ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਮਾਕੋਵਾਲ ਦੇ ਫੌਜੀ ਦੀ ਪਤਨੀ ਵਲੋਂ ਆਪਣੇ ਸਹੁਰੇ ਪਰਿਵਾਰ ਉੱਤੇ ਆਪਣੀ ਬੱਚੀ ਨੂੰ ਮਾਰਨ ਦੀ ਕੋਸ਼ਿਸ਼ ਦੇ ਇਲਜਾਮ ਲਗਾਏ ਗਏ। ਇਸ ਮੌਕੇ ਜਗਰੂਪ ਕੌਰ ਨੇ ਦੱਸਿਆ ਕਿ ਮੇਰੇ ਸਹੁਰੇ ਵਲੋਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿਉਕਿ ਉਹ ਮੁੰਡਾ ਚਾਹੁੰਦੇ ਸਨ। ਜਗਰੂਪ ਕੌਰ ਨੇ ਕਿਹਾ ਕਿ ਮੇਰੇ ਘਰ ਪਹਿਲਾਂ ਦੋ ਬੇਟੀਆਂ ਹਨ ਅਤੇ ਮੇਰਾ ਸਹੁਰਾ ਅਤੇ ਮੇਰਾ ਪਤੀ ਮੇਰੀ ਬੇਟੀਆਂ ਤੋਂ ਨਫਰਤ ਕਰਦੇ ਹਨ। ਜਗਰੂਪ ਕੌਰ ਨੇ ਕਿਹਾ ਕਿ ਮੇਰੇ ਪਤੀ ਜਦੋਂ ਛੁੱਟੀ ਉੱਤੇ ਘਰ ਆਉਂਦੇ ਹਨ। ਉਹ ਮੇਰੇ ਕਮਰੇ ਵਿਚ ਆਉਣ ਦੀ ਥਾਂ ਆਪਣੇ ਪਿਤਾ ਦੇ ਕਮਰੇ ਵਿਚ ਰਹਿੰਦੇ ਹਨ। ਉਹ ਮੇਰੀਆਂ ਲੜਕੀਆਂ ਦੀ ਸ਼ਕਲ ਵੀ ਨਹੀਂ ਦੇਖਦੇ। ਮਹਿਲਾ ਨੇ ਇਲਜਾਮ ਲਾਇਆ ਹੈ ਕਿ ਜਦੋਂ ਮੈ ਵੇਖਿਆ ਕਿ ਮੇਰੇ ਸਹੁਰੇ ਵਲੋਂ ਉਸ ਨੂੰ ਜ਼ਹਿਰੀਲੀ ਦਵਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੈਂ ਇਸਦਾ ਵਿਰੋਧ ਕੀਤਾ ਅਤੇ ਰੌਲਾ ਪਾਇਆ ਹੈ। ਫ਼ਿਰ ਲੋਕਾਂ ਵੱਲੋਂ ਮੇਰੀ ਬੇਟੀ ਨੂੰ ਹਸਪਤਾਲ਼ ਦਾਖ਼ਿਲ ਕਰਵਾਈਆ ਗਿਆ। ਹਾਲਾਂਕਿ ਦੂਜੇ ਪਾਸੇ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜਦੋਂ ਸਾਡੇ ਕੋਲ ਬੱਚਾ ਲਿਆਂਦਾ ਗਿਆ ਤੇ ਉਸ ਦੇ ਕੋਲੋ ਕੈਰੋਸਿਨ ਤੇਲ ਦੀ ਸਮੈਲ ਆ ਰਹੀ ਸੀ ਪਰ ਬੱਚੇ ਨੂੰ ਸਮੇਂ ਸਿਰ ਬਚਾ ਲਿਆ ਗਿਆ ਹੈ।
ਉਥੇ ਹੀ ਜਗਰੂਪ ਕੌਰ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਸਾਡੀ ਬੇਟੀ ਨਾਲ ਪਿਛਲੇ ਛੇ ਸਾਲ ਤੋਂ ਕੁੱਟਮਾਰ ਕੀਤੀ ਜਾਂਦੀ ਸੀ ਕਿਉਕਿ ਓਸਦੇ ਘਰ ਚਾਰ ਬੇਟੀਆਂ ਪੈਦਾ ਹੋਈਆਂ, ਜਿਸ ਵਿੱਚ ਦੋ ਮਾਰ ਦਿਤੀਆਂ ਗਈਆਂ ਅਤੇ ਤੀਸਰੀ ਨੂੰ ਵੀ ਜ਼ਹਿਰ ਦੇਣ ਦੀ ਕੌਸ਼ਿਸ਼ ਕੀਤੀ ਗਈ ਪਰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸਦੇ ਸਹੁਰੇ ਵਲੋਂ ਕੋਈ ਜ਼ਹਿਰੀਲੀ ਦਵਾ ਦਿੱਤੀ ਗਈ। ਇਸਦੀ ਐੱਫਆਈ ਆਰ ਵੀ ਕਾਪੀ ਵੀ ਨਾਲ਼ ਲਗਾਈ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਆਉਂਦੇ ਦਿਨਾਂ ਅੰਦਰ ਮੀਂਹ ਨੂੰ ਲੈਕੇ ਯੈਲੋ ਅਲਰਟ, 3 ਅਤੇ 4 ਮਈ ਨੂੰ ਭਾਰੀ ਮੀਂਹ, 5 ਤੋਂ ਬਾਅਦ ਮੌਸਮ ਹੋਵੇਗਾ ਸਾਫ਼
ਇਸ ਮੌਕੇ ਡੀਐਸਪੀ ਸੰਜੀਵ ਕੁਮਾਰ ਨੇ ਕਿਹਾ ਕਿ ਫੌਜੀ ਕੁਲਦੀਪ ਸਿੰਘ ਦੀ ਪਤਨੀ ਜਗਰੂਪ ਕੌਰ ਨੇ ਸਾਨੂੰ ਸ਼ਿਕਾਇਤ ਕੀਤੀ ਹੈ। ਉਸਦੀਆਂ ਦੋ ਬੇਟੀਆਂ ਹਨ। ਉਸਦੀ ਛੋਟੀ ਬੇਟੀ ਨੂੰ ਉਸਦੇ ਸਹੁਰੇ ਵਲੋਂ ਜ਼ਹਿਰੀਲੀ ਦਵਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਸਦੀ ਸੱਸ ਸਹੁਰੇ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਦੇ ਖਿਲਾਫ਼ 307 ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।