ਅੰਮ੍ਰਿਤਸਰ ਕੱਲ ਥਾਣਾ ਗੇਟ ਹਕੀਮਾਂ ਦੇ ਅਧੀਨ ਪੈਂਦੇ ਪਿੰਡ ਮੂਲੇਚੱਕ ਵਿੱਚ ਹੋਏ ਕਤਲ ਦੀ ਗੁੱਥੀ ਅੰਮ੍ਰਿਤਸਰ ਪੁਲਿਸ (Amritsar Police)ਵੱਲੋਂ 12 ਘੰਟਿਆਂ ਵਿੱਚ ਹੀ ਸੁਲਝਾ ਲਈ ਗਈ। ਮ੍ਰਿਤਕ ਨਰਿੰਦਰ ਸਿੰਘ ਜੋ ਕਿ ਅਪਾਹਿਜ ਸੀ ਘਰ ਵਿੱਚ ਕਰਿਆਨੇ ਦੀ ਦੁਕਾਨ (grocery store) ਚਲਾਉਂਦਾ ਸੀ। ਲੁੱਟ ਦੇ ਮਕਸਦ ਨਾਲ ਨਰਿੰਦਰ ਸਿੰਘ ਦਾ ਘਰ ਵਿੱਚ ਵੜ ਕੇ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਚਰਨ ਸਿੰਘ ਵਾਸੀ ਪਿੰਡ ਮੂਲੇਚੱਕ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ ਭਰਾ ਨਰਿੰਦਰ ਸਿੰਘ ਜਿਸਦੀ ਉਮਰ ਕਰੀਬ 47 ਸਾਲ ਹੈ। ਜਿਸਨੂੰ ਬਚਪਨ ਵਿੱਚ ਹੀ ਪੋਲੀਉ (Polio) ਹੋ ਗਿਆ ਸੀ ਅਤੇ ਵੈਸ਼ਾਖੀਆ ਨਾਲ ਚੱਲਦਾ ਸੀ। ਜਿਸਨੇ ਆਪਣੇ ਹਿੱਸੇ ਆਏ ਮਕਾਨ ਦੇ ਇੱਕ ਕਮਰੇ ਵਿੱਚ ਕਰਿਆਨੇ ਦੀ ਦੁਕਾਨ (grocery store) ਖੋਲੀ ਹੋਈ ਸੀ।
ਜੋ ਪਿਛਲੇ ਇਕ ਸਾਲ ਤੋ ਨਰਿੰਦਰ ਸਿੰਘ ਦਾ ਭਤੀਜਾ ਲਖਬੀਰ ਉਸ ਦੀ ਪਤਨੀ ਸੁਰਜੀਤ ਕੌਰ ਆਪਣੇ ਬੱਚਿਆ ਸਮੇਤ ਉਸ ਦੇ ਮਕਾਨ ਵਿੱਚ ਰਹਿ ਰਹੇ ਸਨ। ਨਰਿੰਦਰ ਸਿੰਘ ਨੇ ਬੋਲੀ ਵਾਲੀ ਕਮੇਟੀ ਚੁੱਕ ਕੇ 58,000 ਰੁਪਏ ਆਪਣੇ ਪਾਸ ਰੱਖੇ ਸਨ। ਜਿਸਨੂੰ ਕੋਈ ਅਣ-ਪਛਾਤੇ ਵਿਅਕਤੀ ਉਸ ਦਾ ਸਿਰਹਾਣੇ ਨਾਲ ਮੂੰਹ ਘੁੱਟ ਕੇ ਉਸ ਦਾ ਕਤਲ ਕਰਕੇ 58,000ਰੁਪਏ ਅਤੇ ਮੋਬਾਇਲ ਫੋਨ ਲੁੱਟ (Mobile phone robbery) ਕੇ ਲੈ ਗਏ।
ਪੁਲਿਸ ਅਧਿਕਾਰੀਆਂ ਵੱਲੋਂ ਟੀਮਾਂ ਬਣਾ ਵੱਖ-ਵੱਖ ਪਹਿਲੂਆਂ 'ਤੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਰਜੀਤ ਕੌਰ ਦੇ ਪਿਛਲੇ ਲੰਮੇ ਸਮੇਂ ਤੋ ਰਾਜਨਦੀਪ ਸਿੰਘ ਉਰਫ ਰਾਜਨ ਜੋ ਕਿ ਉਸ ਦਾ ਦੂਰ ਦਾ ਰਿਸ਼ਤੇਦਾਰ ਸੀ, ਉਸ ਨਾਲ ਨਜਾਇਜ ਸਬੰਧ ਸਨ। ਜਿਸ ਕਰਕੇ ਇਨ੍ਹਾਂ ਦੋਨਾਂ ਨੇ ਮ੍ਰਿਤਕ ਨਰਿੰਦਰ ਸਿੰਘ ਵੱਲੋਂ ਚੁੱਕੀ ਕਮੇਟੀ ਦੇ 58,000 ਰੁਪਏ ਨੂੰ ਲੁੱਟਣ ਦੀ ਲਈ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਵੱਲੋਂ ਇਨ੍ਹਾਂ ਦੋਵਾਂ ਨੂੰ ਗਿਰਫ਼ਤਾਰ ਕਰ ਲਿਆ ਅਤੇ ਇਨ੍ਹਾਂ ਕੋਲੋ ਲੁੱਟੇ ਹੋਏ 58,000 ਰੁਪਏ ਅਤੇ ਮੋਬਾਇਲ ਫੋਨ ਮਾਰਕਾ ਸੈਮਸੰਗ ਬਰਾਮਦ ਕਰ ਲਿਆ ਗਿਆ ਹੈ ਮੁਲਜ਼ਮ ਰਾਜਨਦੀਪ ਸਿੰਘ ਜਿਸ ਬੁਲਟ ਮੋਟਰਸਾਈਕਲ ਤੇ ਆਇਆ ਸੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- ਬੰਬਈ ਉੱਚ ਅਦਾਲਤ ਸੜਕਾਂ ਉੱਤੇ ਗੱਡਿਆਂ ਤੋਂ ਸਬੰਧਿਤ ਮਾਮਲੇ ਦੀ ਸੁਣਵਾਈ ਲਈ ਪੀਠ ਗਠਿਤ ਕਰੇਗਾ