ETV Bharat / state

ਅੰਮ੍ਰਿਤਸਰ IED ਮਾਮਲਾ: ISI ਨਾਲ ਜੁੜੇ ਅੱਤਵਾਦੀ ਗਿਰੋਹ ਦੇ ਦੋ ਮੈਂਬਰ ਕਾਬੂ

ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਕੈਨੇਡਾ ਬੈਠੇ ਲਖਵੀਰ ਲੰਢਾ ਤੇ ਪਾਕਿਸਤਾਨ ਬੈਠੇ ਹਰਵਿੰਦਰ ਰਿੰਦਾ ਦੇ ਦੋ ਸਾਥੀ ਸਤਨਾਮ ਹਨੀ ਅਤੇ ਯੁਵਰਾਜ ਸੱਭਰਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ।

Terrorist Lakhbir Singh Landa
ISI ਨਾਲ ਜੁੜੇ ਅੱਤਵਾਦੀ ਗਿਰੋਹ ਦੇ ਦੋ ਮੈਂਬਰ ਕਾਬੂ
author img

By

Published : Sep 23, 2022, 11:59 AM IST

Updated : Sep 23, 2022, 2:29 PM IST

ਅੰਮ੍ਰਿਤਸਰ: ਸੂਬੇ ਵਿੱਚ ਗੈਂਗਸਟਰਾਂ ਖਿਲਾਫ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਦੇ ਨਾਲ ਪੁਲਿਸ ਨੇ ਆਈਐਸਐਈ ਦੇ ਟੈਰਰ ਮੌਡਿਊਲ ਦਾ ਪਰਦਾਫਾਸ਼ ਕੀਤਾ ਹੈ।

ਪੰਜਾਬ ਪੁਲਿਸ ਦੇ ਡੀਜੀਪੀ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਪੁਲਿਸ ਨੇ ਕੈਨੇਡਾ ਬੈਠੇ ਲਖਵੀਰ ਲੰਢਾ ਤੇ ਪਾਕਿਸਤਾਨ ਬੈਠੇ ਹਰਵਿੰਦਰ ਰਿੰਦਾ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿੰਨ੍ਹਾਂ ਕੋਲੋਂ ਏਕੇ 56, 2 ਮੈਗਜ਼ੀਨ ਤੇ 90 ਕਾਰਤੂਸ ਬਰਾਮਦ ਹੋਏ ਹਨ।

  • Punjab Police busted two major operations:

    1️⃣ #ISI-backed terror module operated by Lakhbir Landa & Harvinder Rinda.

    2️⃣ Solved Investigation of Amritsar #IED case with arrest of main accused Yuvraj Sabharwal. pic.twitter.com/bhW47ComUG

    — DGP Punjab Police (@DGPPunjabPolice) September 23, 2022 " class="align-text-top noRightClick twitterSection" data=" ">

ਦੋ ਵੱਖ-ਵੱਖ ਗ੍ਰਿਫ਼ਤਾਰੀਆਂ: ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀਆਈ) ਨੇ ਕੈਨੇਡਾ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਅਤੇ ਪਾਕਿਸਤਾਨ ਵਿੱਚ ਬੈਠੇ ਹਰਵਿੰਦਰ ਸਿੰਘ ਰਿੰਦਾ ਦੇ ਦੋ ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਵਾਂ ਨੂੰ ਵੱਖ-ਵੱਖ ਮਾਮਲਿਆਂ 'ਚ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਨੌਜਵਾਨ ਤਰਨਤਾਰਨ ਦੇ ਪੱਟੀ ਦਾ ਰਹਿਣ ਵਾਲਾ ਹੈ ਅਤੇ ਦੂਜਾ ਅੰਮ੍ਰਿਤਸਰ ਦੇ ਰਤਨ ਸਿੰਘ ਚੌਕ ਦਾ ਰਹਿਣ ਵਾਲਾ ਹੈ।

  • Punjab Police wrapped up investigation of Amritsar IED case with arrest of main accused Yuvraj Sabharwal who retrieved and planted IED on directions of Lakhbir Landa. Major blow to ISI-backed terror networks & another step in making Punjab safe on directions of CM @BhagwantMann pic.twitter.com/BUuBtSShy8

ਹਥਿਆਰ ਵੀ ਹੋਏ ਬਰਾਮਦ: ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਤੋਂ ਗ੍ਰਿਫਤਾਰ ਕੀਤੇ ਗਏ ਸਤਨਾਮ ਸਿੰਘ ਹਨੀ ਨੂੰ ਮੋਹਾਲੀ ਦੇ ਸੀ.ਆਈ. ਪੁਲਸ ਨੇ ਉਸ ਕੋਲੋਂ ਇਕ ਏ.ਕੇ.-56 ਰਾਈਫਲ, 2 ਮੈਗਜ਼ੀਨ ਅਤੇ 90 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਦਕਿ ਯੁਵਰਾਜ ਸੱਭਰਵਾਲ ਨੂੰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਰਤਨ ਸਿੰਘ ਚੌਕ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਹੈ। ਸਭਰਵਾਲ ਦਾ ਨਾਂ ਰਣਜੀਤ ਐਵੀਨਿਊ ਬੀ-ਬਲਾਕ 'ਚ ਮਿਲੇ ਆਰਡੀਐਕਸ-ਆਈਈਡੀ ਮਾਮਲੇ 'ਚ ਜੋੜਿਆ ਜਾ ਰਿਹਾ ਹੈ। ਸੱਭਰਵਾਲ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕਰਕੇ 7 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ।

ਸਬ ਇੰਸਪੈਕਟਰ ਦੇ ਘਰ ਦੇ ਬਾਹਰ ਬੰਬ ਅਤੇ ਮੋਹਾਲੀ ਧਮਾਕਾ: ਜ਼ਿਕਰਯੋਗ ਹੈ ਕਿ ਅਗਸਤ ਮਹੀਨੇ 'ਚ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ 'ਚ ਰਹਿਣ ਵਾਲੇ ਸੀਆਈਏ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਬੰਬ ਮਿਲਿਆ ਸੀ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਾਂਚ 'ਚ ਸਾਫ਼ ਹੋਇਆ ਕਿ ਇਸ ਵਾਰਦਾਤ ਨੂੰ ਕੈਨੇਡਾ 'ਚ ਬੈਠੇ ਅੱਤਵਾਦੀ ਲੰਡਾ ਅਤੇ ਪਾਕਿਸਤਾਨ 'ਚ ਬੈਠੇ ਰਿੰਦਾ ਨੇ ਅੰਜਾਮ ਦਿੱਤਾ ਸੀ। ਲੰਡਾ ਦਾ ਨਾਂ ਮੋਹਾਲੀ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬ੍ਰਾਂਚ ਦੇ ਆਰਪੀਜੀ ਧਮਾਕੇ ਨਾਲ ਵੀ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ: ਸੀਐੱਮ ਮਾਨ ਨੇ ਕਿਸਾਨ ਮੇਲੇ ਦਾ ਕੀਤਾ ਉਦਘਾਟਨ

Last Updated : Sep 23, 2022, 2:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.