੀ ਕਾਰਵਾਈ ਹੈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ:- ਕੈਨੇਡਾ ਤੋਂ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ