ETV Bharat / state

Tabla Players Competition: ਤਬਲਾ ਵਾਦਕ ਦੇ ਮੁਕਾਬਲੇ 'ਚ ਅੰਮ੍ਰਿਤਸਰ ਦੇ ਅਗਮ ਨੇ ਮਾਰੀ ਬਾਜ਼ੀ - ਅੰਮ੍ਰਿਤਸਰ ਦੇ ਅਗਮ ਨੂੰ ਅਰਸ਼

ਕਲਾਸੀਕਲ ਸੰਗੀਤ ਦਾ ਆਪਣਾ ਹੀ ਵੱਖਰਾ ਨਜ਼ਾਰਾ ਹੈ। ਇਸ ਲਈ ਇਸ ਸੰਗੀਤ ਨੂੰ ਪ੍ਰਫੁਲਿੱਤ ਕਰਨ ਲਈ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਅੰਮ੍ਰਿਤਸਰ ਦੇ ਅਗਮ ਨੇ ਬਾਜ਼ੀ ਮਾਰੀ ਹੈ।

ਤਬਲਾ ਵਾਦਕ ਦੇ ਮੁਕਾਬਲੇ 'ਚ ਅੰਮ੍ਰਿਤਸਰ ਦੇ ਅਗਮ ਨੇ ਮਾਰੀ ਬਾਜ਼ੀ

author img

By

Published : Mar 3, 2023, 7:49 PM IST

Updated : Mar 3, 2023, 10:56 PM IST

Amritsar Agam wins in tabla players competition

ਅੰਮ੍ਰਿਤਸਰ: ਕਲਾਸੀਕਲ ਸੰਗੀਤ ਦੀ ਆਪਣੀ ਹੀ ਇੱਕ ਵੱਖਰੀ ਪਛਾਣ ਹੈ। ਇਸੇ ਵੱਖਰੇ ਸੰਗੀਤ ਨੇ ਅੰਮ੍ਰਿਤਸਰ ਦੇ ਅਗਮ ਨੂੰ ਅਰਸ਼ ਤੱਕ ਪਹੁੰਚਾ ਦਿੱਤਾ ਹੈ। 3 ਸਾਲ ਤੋਂ ਲਗਾਤਾਰ ਅਗਮ ਨੂੰ ਤਬਲਾ ਵਜਾਉਣ ਦਾ ਸ਼ੌਂਕ ਪੈਦਾ ਹੋਇਆ। ਇਹ ਸ਼ੌਕ ਹੌਲੀ-ਹੌਲ਼ੀ ਜਨੂੰਨ ਬਣ ਗਿਆ। ਇਸੇ ਜਨੂੰਨ ਸਦਕਾ ਅੱਜ ਅਗਮ ਨੇ ਪੂਰੇ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿਿਦਆਰਥੀਆਂ ਨੂੰ ਤਬਲੇ ਦੇ ਮੁਕਾਬਲੇ ਵਿੱਚ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। 22 ਸਾਲ ਦੇ ਅਗਮ ਨੇ ਤਬਲੇ ਦੀ ਤਾਲ ਨਾਲ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਹੈ। ਅਗਮ ਨੇ ਕਿਹਾ ਕਿ ਮੇਰੀ ਬਚਪਨ ਤੋਂ ਹੀ ਆਦਤ ਸੀ ਜੋ ਵੀ ਚੀਜ ਮਿਲ ਗਈ ਓਸ ਨੂੰ ਦੋ ਭਾਗਾਂ ਵਿੱਚ ਵੰਡ ਕੇ ਵਜਾਉਣ ਦੀ ਕੋਸ਼ਿਸ਼ ਕਰਨਾ।

ਉਸ ਨੇ ਕਿਹਾ ਕਿ ਮੈਨੂੰ ਦੁੱਧ ਵਾਲ਼ੀ ਫੀਡਰ ਮਿਲੀ ਤੇ ਉਸ ਨੂੰ ਆਪਣੇ ਉਂਗਲਾਂ ਦੇ ਨਾਲ ਹਿਲਾਂਦੇ ਅਤੇ ਵਜਾਉਂਦੇ ਰਹਿੰਦਾ ਸੀ। ਉਸ ਤੋਂ ਬਾਅਦ ਮੇਰੇ ਪਰਿਵਾਰ ਵਾਲਿਆਂ ਨੇ ਮੇਰੇ ਵਿੱਚ ਕੁੱਝ ਇਸ ਕਲਾ ਨੂੰ ਪਹਿਚਾਣ ਲਿਆ, ਫਿਰ ਉਹਨਾਂ ਨੇ ਮੈਨੂੰ ਤਬਲਾ ਲਿਆ ਕੇ ਦਿੱਤਾ ਕਿ ਮੇਰੇ ਦਾਦਾ ਜੀ ਤੇ ਨਾਨਾ ਜੀ ਨੇ ਮੈਨੂੰ ਪਹਿਲਾ ਤਬਲਾ ਲਿਆ ਕੇ ਦਿੱਤਾ। ਅਗਮ ਨੇ ਕਿਹਾ ਹੁਣ ਮੇਰੇ ਘਰਦੇ ਮੈਨੂੰ ਪੂਰੀ ਸਪੌਟ ਕਰਦੇ ਹਨ ।ਅਗਮ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਵਿਿਦਆਰਥੀ ਬਹੁਤ ਸਨ । ਇਹ ਮੁਕਾਬਲਾ ਚਾਰ ਲੇਬਲ ਵਿੱਚ ਹੋਈਆ ਸੀ। ਜੋਨਲ, ਇੰਟਰ ਜੋਨਲ, ਜਪਾਨੀ ਜੋਨ, ਨੈਸ਼ਨਲ। ਇਨ੍ਹਾਂ ਵਿੱਚ 24 ਦੇ ਕਰੀਬ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਭਾਗ ਲਿਆ ਸੀ । ਜਿਸ ਵਿੱਚ ਮੈਂ ਪਹਿਲਾਂ ਸਥਾਨ ਹਾਸਲ ਕੀਤਾ ਹੈ ਅਗਮ ਨੇ ਕਿਹਾ ਸੱਭ ਤੋਂ ਪਹਿਲਾਂ ਮੈ ਸਿੱਖਿਆ ਡੀ ਏ ਵੀ ਪਬਲਿਕ ਸਕੂਲ਼ ਤੋਂ ਲਈ ਹੈ। ਪਿਛਲੇ ਬਹੁਤ ਸਾਲਾ ਤੋਂ ਕਪੂਰਥਲਾ ਦੇ ਵਿੱਚ ਮੇਰੇ ਉਸਤਾਦ ਹੁਣ ਬਲਵਿੰਦਰ ਵਿੱਕੀ ਹਨ । ਮੈਂ ਜੋ ਕੁੱਝ ਵੀ ਹਾਂ ਆਪਣੇ ਉਸਤਾਦ ਦੀ ਮਿਹਰਬਾਨੀ ਦੇ ਨਾਲ ਹੀ। ਸਭ ਉਨ੍ਹਾਂ ਦੀ ਮਿਹਰਬਾਨੀ ਦਾ ਨਤੀਜਾ ਹੈ।

ਅਗਮ ਦੀ ਮਾਂ ਨੇ ਕਿਵੇਂ ਕੀਤੀ ਪੁੱਤ ਦੀ ਤਾਰੀਫ਼: ਇਸ ਮੌਕੇ ਅਗਮ ਦੀ ਮਾਤਾ ਸ਼ਵੇਤਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਗਮ ਅੱਠ ਨੌ ਮਹੀਨੇ ਦਾ ਸੀ ਜਦੋ ਇਸਦੇ ਹੱਥ ਦੀਆਂ ਉਂਗਲਾਂ ਦੀ ਕਰਾਮਾਤ ਅਸੀਂ ਦੇਖਣੀ ਸ਼ੁਰੂ ਕੀਤੀ। ਜੇਕਰ ਟੇਬਲ 'ਤੇ ਬੈਠਾ ਹੁੰਦਾ ਸੀ ਤਾਂ ਇਸ ਦੇ ਹੱਥਾਂ ਦੀ ਮੁਵਮੈਂਟ ਉਸ ਵੇਲੇ ਨਜ਼ਰ ਆਉਂਦੀ ਸੀ ਉਨ੍ਹਾਂ ਕਿਹਾ ਕਿ ਪਹਿਲੀ ਪੇਸ਼ਕਾਰੀ ਖੁਦ ਆਪਣੇ ਬਲਬੂਤੇ ਤੇ ਜਿੱਤੀ ਸੀ। ਉਨ੍ਹਾਂ ਕਿਹਾ ਇਸ ਉੱਤੇ ਸਭ ਤੋਂ ਵੱਡਾ ਹੱਥ ਪਰਮਾਤਮਾ ਦਾ ਹੈ। ਜਿਸਨੇ ਇਸ ਨੂੰ ਗਿਆਨ ਬਖ਼ਸ਼ਿਆ ਇਸ ਉੱਤੇ ਪਰਮਾਤਮਾ ਦੀ ਖਾਸ ਕਿਰਪਾ ਸੀ, ਜਿਸ ਦੇ ਚੱਲਦੇ ਇਹ ਇਸ ਮੁਕਾਮ 'ਤੇ ਪੁੱਜਾ ਹੈ। ਅਗਮ ਸਾਰੇਗਾਮਾਪਾ ਵਿੱਚ ਵੀ ਗਿਆ ਤੇ ਉਸ ਵਿੱਚ ਜ਼ਾਕਿਰ ਹੁਸੈਨ ਨੂੰ ਮਿਿਲ਼ਆ ਪੰਡਿਤ ਜਸਰਾਜ ਜੀ ਨੇ ਪੁੱਛਿਆ ਤੂੰ ਕਹਾਂ ਸੇ ਆਈਆ ਹੈ, ਤੂੰ ਜ਼ਾਕਿਰ ਹੁਸੈਨ ਦੇ ਘਰ ਕਿਉਂ ਨਹੀਂ ਆਇਆ ਫਿਰ ਉਨ੍ਹਾਂ ਨੇ ਕਿਹਾ ਕੁੱਝ ਬੋਲ ਗਾ ਕੇ ਸੁਣਾਏ ਤੇ ਤਬਲਾ ਵਜਾ ਕੇ ਦਿਖਾਇਆ ਤੇ ਸਾਰੇ ਬਹੁਤ ਖੁਸ਼ ਹੋਏ । ਅਗਮ ਦੀ ਇਸ ਜਿੱਤ 'ਤੇ ਸਾਰੇ ਹੀ ਬਹੁਤ ਖੁਸ਼ ਹਨ।

ਇਹ ਵੀ ਪੜ੍ਹੋ: Hola Mohalla 2023: ਜੈਕਾਰਿਆਂ ਦੀ ਗੂੰਜ 'ਚ ਖਾਲਸਾਈ ਜਾਹੋ-ਜਲਾਲ ਨਾਲ ਹੋਲੇ-ਮਹੱਲੇ ਦੀ ਸ਼ੁਰੂਆਤ

Last Updated : Mar 3, 2023, 10:56 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.