ਅੰਮ੍ਰਿਤਸਰ: ਪਿਛਲੇ ਦਿਨੀਂ ਰਣਜੀਤ ਸਿੰਘ ਢੱਡਰੀਆਂ (Ranjit Singh Dhadrian) ਵਾਲੇ ਵੱਲੋਂ ਕੁੱਝ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਹਨ। ਜਿਸ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਬੀਤੇ ਦਿਨੀਂ ਰਣਜੀਤ ਸਿੰਘ ਢੱਡਰੀਆਂ (Ranjit Singh Dhadrian) ਵਾਲੇ ਵੱਲੋਂ ਇੱਕ ਹੋਰ ਬਿਆਨ ਦਿੱਤਾ ਕਿ ਕੋਈ ਵੀ ਮੋਨੇ ਸਿਰ ਵਾਲਾ ਵਿਅਕਤੀ ਇਕੱਲਾ ਦਰਬਾਰ ਸਾਹਿਬ ਨਾ ਜਾਵੇ। ਉਸ ਦਾ ਕਤਲ ਕਰਕੇ ਬੇਅਦਬੀ ਕਰਨ ਦਾ ਇਲਜ਼ਾਮ ਉਸ 'ਤੇ ਆ ਸਕਦਾ ਹੈ।
ਜਿਸ ਤੋਂ ਬਾਅਦ ਐਸ.ਜੀ.ਪੀ.ਸੀ ਪ੍ਰਧਾਨ ਬੀਬੀ ਜਗੀਰ ਕੌਰ (SGPC President Bibi Jagir) ਉਸ ਬਿਆਨ ਤੋਂ ਕਾਫੀ ਭੜਕੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਾਂਝੀਵਾਲਤਾ ਦਾ ਉਪਦੇਸ਼ ਹੈ। ਇੱਥੇ ਕੋਈ ਵੀ ਧਰਮ ਦਾ ਵਿਅਕਤੀ ਅੱਗੇ ਨਤਮਸਤਕ ਹੋ ਸੱਤਾ ਅਤੇ ਨਤਮਸਤਕ ਹੁੰਦਾ ਵੀ ਹੈ। ਇਸ ਤਰ੍ਹਾਂ ਦੇ ਬਿਆਨ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਨਹੀਂ ਦੇਣੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਐਸਜੀਪੀਸੀ ਤੇ ਕਾਰ ਸੇਵਾ ਸੰਤ ਭੂਰੀ ਵਾਲਿਆਂ ਵੱਲੋਂ ਦੇ ਸਹਿਯੋਗ ਨਾਲ ਨਵਾਂ ਜੋੜਾ ਘਰ ਬਣਾਇਆ ਗਿਆ ਸੀ। ਜਿਸ ਦੇ ਉਦਘਾਟਨ ਲਈ ਐੱਸ.ਜੀ.ਪੀ.ਸੀ ਪ੍ਰਧਾਨ ਬੀਬੀ ਜਗੀਰ ਕੌਰ(SGPC President Bibi Jagir) ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ।
ਇਹ ਵੀ ਪੜ੍ਹੋ:- ਪੀਐਮ ਮੋਦੀ ਨਾਲ ਕਸ਼ਮੀਰ ਮੁੱਦੇ ‘ਤੇ ਅਮਿਤ ਸ਼ਾਹ ਦੀ ਮੀਟਿੰਗ ਜਾਰੀ