ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਾਲ ਮੰਡੀ ਇਲਾਕੇ ਦੇ ਵਿੱਚ ਲੱਗੀ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਕੱਪੜਾ ਸੜ ਕੇ ਸਵਾਹ ਹੋ ਗਿਆ। ਪ੍ਰਵਾਸੀ ਮਜ਼ਦੂਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਦਾ ਸਮਾਨ ਸੜ੍ਹ ਕੇ ਸਵਾਹ ਹੋ ਗਿਆ ਹੈ। ਮੌਕੇ ਉਤੇ ਦਮਕਲ ਵਿਭਾਗ ਦੇ ਅਧਿਕਾਰੀ ਪੁੱਜੇ ਉਨ੍ਹਾਂ ਅੱਗ ਬਝਾਉਣ ਦਾ ਕੰਮ ਸ਼ੁਰੂ ਕੀਤਾ ਹੈ।
ਮੌਕੇ 'ਤੇ ਪਹੁੰਚੇ ਦਮਕਲ ਅਧਿਕਾਰੀ: ਤਿੰਨ (3) ਦੇ ਕਰੀਬ ਦਮਕਲ ਵਿਭਾਗ ਦੀਆਂ ਗੱਡੀਆਂ ਅੱਗ ਬੁਝਾਣ ਦੇ ਲਈ ਪੁੱਜੀਆਂ। ਅੰਮ੍ਰਿਤਸਰ ਦੇ ਮਾਲ ਮੰਡੀ ਇਲਾਕੇ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਦੇਰ ਰਾਤ 11 ਵਜੇ ਦੇ ਕਰੀਬ ਅੱਗ ਲੱਗਣ ਦਾ ਪਤਾ ਲੱਗਿਆ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਦਮਕਲ ਵਿਭਾਗ ਦੇ ਅਧਿਕਾਰੀ ਵੀ ਮੌਕੇ ਤੇ ਪੁੱਜੇ। ਇਸ ਮੌਕੇ ਗੱਲਬਾਤ ਕਰਦੇ ਹੋਏ ਦਮਕਲ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਮਾਲ ਮੰਡੀ ਇਲਾਕੇ ਵਿੱਚ ਅੱਗ ਲੱਗਣ ਦਾ ਲੱਗੀ ਹੋਈ ਹੈ। ਜਿਸਦੇ ਚਲਦੇ ਤਿੰਨ ਦੇ ਕਰੀਬ ਅੱਗ ਬੁਝਾਣ ਵਾਲਿਆਂ ਗੱਡੀਆਂ ਵਲੋਂ ਮੌਕੇ 'ਤੇ ਪਹੁੰਚੀਆ ਅਤੇ ਆ ਕੇ ਅੱਗ 'ਤੇ ਕਾਬੂ ਪਾਇਆ ਗਿਆ।
ਪ੍ਰਵਾਸੀ ਮਜ਼ਦੂਰ ਦਾ ਕਾਫੀ ਨੁਕਸਾਨ: ਉਨ੍ਹਾਂ ਕਿਹਾ ਕਿ ਫਟੇ ਪੁਰਾਣੇ ਕੱਪੜਿਆਂ ਦੇ ਢੇਰ ਪਿਆ ਸੀ ਜਿਸ ਨੂੰ ਅੱਗ ਲੱਗੀ ਹੋਈ ਸੀ ਇਹ ਪ੍ਰਵਾਸੀ ਮਜ਼ਦੂਰ ਵੱਲੋਂ ਪੁਰਾਣੇ ਕੱਪੜੇ ਇਕੱਠੇ ਕਰਕੇ ਅੱਗੇ ਵੇਚੇ ਜਾਂਦੇ ਹਨ। ਜਿਸ ਨੂੰ ਅੱਗ ਲੱਗ ਗਈ ਜਿਸਨੂੰ ਸਾਡੇ ਮੁਲਾਜਮਾਂ ਵੱਲੋਂ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਸਾਨੂੰ ਨੁਕਸਾਨ ਬਾਰੇ ਨਹੀਂ ਪਤਾ ਇਸਦੇ ਬਾਰੇ ਉਸਦੇ ਮਾਲਿਕ ਨੂੰ ਪਤਾ ਹੋਵੇਗਾ।
ਸਰਕਾਰ ਤੋਂ ਮਦਦ ਦੀ ਗੁਹਾਰ: ਉੱਥੇ ਬਾਰੇ ਪ੍ਰਵਾਸੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਹ ਫਟੇ ਪੁਰਾਣੇ ਕੱਪੜੇ ਪੈਸੇ ਦੇਕੇ ਇਕੱਠੇ ਕਰਦਾ ਸੀ ਅੱਗੇ ਜਾਕੇ ਲੁਧਿਆਣੇ ਵੇਚਦਾ ਸੀ। ਉਸਦਾ ਲੱਖ ਰੁਪਏ ਦਾ ਕੱਪੜਾ ਸੜ ਕੇ ਸਵਾਹ ਹੋ ਗਿਆ ਬੜੀ ਮੁਸ਼ਕਿਲ ਨਾਲ ਪੈਸੇ ਇਕੱਠੇ ਕਰਕੇ ਕੱਪੜਾ ਖਰੀਦਿਆ ਸੀ। ਕਿਸੇ ਨੇ ਜਾਣਬੁਝ ਕੇ ਅੱਗ ਲਗਾਈ ਹੈ। ਮੇਰਾ ਸਾਰਾ ਕੱਪੜਾ ਸੜ ਗਿਆ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਮੇਰੀ ਮਦਦ ਕੀਤੀ ਜਾਵੇ।