ਅੰਮ੍ਰਿਤਸਰ: ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਇਕ ਵਾਰ ਫਿਰ ਅੰਮ੍ਰਿਤਪਾਲ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਨਾਲ ਪੁਲਿਸ ਵੱਲੋਂ ਰਿਹਾਅ ਕੀਤੇ ਗਏ ਲਵਪ੍ਰੀਤ ਸਿੰਘ ਤੂਫਾਨ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਡੀਜੀਪੀ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ ਕਿ, "ਪੁਲਿਸ ਅਧਿਕਾਰੀਆਂ ਉਤੇ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਾਂਗੇ", ਕਾਰਵਾਈ ਕਿਸ ਗਲ ਦੀ ਕਰਨੀ ਹੈ। ਨਾਜਾਇਜ਼ ਕਿਸੇ ਵਿਅਕਤੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀਸ ਅਸੀਂ ਉਸ ਨੂੰ ਛੁਡਵਾਇਆ ਹੈ ਤੇ ਕਾਰਵਾਈ ਕਿਸ ਗੱਲ ਦੀ ਕਰਨੀ ਹੈ?
ਇਹ ਵੀ ਪੜ੍ਹੋ : Pakistan Not Learning Lessons From Economic Crisis: ਸੁਧਰਦਾ ਨਹੀਂ ਪਾਕਿਸਤਾਨ- ਦੇਸ਼ ਦੀ ਮਾਰ ਹੇਠ ਭੁੱਖਮਰੀ ਪਰ 'ਕਸ਼ਮੀਰ ਦਾ ਰਾਗ' ਜਾਰੀ
ਇਸ ਮੈਟਰ ਨੂੰ ਹੁਣ ਬੰਦ ਕਰਨਾ ਚਾਹੀਦੈ : ਉਨ੍ਹਾਂ ਕਿਹਾ ਕਿ ਜੇਕਰ ਇਹ ਕਾਰਵਾਈ ਕਰਨਗੇ ਫਿਰ ਧਰਨੇ ਪ੍ਰਦਰਸ਼ਨ ਹੋਣਗੇ। ਉਨ੍ਹਾਂ ਕਿਹਾ ਕਿ ਇਸ ਮੈਟਰ ਨੂੰ ਹੁਣ ਬੰਦ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਹਨ, ਉਨ੍ਹਾਂ ਦੀ ਅਸੀਂ ਪੂਰੀ ਮਦਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਸਾਡੀ ਜੱਥੇਬੰਦੀ ਨਾਲ ਜੁੜਨ ਤਾਂ ਜੋ ਅਸੀਂ ਵੱਖ-ਵੱਖ ਸੰਘਰਸ਼ ਕਰ ਸਕੀਏ। ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚੋਂ ਨਸ਼ਾ ਖਤਮ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਪੰਜਾਬ ਵਿਚੋਂ ਨਸ਼ਾ ਖਤਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਮੇਰੀ ਜਿੱਤ ਨਹੀਂ, ਇਹ ਪੰਥ ਦੀ ਜਿੱਤ ਹੈ। ਮੈਂ ਪੰਥ ਦਾ ਦਾਸ ਅੱਜ ਸਤਿਗੁਰੂ ਦੇ ਦਰ ਉਤੇ ਸ਼ੁਕਰਾਨਾ ਅਦਾ ਕਰਨ ਆਇਆ ਹਾਂ।
ਇਹ ਵੀ ਪੜ੍ਹੋ : Sukhbir Badal on AAP: ਅਜਨਾਲਾ ਘਟਨਾ 'ਤੇ ਬੋਲੇ ਸੁਖਬੀਰ ਬਾਦਲ,ਕਿਹਾ- "ਜਦੋਂ ਨਾਲਾਇਕ ਆਦਮੀ ਨੂੰ CM ਬਣਾਉਗੇ, ਫਿਰ ਹਾਲਾਤ ਤਾਂ ਇਹੀਓ ਹੋਣਗੇ"
"ਢੱਡਰੀਆਂ ਵਾਲਾ ਤੇ ਕੋਈ ਬੰਦਾ ਨਹੀਂ": ਮੀਡੀਆ ਵੱਲੋਂ ਚਲਾਈਆਂ ਜਾ ਰਹੀਆਂ ਖਬਰਾਂ ਉਤੇ ਬੋਲਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਜਿਹੇ ਕੋਈ ਹਾਲਾਤ ਖਰਾਬ ਨਹੀਂ ਹਨ, ਜੋ ਮੀਡਿਆ ਦਸ ਰਿਹਾ। ਮੀਡੀਆ ਨੂੰ ਸਹੀ ਤਰੀਕੇ ਦਾ ਰੋਲ ਅਦਾ ਕਰਨਾ ਚਾਹੀਦਾ ਹੈ। ਸਭ ਕੁਝ ਸ਼ਾਂਤੀ ਪੂਰਵਕ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਕੰਮ ਸਵਾਲ ਚੁੱਕਣਾ ਹੁੰਦਾ ਹੈ। ਜੇਕਰ ਦੁਬਾਰਾ ਕਾਰਵਾਈ ਹੋਵੇਗੀ ਤਾਂ ਦੁਬਾਰਾ ਪ੍ਰਦਰਸ਼ਨ ਕਰਾਂਗੇ। ਉਨ੍ਹਾਂ ਕਿਹਾ ਕਿ ਕਿਉਂ ਨਾਜਾਇਜ਼ ਪਰਚੇ ਲੋਕਾਂ ਉਤੇ ਪੁਲਿਸ ਵੱਲੋਂ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹੇ ਝੂਠੇ ਪਰਚੇ ਕਰੇਗੀ ਤਾਂ ਫਿਰ ਖਾੜਕੂ ਪੈਦਾ ਹੋਣਗੇ। ਉਨ੍ਹਾਂ ਕਿਹਾ "ਢੱਡਰੀਆਂ ਵਾਲਾ ਕੋਈ ਬੰਦਾ ਨਹੀਂ"। ਉਨ੍ਹਾਂ ਕਿਹਾ ਕਿ ਮੈਂ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਵਹੀਰ ਨਾਲ ਜੁੜੋ ਤੇ ਅੰਮ੍ਰਿਤਧਾਰੀ ਹੋ ਕੇ ਨਸ਼ੇ ਤਿਆਗੋ, ਪੰਥ ਦੀ ਸੇਵਾ ਕਰੋ।