ਅੰਮ੍ਰਿਤਸਰ:ਬੱਚੇ ਦਾ ਭਵਿੱਖ ਦੀ ਸ਼ੁਰੂਆਤ ਇਕ ਸਕੂਲ ਤੋਂ ਹੁੰਦੀ ਹੈ ਜਿੱਥੇ ਉਹ ਪੜ੍ਹਾਈ ਦੇ ਨਾਲ ਜ਼ਿੰਦਗੀ ਦੀਆਂ ਪੈੜਾਂ ਪੁੱਟਦਾ ਹੋਇਆ ਕਾਮਯਾਬੀ ਵੱਲ ਤੁਰਦਾ ਹੈ ਪਰ ਬੱਚੇ ਦਾ ਭਵਿੱਖ ਜਿਹੜੇ ਸਕੂਲ ਤੋਂ ਸ਼ੁਰੂ ਹੁੰਦਾ ਹੈ ਅਤੇ ਉਸ ਸਕੂਲ ਦੀ ਨਵੀਂ ਬਣ ਰਹੀ ਇਮਾਰਤ ਵਿੱਚ ਹੀ ਜੇ ਪ੍ਰਬੰਧਕਾਂ ਵੱਲੋਂ ਘਟੀਆ ਮਟੀਰੀਅਲ ਵਰਤਣ ਦੇ ਇਲਜ਼ਾਮ ਲੱਗੇ ਹਨ।ਅੰਮ੍ਰਿਤਸਰ ਦੇ ਕਸਬਾ ਕੱਥੂਨੰਗਲ ਵਿੱਚ ਸਕੂਲ ਦੀ ਨਵੀਂ ਬਣ ਰਹੀ ਇਮਾਰਤ (Building) ਵਿਚ ਘਟੀਆ ਮਟੀਰੀਅਲ ਵਰਤਿਆਂ ਜਾ ਰਿਹਾ ਹੈ।
ਮੈਂਬਰ ਪੰਚਾਇਤ ਵਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਧਿਆਨ ਵਿਚ ਆਇਆ ਹੈ ਕਿ ਪ੍ਰਿੰਸੀਪਾਲ ਸਕੂਲ ਦੇ ਬਣ ਰਹੇ ਕਮਰਿਆਂ ਵਿੱਚ ਕਥਿਤ ਤੌਰ ਤੇ ਘਟੀਆ ਕੁਆਲਟੀ ਮਟੀਰੀਅਲ ਵਰਤ ਰਹੇ ਹਨ। ਉਨ੍ਹਾਂ ਨੇ ਪ੍ਰਿੰਸੀਪਲ ਤੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਇੱਥੇ ਗ਼ਰੀਬ ਲੋਕਾਂ ਦੇ ਬੱਚੇ ਪੜ੍ਹਦੇ ਹਨ ਜਦੋਂ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਂਕਿ ਜੇਕਰ ਕੱਲ ਨੂੰ ਇਸ ਸਕੂਲ ਦੀ ਬਣੀ ਇਮਾਰਤ ਵਿੱਚ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ।
ਚੇਅਰਮੈਨ ਜਤਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਇਮਾਰਤ ਵਿਚ ਵਰਤੇ ਸਾਮਾਨ ਬਾਰੇ ਮੈਨੂੰ ਕੁੱਝ ਨਹੀਂ ਪਤਾ ਅਤੇ ਨਾ ਹੀ ਪ੍ਰਿੰਸੀਪਲ ਨੇ ਮੇਰੇ ਨਾਲ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (Education Officer) ਸਤਿੰਦਰਬੀਰ ਸਿੰਘ ਨੇ ਕਿਹਾ ਕਿ ਮੇਰੇ ਧਿਆਨ ਵਿਚ ਤੁਸੀਂ ਲਿਆਂਦਾ ਹੈ ਜੇਕਰ ਇਮਾਰਤ ਬਣਨ ਵਿਚ ਕੋਈ ਕਮੀ ਪੇਸ਼ੀ ਆਈ ਤਾਂ ਇਸ ਦੀ ਜਾਂਚ ਵਿਚ ਪਾਏ ਗਏ ਮੁਲਜ਼ਮਾਂ ਉਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸਾਡੇ ਮਹਿਕਮੇ ਵੱਲੋਂ ਕਵਾਲਟੀ ਬੂਸਟ ਟੀਮ ਬਣੀ ਹੋਈ ਹੈ।ਜਿਸ ਦੇ ਵਿੱਚ ਤਿੰਨ ਪ੍ਰਿੰਸੀਪਲ ਮੈਂਬਰ ਹਨ। ਉਨ੍ਹਾਂ ਪਾਸੋਂ ਪੁੱਛਿਆ ਜਾਵੇਗਾ ਕਿ ਚਲਦੇ ਕੰਮ ਵਿੱਚ ਤਸੱਲੀ ਕੀਤੀ ਗਈ ਹੈ ਕਿ ਨਹੀਂ। ਉਹ ਵੀ ਰਿਕਾਰਡ ਮੰਗਵਾ ਕੇ ਇਸ ਦੀ ਜਾਂਚ ਕੀਤੀ ਜਾਵੇਗੀ।ਸਕੂਲ ਦੀ ਪ੍ਰਿੰਸੀਪਲ ਕੈਮਰੇ ਦੇ ਸਾਹਮਣੇ ਬੋਲਣ ਤੋਂ ਬਚਦੇ ਨਜ਼ਰ ਆਏ।