ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਅੰਤਰਰਾਸ਼ਟਰੀ ਸੀਮਾ 'ਤੇ ਲਗਾਤਾਰ ਹੀ ਅੱਤਵਾਦੀ ਗਤੀ ਵਿਧੀਆ ਵਾਪਰ ਰਹੀਆਂ ਹਨ। ਜੇਕਰ ਬੀਤੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਡਰੋਨ ਦੇ ਨਾਲ ਕਈ ਹਥਿਆਰ ਵੀ ਪਾਕਿਸਤਾਨ ਵੱਲੋਂ ਭਾਰਤ ਵਿੱਚ ਸਪਲਾਈ ਕੀਤੇ ਗਏ ਹਨ।
ਇਸ ਤੋਂ ਬਾਅਦ ਪਾਕਿਸਤਾਨ ਤੇ ਡਰੋਨ ਵੀ ਵੇਖੇ ਗਏ। ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਾਹਗਾ ਸੀਮਾ ਤੋਂ ਦੋ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ ਕੀਤੇ ਗਏ ਹਨ। ਜਿਨ੍ਹਾਂ ਕੋਲੋਂ ਢਾਈ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਸ ਦੇ ਨਾਲ ਹੀ ਉਨ੍ਹਾਂ ਕੋਲੋ ਇਕ ਪਾਕਿਸਤਾਨੀ ਮੋਬਾਇਲ ਵੀ ਬਰਾਮਦ ਕੀਤਾ ਗਿਆ ਹੈ।
ਅੰਮ੍ਰਿਤਸਰ 'ਚ 12 ਮਾਰਚ 2022 ਨੂੰ ਸਵੇਰੇ ਬੀਐਸਐਫ (BSF) ਦੇ ਜਵਾਨਾਂ ਵੱਲੋਂ ਕੁਝ ਸ਼ੱਕੀ ਗਤੀਵਿਧੀ ਦੇਖਿਆ ਗਈਆਂ। ਦੇਖਣ 'ਤੇ ਪਤਾ ਲੱਗਾ ਕਿ 02 ਵਿਅਕਤੀ ਕਣਕ ਦੀ ਉੱਚੀ ਫ਼ਸਲ ਦਾ ਫਾਇਦਾ ਉਠਾਉਂਦੇ ਹੋਏ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਚਾਹ ਰਹੇ ਹਨ। ਜਿਸ ਤੋਂ ਬਾਅਦ ਅਲਰਟ ਬੀਐਸਐਫ (BSF) ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਅਤੇ ਦਬੋਚ ਲਿਆ।
ਸੂਤਰਾਂ ਦੇ ਹਵਾਲੇ ਤੋਂ ਆਈ ਖਬਰ ਅਨੁਸਾਰ ਫੜੇ ਗਏ ਵਿਅਕਤੀ ਦੀ ਤਲਾਸ਼ੀ ਲੈਣ 'ਤੇ 01 ਪੀ.ਟੀ. ਹੈਰੋਇਨ (ਕੁਲ ਵਜ਼ਨ-ਅਪੈਕਸ 2.760 ਕਿਲੋਗ੍ਰਾਮ) ਹੋਣ ਦੀ ਸ਼ੱਕੀ ਵਸਤੂ ਦੇ ਨਾਲ-ਨਾਲ 40 ਰੁਪਏ ਦੀ ਪਾਕ ਕਰੰਸੀ, 01 ਸਿਮ ਵਾਲਾ ਮੋਬਾਈਲ ਫ਼ੋਨ, 02- ਚਮੜੇ ਦੀਆਂ ਜੈਕਟਾਂ, 02- ਕੱਪੜਾ ਜੈਕਟਾਂ, 01- ਕੈਪ, 02- ਸ਼ਾਲ ਅਤੇ 04- ਚਾਬੀਆਂ ਬਰਾਮਦ ਕੀਤੀਆਂ ਗਈਆਂ। ਬੀ.ਐੱਸ.ਐੱਫ. (BSF) ਦੇ ਜਵਾਨਾਂ ਨੇ ਪ੍ਰਤੀਕੂਲ ਮੌਸਮੀ ਹਾਲਾਤਾਂ ਦੇ ਬਾਵਜੂਦ ਇਕ ਵਾਰ ਫਿਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।
ਇਹ ਵੀ ਪੜ੍ਹੋ:- ਸਹੁੰ ਚੁੱਕਣ ਤੋਂ ਪਹਿਲਾਂ ਹੀ ਘਿਰੇ ਭਗਵੰਤ ਮਾਨ