ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਨੌਜਵਾਨ ਵੱਲੋ ਸੁਸਾਇਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਮ੍ਰਿਤਕ ਨੌਜਵਾਨ ਜਿਸ ਦਾ ਨਾਂ ਮਨੀਸ਼ ਕੁਮਾਰ ਹੈ ਇਹ ਬਾਬਾ ਰਾਮਦੇਵ ਦੀ ਕੰਪਨੀ ਮਹਾਕੋਸ਼ ਰੀਫਾਇੰਡ ਵਿੱਚ ਕੰਮ ਕਰਦਾ ਸੀ। ਉਹ ਇਸ ਕੰਪਨੀ ਵਿੱਚ 15 ਸਾਲ ਤੋਂ ਕੰਮ ਕਰ ਰਿਹਾ ਸੀ।
ਕਿਉ ਕੀਤੀ ਖੁਦਕੁਸ਼ੀ: ਮ੍ਰਿਤਕ ਦੇ ਰਿਸ਼ੇਦਾਰ ਨੇ ਕਿਹਾ ਕਿ ਉਸ ਕੋਲ ਬਾਬਾ ਰਾਮਦੇਵ ਦੀ ਕੰਪਨੀ ਮਹਾਕੋਸ਼ ਰੀਫਾਇੰਡ ਦੇ ਦੋ ਡਿਪੂ ਸਨ। ਉਹ ਦੋਨੋਂ ਡਿਪੂਆਂ ਦਾ ਇੰਚਾਰਜ ਸੀ। ਉਸ ਕੋਲ ਦੋ ਕੰਪਨੀਆਂ ਜੀ. ਐੱਸ. ਚੱਠਾ ਰਾਈਸ ਮਿੱਲ ਤੇ ਗੁਰਬਖਸ਼ ਆਇਲ ਟਰੇਡਰ ਵੀ ਸਨ। ਇਨ੍ਹਾਂ ਦੋਨੋ ਕੰਪਨੀਆਂ ਤੋਂ ਮਨੀਸ ਅਤੇ ਉਸਦੇ ਸਾਥੀ ਨੇ ਦੋ ਕਰੋੜ ਰੁਪਏ ਲੈਣੇ ਸੀ। ਜਿਸ ਕਾਰਨ ਉਹ ਦੋਨੋ ਕੰਪਨੀ ਮਾਲਕ ਮਨੀਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਇਸ ਦੇ ਨਾਲ ਹੀ ਮਨੀਸ਼ ਅਤੇ ਉਸ ਦਾ ਸਾਥੀ ਸੁਸਾਈਡ ਕਰਨ ਲਈ ਵੀਡੀਓ ਬਣਾਉਦੇ ਹਨ। ਜਿਸ ਵਿੱਚ ਮਨੀਸ ਸੁਸਾਈਡ ਕਰ ਲੈਂਦਾ ਹੈ ਪਰ ਉਸ ਦਾ ਸਾਥੀ ਉਸ ਨੂੰ ਛੱਡ ਕੇ ਭੱਜ ਜਾਂਦਾ ਹੈ। ਖੁਦਖੁਸ਼ੀ ਕਰਨ ਤੋਂ ਪਹਿਲਾਂ ਦੋਵਾਂ ਨੇ ਇਕ ਵੀਡੀਓ ਰਾਹੀਂ ਸਾਰੀ ਗੱਲ ਦਾ ਖੁਲਾਸਾ ਕੀਤਾ ਸੀ ਅਤੇ ਜੀ. ਐੱਸ ਚੱਠਾ ਰਾਈਸ ਮਿੱਲ ਦੇ ਮਾਲਕ ਦੇ 'ਤੇ ਇਲਜ਼ਾਮ ਲਗਾਏ ਸਨ।
ਮ੍ਰਿਤਕ ਰਹਿੰਦਾ ਸੀ ਪਰੇਸ਼ਾਨ: ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੰਪਨੀ ਵਾਲਿਆਂ ਨੇ ਉਸ ਉਤੇ ਚੋਰੀ ਪੈਸੇ ਖਾਣ ਦੇ ਇਲਜ਼ਾਮ ਲਗਾਏ ਸਨ। ਉਸ ਨੂੰ ਬਣਦਾ 2 ਕਰੋੜ ਰੁਪਏ ਨਹੀ ਮਿਲ ਰਹੇ ਸਨ ਸਗੋਂ ਧਮਕੀਆਂ ਮਿਲ ਰਹੀਆਂ ਸਨ।ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਨੇ ਕਦੇਂ ਵੀ ਪੈਸੇ ਨਹੀਂ ਖਾਂਦੇ ਸਗੋਂ ਉਨ੍ਹਾਂ ਨੇ ਤਾਂ ਆਪਣਾ ਘਰ ਵੀ ਕਰਜ਼ਾ ਚੁੱਕ ਕੇ ਬਣਾਇਆ ਹੈ ਜਿਸ ਨੂੰ ਵਾਪਸ ਕਰਨਾ ਹਾਲੇ ਬਾਕੀ ਹੈ। ਮ੍ਰਿਤਕ ਦੀਆਂ ਛੋਟੀਆਂ ਕੁੜੀਆਂ ਹਨ। ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।
ਪੁਲਿਸ ਕਰ ਰਹੀ ਕਾਰਵਾਈ: ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਡੀਓ ਦੇ ਅਧਾਰ ਤੇ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉਪਰ ਕਾਰਵਾਈ ਕੀਤੀ ਜਾ ਰਹੀ ਹੈ। ਉਹ ਜੋ ਵੀ ਬਿਆਨ ਦੇਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਤੇ ਤਰਨਤਾਰਨ ਰੋਡ ਉੱਤੇ ਜੀ ਐਸ ਚੱਠਾ ਰਾਈਸ ਮਿੱਲ ਦੇ ਮਾਲਿਕ ਉੱਪਰ ਇਲਜ਼ਾਮ ਲਗਵਾਉਂਦਾ ਹੈ ਅਤੇ ਸੂਸਾਇਡ ਕਰ ਲੈਂਦਾ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਪਰ ਹਸਪਤਾਲ ਪਹੁੰਚ ਕੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਇਸ ਸਬੰਧੀ ਲਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਵੀਡੀਓ ਦੇ ਅਧਾਰ ਉੱਤੇ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- ਆਪ ਦੇ ਭ੍ਰਿਸ਼ਟਾਚਾਰ ਵਿਰੋਧੀ ਮਾਡਲ ਉਤੇ ਵਿਰੋਧੀਆਂ ਦੇ ਸਵਾਲ; "ਕਈ ਸਾਬਕਾ ਮੰਤਰੀਆਂ ਵਿਰੁੱਧ ਦਰਜ ਮਾਮਲੇ, ਪਰ ਸਬੂਤ ਜੁਟਾਉਣ 'ਚ ਨਕਾਮ ਪੰਜਾਬ ਵਿਜੀਲੈਂਸ"