ਅੰਮ੍ਰਿਤਸਰ: ਕੋਵਿਡ-19 ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਫ਼ਤਿਹ ਨੂੰ ਸ਼ੁਰੂ ਕੀਤਾ ਹੈ। ਮਿਸ਼ਨ ਫ਼ਤਿਹ ਤਹਿਤ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਆਂਗਨਵਾੜੀ ਦੇ ਸੁਪਰਵਾਇਜ਼ਰ ਨੂੰ ਮਿਸ਼ਨ ਫ਼ਤਿਹ ਦਾ ਬੈਜ ਲਗਾਇਆ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਮਿਸ਼ਨ ਫ਼ਤਿਹ ਦੀ ਲਹਿਰ ਚਲਾਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਹਿਰ ਤਹਿਤ ਹਰ ਸੂਬਾ ਵਾਸੀ ਨੇ ਇਹ ਪ੍ਰਣ ਕਰਨਾ ਹੈ ਕਿ ਇਸ ਮਹਾਂਮਾਰੀ ਤੋਂ ਨਿਜਾਤ ਪਾ ਕੇ ਜਿੱਤ ਹਾਸਲ ਕਰਨੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਮਹਾਂਮਾਰੀ 'ਚ ਜਿਹੜੇ ਫਰੰਟ ਵਾਰੀਅਰ ਨੇ ਜੋ ਜ਼ਮੀਨੀ ਪੱਧਰ 'ਤੇ ਇਸ ਮਹਾਂਮਾਰੀ ਨਾਲ ਲੜ ਰਹੇ ਹਨ। ਉਨ੍ਹਾਂ ਨੂੰ ਕੋਰੋਨਾ ਵਾਰੀਅਰ ਦਾ ਦਰਜਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੋ ਇਸ ਲਹਿਰ 'ਚ ਆਪਣਾ ਬੇਹਤਰੀਨ ਯੋਗਦਾਨ ਪਾ ਰਹੇ ਹਨ ਉਨ੍ਹਾਂ ਨੂੰ ਸਨਮਾਨਤ ਕਰ ਪ੍ਰਮਾਣ ਪੱਤਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਲੜਾਈ 'ਚ ਸਰਕਾਰੀ ਨੁਮਾਇੰਦੇ ਤੋਂ ਇਲਾਵਾ ਆਮ ਵਿਅਕਤੀ ਵੀ ਆਪਣਾ ਬਹੁਮੁੱਲਾ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਲਈ ਵੀ ਮਿਸ਼ਨ ਵਾਰੀਅਰ ਐਕਟ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ:ਦੋ ਧਿਰਾਂ ਦੀ ਲੜਾਈ ਨੂੰ ਸੁਲਝਾਉਣ ਗਿਆ ਵਿਅਕਤੀ ਹੋਇਆ ਜ਼ਖ਼ਮੀ
ਉਨ੍ਹਾਂ ਕਿਹਾ ਕਿ ਇਸ ਐਕਟ ਦਾ ਅਧੀਨ ਮੁਕਾਬਲੇ ਵੀ ਕਰਵਾਏ ਜਾਣਗੇ ਜੋ ਕਿ 17 ਤਰੀਕ ਤੋਂ ਸ਼ੁਰੂ ਹੋਣ ਵਾਲੇ ਹਨ। ਇਸ 'ਚ ਕੋਈ ਵੀ ਨਾਗਰਿਕ ਭਾਗ ਲੈ ਸਕਦਾ ਹੈ ਤੇ ਆਪਣੀ ਆਨਲਾਈਨ ਰਜਿਸਟਰੀਕਰਣ ਕਰਵਾ ਸਕਦੇ ਹਨ।