ਅੰਮ੍ਰਿਤਸਰ: ਸ੍ਰੋਮਣੀ ਸ਼ਹੀਦ ਬਾਬਾ ਫੂਲਾ ਸਿੰਘ (Shaheed Baba Fula Singh) ਜੀ ਦੀ 200 ਵੀ ਸ਼ਤਾਬਦੀ ਬਰਸੀ (200th century) ਸਮਾਗਮ ਦੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁਰੂਦੁਆਰਾ ਬਾਬਾ ਗੁਰਬਖਸ਼ ਜੀ ਦੇ ਸ਼ਹੀਦੀ ਸਥਾਨ ਉਪਰ ਆਰੰਭਤਾ ਕੀਤੀ ਗਈ। ਇਸ ਮੌਕੇ (Jathedar Sri Akal Takht Sahib) ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਵਲੌ ਇਸ ਸਮਾਗਮਾਂ ਦੀ ਆਰੰਭਤਾ ਮੌਕੇ ਹਾਜਰੀਆ ਭਰੀਆਂ ਗਈਆ ਹਨ।
ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੌਮ ਦੇ ਸ੍ਰੋਮਣੀ ਸ਼ਹੀਦ ਬਾਬਾ ਫੁਲਾ ਸਿੰਘ ਜੀ ਦੀ ਸਿੱਖ ਕੌਮ ਲਈ (A great gift to the Sikh community) ਮਹਾਨ ਦੇਣ ਹੈ। ਉਨ੍ਹਾਂ ਨੇ ਪੂਰਾ ਜੀਵਨ ਸਿੱਖੀ ਸਿਧਾਂਤਾ ਮੁਤਾਬਿਕ ਬਤੀਤ ਕੀਤਾ ਅਤੇ ਸਿੱਖ ਪ੍ਰਚਾਰ ਲਈ ਕੁਰਬਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀ ਦੇ ਬਰਸੀ ਸਮਾਗਮਾਂ ਵਿੱਚ ਤਮਾਮ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਵਧ-ਚੜ੍ਹ ਕੇ ਸਹਿਯੋਗ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਆਟੋ ਚਾਲਕਾਂ ਦਾ 'ਆਪ੍ਰੇਸ਼ਨ ਗੁਜਰਾਤ', ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਖੋਲ੍ਹਣਗੇ ਪੋਲ !
ਨਿਹੰਗ ਜਥੇਬੰਦੀਆਂ ਦੇ ਆਗੂਆਂ ਨੇ ਦੇਸ਼-ਵਿਦੇਸ ਵਿੱਚ ਰਹਿੰਦੀਆਂ ਸਿੱਖ ਸੰਗਤਾਂ ਨੂੰ ਬਰਸੀ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ। ਨਾਲ਼ ਹੀ ਉਨ੍ਹਾਂ ਕਿਹਾ ਕਿ ਕੌਮ ਦੇ ਸਿਰਮੌਰ ਆਗੂਆਂ ਦਾ ਬਰਸੀ ਸਾਮਗਮ ਕਰਵਾਉਣ ਵਿੱਚ ਅਹਿਮ ਯੋਗਦਾਨ ਹੈ।