ਅੰਮ੍ਰਿਤਸਰ: ਆਉਣ ਵਾਲੀ ਹਾੜ੍ਹੀ ਦੀ ਫਸਲ ਦੀ ਵਾਢੀ ਸਬੰਧੀ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਅਜਨਾਲਾ ਵਿਖੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ। ਇਸ ਬੈਠਕ ਦੌਰਾਨ ਵੱਡੀ ਗਿਣਤੀ ਵਿਚ ਅਜਨਾਲਾ ਦੇ ਕਿਸਾਨਾਂ ਨੇ ਹਾਜ਼ਰੀ ਭਰੀ। ਜਿਸ ਵਿਚ ਆਉਣ ਵਾਲੀ ਹਾੜ੍ਹੀ ਦੀ ਫਸਲ ਦੀ ਵਾਢੀ ਦੌਰਾਨ ਦਿੱਲੀ ਵਿਖੇ ਮੋਰਚਾ ’ਤੇ ਡਟੇ ਕਿਸਾਨਾਂ ਵੱਲੋਂ ਆਪਣੀ ਫਸਲ ਦੀ ਵਾਢੀ ਲਈ ਵਾਪਸ ਆਉਣਗੇ, ਉੱਥੇ ਹੀ ਮੋਰਚੇ ਨੂੰ ਹੋਰ ਮਜ਼ਬੂਤ ਬਣਾਈ ਰੱਖਣ ਲਈ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ।
ਬੈਠਕ ਦੌਰਾਨ 7 ਮੈਂਬਰੀ ਕਮੇਟੀ ਦਾ ਕੀਤਾ ਗਿਆ ਗਠਨ
ਇਸ ਬੈਠਕ ਦੌਰਾਨ ਕਿਸਾਨਾਂ ਦੀ ਆਪਸੀ ਸਹਿਮਤੀ ਨਾਲ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਇਸ ਕਮੇਟੀ ਦਾ ਪਿੰਡਾਂ ਤੋਂ ਫਸਲ ਦੀ ਵਾਢੀ ਦੌਰਾਨ ਕਿਸਾਨ ਨੂੰ ਧਰਨੇ ’ਚ ਜਾਣ ਸੰਬੰਧੀ ਮਦਦ ਕੀਤੀ ਜਾਏਗੀ ਤਾਂ ਜੋ ਕਿਸਾਨ ਆਪਣੀਆਂ ਕਣਕਾਂ ਦੀ ਵਾਢੀ ਵੀ ਸਮੇਂ ਸਿਰ ਕਰ ਸਕਣ ਅਤੇ ਦਿੱਲੀ ਮੋਰਚਾ ਵੀ ਮਜ਼ਬੂਤ ਰਹੇ।
ਦਿੱਲੀ ਬਾਰਡਰਾਂ ’ਤੇ ਮੋਰਚੇ ਨੂੰ ਮਜ਼ਬੂਤ ਬਣਾਈ ਰੱਖਣ ਲਈ ਕਮੇਟੀ ਵੱਲੋਂ ਨੌਜਵਾਨਾਂ ਅਤੇ ਕਿਸਾਨਾਂ ਦੇ ਜਥੇ ਭੇਜੇ ਜਾਣਗੇ
ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਵਲੋ ਅੱਜ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਇਸ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਕਿ ਵਾਢੀ ਦੀ ਫਸਲ ਦੌਰਾਨ ਮੋਰਚੇ ਨੂੰ ਮਜਬੂਤ ਬਣਾਈ ਰੱਖਣ ਲਈ ਪਿੰਡਾਂ ਤੋਂ ਨੌਜਵਾਨ ਅਤੇ ਕਿਸਾਨਾਂ ਦੇ ਜਥੇ ਭੇਜੇ ਜਾਣਗੇ।
ਇਹ ਵੀ ਪੜ੍ਹੋ: ਗਾਇਕ ਸਰਦੂਲ ਸਿਕੰਦਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਦਲਜੀਤ ਸਿੰਘ ਚੀਮਾ