ਅੰਮ੍ਰਿਤਸਰ: ਪੰਜਾਬ ਦੌਰੇ ਦੌਰਾਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਯੁਵਾ ਮਸਲੇ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ 20 ਸਤੰਬਰ ਨੂੰ ਆਪਣੇ ਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ ਏਅਰ ਪੋਰਟ ਪੁੱਜੇ ਅਤੇ ਅੰਮ੍ਰਿਤਸਰ ਫੇਰੀ ਉਪਰੰਤ ਜਲੰਧਰ ਜਾਣ ਸਮੇਂ ਬਿਆਸ ਵਿੱਚ ਵੱਡੀ ਗਿਣਤੀ ਵਿਚ ਇਕੱਤਰ ਭਾਜਪਾ ਵਰਕਰਾਂ ਵੱਲੋਂ ਹਾਰ ਪਾ ਕੇ ਨਿੱਘਾ ਸਵਾਗਤ ਕਰਦਿਆਂ ਕਿਰਪਾਨ ਭੇਂਟ ਕੀਤੀ ਗਈ।
ਗੱਲਬਾਤ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸ਼ਰਾਬ ਅਤੇ ਖਣਨ ਮਾਫੀਆ ਰੋਕਣ ਦਾ ਦਾਵਾ ਕਰਨ ਵਾਲੀ ਆਪ ਦੀ ਸਰਕਾਰ ਦੀਆਂ ਤਿਜੌਰੀਆਂ 4 ਮਹੀਨੇ ਵਿੱਚ ਭਰ ਗਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਖੇਡਾਂ ਵਿੱਚ ਪਹਿਲਾਂ ਵੀ ਚੰਗਾ ਪ੍ਰਦਰਸ਼ਨ ਕੀਤਾ ਪਰ ਹੁਣ ਬੀਤੇ ਸਮੇਂ ਵਿੱਚ ਬਹੁਤ ਸਾਰੇ ਸੂਬੇ ਹਰਿਆਣਾ ਤੋ ਲੈਅ ਕੇ ਬਾਕੀ ਵੀ ਅੱਗੇ ਵੱਧ ਰਹੇ ਹਨ ਕੰਪੀਟੀਸ਼ਨ ਦੇ ਵਿੱਚ ਮੈਨੂੰ ਲਗਦਾ ਹੈ ਕਿ ਪੰਜਾਬ ਨੂੰ ਅੱਗੇ ਹੋਰ ਵੀ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
ਇਸ ਸਵਾਗਤੀ ਪ੍ਰੋਗਰਾਮ ਦੌਰਾਨ ਬਿਆਸ ਰੁਕਣ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਧੰਨਵਾਦ ਕਰਦਿਆਂ ਸੂਬਾ ਸਹਿ ਪ੍ਰੋਗਰਾਮ ਇੰਚਾਰਜ ਭਾਜਪਾ ਯੁਵਾ ਮੋਰਚਾ ਕੁਲਬੀਰ ਸਿੰਘ ਆਸ਼ੂ ਨੇ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਖੇਡਾਂ ਪ੍ਰਤੀ ਕਦਮ ਵਧਾਉਣ ਦਾ ਸੁਨੇਹਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਹੁਣ ਹਾਕੀ ਓਲੰਪੀਅਨਾਂ ਦੇ ਪਿੰਡ ਦੀ ਗਰਾਊਂਡ ਵਿੱਚ ਲੱਗੇਗਾ ਐਸਟ੍ਰੋਟਰਫ਼ !