ਅੰਮ੍ਰਿਤਸਰ: ਰੱਖੜ ਪੁੰਨਿਆ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਰੱਖੜ ਪੁੰਨਿਆ ਅਤੇ ਰੱਖੜੀ ਦੀ ਵਧਾਈ ਵੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਜਿੱਥੇ ਆਂਗਨਵਾੜੀ ਵਰਕਰਾਂ ਨੂੰ ਤੋਹਫ਼ਾ ਦਿੱਤਾ, ਉੱਥੇ ਹੀ ਸਟੇਜ 'ਤੇ ਉਸ ਸਮੇਂ ਅਜਿਹਾ ਮਾਹੌਲ ਵੀ ਬਣ ਗਿਆ ਕਿ ਕਿਸੇ ਨੂੰ ਸਮਝ ਹੀ ਨਹੀਂ ਆਇਆ ਕਿ ਇੱਕ ਮਿੰਟ 'ਚ ਕੀ ਹੋ ਗਿਆ। ਸਭ ਦੇ ਢਿੱਡ ਹੱਸ-ਹੱਸ ਦੇ ਦੁੱਖਣ ਲੱਗ ਗਏ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਿਰ ਸਟੇਜ 'ਤੇ ਅਜਿਹਾ ਕੀ ਹੋਇਆ ਹੋਵੇਗਾ ਕਿ ਪੂਰੇ ਪੰਡਾਲ 'ਚ ਹੀ ਮੁੱਖ ਮੰਤਰੀ ਨੂੰ ਕਿਸੇ ਤੋਂ ਉਧਾਰ ਪੈਸੇ ਮੰਗਣੇ ਪਏ।
-
ਰੱਖੜੀ ਦੇ ਪਵਿੱਤਰ ਤਿਓਹਾਰ ਮੌਕੇ ਭੈਣਾਂ ਨੂੰ ਤੋਹਫ਼ੇ ਵਜੋਂ ਨਿਯੁਕਤੀ ਪੱਤਰ ਸੌਂਪੇ ਤੇ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਾਇਆ…
— Bhagwant Mann (@BhagwantMann) August 30, 2023 " class="align-text-top noRightClick twitterSection" data="
5714 ਆਂਗਨਵਾੜੀ ਵਰਕਰਾਂ ਤੇ ਹੈੱਲਪਰਾਂ ਨੂੰ ਦਿਲੋਂ ਵਧਾਈਆਂ ਤੇ ਸ਼ੁੱਭਕਾਮਾਨਾਵਾਂ…ਪਿਛਲੇ ਸਾਲ ਜੋ ਅਸੀਂ ਆਂਗਨਵਾੜੀ ਵਰਕਰਾਂ ਨਾਲ ਵਾਅਦਾ ਕੀਤਾ ਸੀ, ਅੱਜ ਉਸ ਨੂੰ ਪੂਰਾ ਕੀਤਾ ਹੈ…ਪੰਜਾਬ ਦੇ ਲੋਕਾਂ ਦੇ… pic.twitter.com/pcLa8OInYT
">ਰੱਖੜੀ ਦੇ ਪਵਿੱਤਰ ਤਿਓਹਾਰ ਮੌਕੇ ਭੈਣਾਂ ਨੂੰ ਤੋਹਫ਼ੇ ਵਜੋਂ ਨਿਯੁਕਤੀ ਪੱਤਰ ਸੌਂਪੇ ਤੇ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਾਇਆ…
— Bhagwant Mann (@BhagwantMann) August 30, 2023
5714 ਆਂਗਨਵਾੜੀ ਵਰਕਰਾਂ ਤੇ ਹੈੱਲਪਰਾਂ ਨੂੰ ਦਿਲੋਂ ਵਧਾਈਆਂ ਤੇ ਸ਼ੁੱਭਕਾਮਾਨਾਵਾਂ…ਪਿਛਲੇ ਸਾਲ ਜੋ ਅਸੀਂ ਆਂਗਨਵਾੜੀ ਵਰਕਰਾਂ ਨਾਲ ਵਾਅਦਾ ਕੀਤਾ ਸੀ, ਅੱਜ ਉਸ ਨੂੰ ਪੂਰਾ ਕੀਤਾ ਹੈ…ਪੰਜਾਬ ਦੇ ਲੋਕਾਂ ਦੇ… pic.twitter.com/pcLa8OInYTਰੱਖੜੀ ਦੇ ਪਵਿੱਤਰ ਤਿਓਹਾਰ ਮੌਕੇ ਭੈਣਾਂ ਨੂੰ ਤੋਹਫ਼ੇ ਵਜੋਂ ਨਿਯੁਕਤੀ ਪੱਤਰ ਸੌਂਪੇ ਤੇ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਾਇਆ…
— Bhagwant Mann (@BhagwantMann) August 30, 2023
5714 ਆਂਗਨਵਾੜੀ ਵਰਕਰਾਂ ਤੇ ਹੈੱਲਪਰਾਂ ਨੂੰ ਦਿਲੋਂ ਵਧਾਈਆਂ ਤੇ ਸ਼ੁੱਭਕਾਮਾਨਾਵਾਂ…ਪਿਛਲੇ ਸਾਲ ਜੋ ਅਸੀਂ ਆਂਗਨਵਾੜੀ ਵਰਕਰਾਂ ਨਾਲ ਵਾਅਦਾ ਕੀਤਾ ਸੀ, ਅੱਜ ਉਸ ਨੂੰ ਪੂਰਾ ਕੀਤਾ ਹੈ…ਪੰਜਾਬ ਦੇ ਲੋਕਾਂ ਦੇ… pic.twitter.com/pcLa8OInYT
ਮੁੱਖ ਮੰਤਰੀ ਮਾਨ ਨੇ ਮੰਗੇ ਉਧਾਰ ਪੈਸੇ: (cm mann) ਦਰਅਸਲ ਜਦੋਂ ਮੁੱਖ ਮੰਤਰੀ ਸਟੇਜ ਤੋਂ ਬੋਲ ਰਹੇ ਸਨ ਤਾਂ ਇੱਕ ਆਂਗਨਵਾੜੀ ਵਰਕਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੱਖੜੀ ਬੰਨੀ ਗਈ।ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਰੱਖੜੀ ਬਣਾਈ ਅਤੇ ਭੈਣ ਆਖ ਕੇ ਸੰਬੋਧਨ ਕੀਤਾ। ਹੁਣ ਭੈਣ ਨੇ ਰੱਖੜੀ ਤਾਂ ਬੰਨ ਦਿੱਤੀ ਅਤੇ ਭਰਾ ਦਾ ਗੁੱਟ ਸ਼ਗਨਾਂ ਵਾਲਾ ਹੋ ਗਿਆ। ਸਭ ਨੇ ਤਾੜੀਆਂ ਵੀ ਮਾਰੀਆਂ ਅਤੇ ਵਧਾਈ ਦਿੱਤੀ ਪਰ ਇਸ ਸਭ ਦੌਰਾਨ ਵਾਰੀ ਆਈ ਭੈਣ ਨੂੰ ਸ਼ਗਨ ਦੇਣ ਵਾਰੀ ਆਈ ਤਾਂ ਮੁੱਖ ਮੰਤਰੀ ਸਾਹਿਬ ਦੀ ਜੇਬ ਚੋਂ ਇੱਕ ਰੁਪਿਆ ਤੱਕ ਨਹੀਂ ਨਿਕਲਿਆ।
ਇੰਨ੍ਹਾਂ ਹੀ ਨਹੀਂ ਮੁੱਖ ਮੰਤਰੀ ਸਾਹਿਬ ਨੇ ਖੁਦ ਇਸ ਗੱਲ ਨੂੰ ਕਬੂਲ ਕੀਤਾ ਤੇ ਆਖਿਆ ਭੈਣੇ ਅੱਜ ਤਾਂ ਮੇਰੇ ਕੋਲ ਇੱਕ ਰੁਪਿਆ ਵੀ ਨਹੀਂ ਮੇਰੀਆਂ ਜੇਬਾਂ ਤਾਂ ਖਾਲੀ ਨੇ...ਮੁੱਖ ਮੰਤਰੀ ਮਾਨ ਸਾਹਿਬ ਦੀ ਇਹ ਗੱਲ ਸੁਣ ਕੇ ਸਾਰ ਉੱਚੀ-ਉੱਚੀ ਹੱਸਣ ਲੱਗ ਗਏ ਪਰ ਇਸ ਸਭ ਦੇ ਵਿਚਾਲੇ ਵੀ ਭਰਾ ਨੇ ਕਿਸੇ ਤੋਂ ਉਧਾਰ ਪੈਸੇ ਲੈ ਕੇ ਆਪਣੀ ਭੈਣ ਨੂੰ ਸ਼ਗਨ ਦਿੱਤਾ ਅਤੇ ਆਪਣੀ ਭੈਣ ਦਾ ਮਾਣ ਰੱਖਿਆ।