ਅੰਮ੍ਰਿਤਸਰ: ਭਾਰਤ ਪਾਕਿਸਤਾਨ ਸਰਹੱਦ 'ਤੇ ਭਾਰਤੀ ਫੌਜ ਅਤੇ ਪਾਕਿਸਤਾਨ ਫੌਜ 'ਚ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਦੇਸ਼ਾਂ ਵਿਚਾਲੇ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦਾ ਸਮਾਂ ਬਦਲ ਕੇ ਸਾਢੇ ਪੰਜ ਕਰ ਦਿੱਤਾ ਗਿਆ ਹੈ। ਜਿਸ 'ਚ ਇਹ ਰਿਟ੍ਰੀਟ ਸੈਰੇਮਨੀ ਸਾਢੇ ਪੰਜ ਵਜੇ ਸ਼ੁਰੂ ਹੋ ਕੇ 6 ਵਜੇ ਖ਼ਤਮ ਹੋਇਆ ਕਰੇਗੀ। ਬੀਐਸਐਫ ਸੂਤਰਾਂ ਅਨੁਸਾਰ ਮੌਸਮ ਵਿੱਚ ਆਈ ਤਬਦੀਲੀ ਕਾਰਨ ਰਿਟ੍ਰੀਟ ਸਮਾਰੋਹ ਦੇਖਣ ਵਾਲੇ ਦਰਸ਼ਕ ਹੁਣ ਸ਼ਾਮ 5:30 ਵਜੇ ਸਰਹੱਦ ’ਤੇ ਪਹੁੰਚਣ, ਜਿਸ 'ਚ ਯਾਤਰੀਆਂ ਨੂੰ ਆਪਣਾ ਪਛਾਣ ਪੱਤਰ ਆਪਣੇ ਨਾਲ ਲਿਆਉਣਾ ਚਾਹੀਦਾ ਹੈ। (India Pakistan border) (Border Retreat Ceremony)
ਦੇਸ਼ ਵਿਦੇਸ਼ ਤੋਂ ਰਿਟ੍ਰੀਟ ਸੈਰੇਮਨੀ ਦੇਖਣ ਆਉਂਦੇ ਸੈਲਾਨੀ: ਦੇਸ਼ ਵਿਚ ਤਿੰਨ ਥਾਵਾਂ 'ਤੇ ਭਾਰਤ ਅਤੇ ਪਾਕਿਸਤਾਨ ਫੌਜ ਵਿਚਾਲੇ ਰੀਟ੍ਰੀਟ ਸਮਾਰੋਹ ਹੁੰਦੇ ਹੈ। ਜਿਸ ਵਿਚ ਪਾਕਿਸਤਾਨ ਰੇਂਜਰਾਂ ਦੇ ਨਾਲ ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨ ਹਿੱਸਾ ਲੈਂਦੇ ਹਨ। ਅੰਮ੍ਰਿਤਸਰ ਦੇ ਵਾਹਗਾ ਬਾਰਡਰ, ਫਾਜ਼ਲਿਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ (Beating Retreat) ਵਿੱਚ ਹੋਣ ਵਾਲੇ ਇਸ ਰੀਟ੍ਰੀਟ ਸਮਾਰੋਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ।
ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਜਾਂਦਾ ਮਾਹੌਲ: ਕਰੀਬ 30 ਤੋਂ 40 ਮਿੰਟ ਤੱਕ ਚੱਲਣ ਵਾਲੇ ਇਸ ਰਿਟ੍ਰੀਟ ਸਮਾਰੋਹ ਦੌਰਾਨ ਪੂਰਾ ਮਾਹੌਲ ਦੇਸ਼ ਭਗਤੀ ਨਾਲ ਭਰ ਜਾਂਦਾ ਹੈ। ਭਾਰਤੀ ਸਰਹੱਦ 'ਤੇ ਭਾਰਤੀ ਅਤੇ ਪਾਕਿਸਤਾਨੀ ਨਾਗਰਿਕ ਆਪਣੇ ਦੇਸ਼ ਦੇ ਨਾਅਰੇ ਲਗਾ ਕੇ ਦੇਸ਼ ਭਗਤੀ ਦਾ ਪ੍ਰਗਟਾਵਾ ਕਰਦੇ ਹਨ। ਲੋਕ ਦੇਸ਼ ਭਗਤੀ ਦੇ ਗੀਤਾਂ 'ਤੇ ਨੱਚਦੇ ਨਜ਼ਰ ਆਉਂਦੇ ਹਨ। ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਜੈਕਾਰਿਆਂ ਨਾਲ ਅਸਮਾਨ ਗੂੰਜਦਾ ਹੈ ਕਿਉਂਕਿ ਬੀਐੱਸਐੱਫ ਗਾਰਡ ਰਿਟ੍ਰੀਟ ਸਮਾਰੋਹ ਦੌਰਾਨ ਪਾਕਿਸਤਾਨੀ ਰੇਂਜਰਾਂ ਨੂੰ ਆਪਣੇ ਹੱਥਾਂ ਦੀ ਤਾਕਤ ਤੇ ਕਾਰਨਾਮੇ ਦਿਖਾਉਂਦੇ ਹਨ।
- Parkash Purab Sri Guru Granth Sahib Ji: ਸੱਚਖੰਡ ਵਿਖੇ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ,ਸੀਐੱਮ ਮਾਨ ਨੇ ਵੀ ਦਿੱਤੀ ਵਧਾਈ
- AAP Targeted SAD: ਸ਼੍ਰੋਮਣੀ ਅਕਾਲੀ ਦਲ ਨੂੰ ਮਾਲਵਿੰਦਰ ਕੰਗ ਨੇ ਲਪੇਟਿਆ, ਕਿਹਾ- ਬੇਅਦਬੀ ਕਰਵਾਉਣ ਵਾਲਿਆਂ ਦਾ ਕੀਤਾ ਬਚਾਅ, ਹੁਣ ਭਾਜਪਾ ਨਾਲ ਗਠਜੋੜ ਦੀ ਵੀ ਤਿਆਰੀ
- Kotakpura shooting case Update: ਐੱਸਆਈਟੀ ਦੀ ਚਾਰਜਸ਼ੀਟ 'ਚ ਵੱਡਾ ਖੁਲਾਸਾ, ਸ਼ਿਕਾਇਤਕਰਤਾ ਨੂੰ ਸਾਥੀ ਨੇ ਗੋਲ਼ੀ ਮਾਰ ਕੀਤਾ ਜ਼ਖ਼ਮੀ, ਪੁਲਿਸ ਮੁਲਾਜ਼ਮ ਤੋਂ ਖੋਹੀ ਗਈ ਸੀ SLR
ਹੁਸੈਨੀਵਾਲਾ 'ਚ ਸ਼ਹੀਦਾਂ ਦੇ ਸਮਾਰਕ: ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਯਾਦਗਾਰਾਂ ਹੁਸੈਨੀਵਾਲਾ ਸਰਹੱਦ ਨਜ਼ਦੀਕ ਹਨ। 1962 ਤੱਕ ਇਹ ਇਲਾਕਾ ਪਾਕਿਸਤਾਨ ਕੋਲ ਰਿਹਾ ਅਤੇ ਉਨ੍ਹਾਂ ਭਾਰਤ ਦੇ ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕੋਈ ਯਾਦਗਾਰ ਬਣਾਉਣ ਦੀ ਖੇਚਲ ਨਹੀਂ ਕੀਤੀ। ਜਿਨ੍ਹਾਂ ਨੇ ਦੋਵਾਂ ਮੁਲਕਾਂ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਇਹ 1962 ਦੀ ਗੱਲ ਹੈ ਜਦੋਂ ਭਾਰਤ ਨੇ ਸੁਲੇਮਾਨਕੀ (ਫਾਜ਼ਿਲਕਾ) ਨੇੜੇ 12 ਪਿੰਡ ਪਾਕਿਸਤਾਨ ਨੂੰ ਦਿੱਤੇ ਸਨ ਅਤੇ ਬਦਲੇ ਵਿੱਚ ਇਸ ਸ਼ਹੀਦੀ ਯਾਦਗਾਰ ਲਈ ਜ਼ਮੀਨ ਮਿਲੀ ਸੀ। ਇਸ 'ਤੇ ਹੁਣ ਭਾਰਤ ਖੇਤਰ 'ਚ ਸਰਕਾਰ ਵਲੋਂ ਇੰਨ੍ਹਾਂ ਮਹਾਨ ਸ਼ਹੀਦਾਂ ਦੇ ਸਮਾਰਕ ਬਣਾਏ ਹੋਏ ਹਨ।