ਅੰਮ੍ਰਿਤਸਰ : ਪੰਜਾਬ ਦੀ ਸਿਆਸਤ ਵਿੱਚ ਇਕ ਵਾਰ ਫਿਰ ਸ਼ਬਦੀ ਵਾਰ ਹੁੰਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਕੈਬਿਨਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਇਕ ਦੂਜੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਤਹਿਤ ਪ੍ਰੈਸ ਕਾਨਫਰੈਂਸ ਜਰੀਏ ਗੁਰਜੀਤ ਔਜਲਾ ਨੇ ਕੁਲਦੀਪ ਸਿੰਘ ਧਾਲੀਵਾਲ ਨੂੰ ਉਹਨਾਂ ਦੇ ਕੀ ਢੰਗ ਨਾਲ ਜਵਾਬ ਦਿੱਤਾ ਗਿਆ ਹੈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਨੂੰ ਅੰਮ੍ਰਿਤਸਰ ਦੇ ਸਾਂਸਦ ਦਾ ਨਾਮ ਨਹੀਂ ਯਾਦ ਤਾਂ ਇਹ ਉਨ੍ਹਾਂ ਦਾ ਸਿਰਫ ਹੰਕਾਰ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਬਤੌਰ ਮੈਂਬਰ ਪਾਰਲੀਮੈਂਟ ਉਹ ਛੇ ਸਾਲ ਤੋਂ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਬਹੁਤ ਸਾਰੇ ਮੁੱਦੇ ਲੋਕ ਸਭਾ ਵਿੱਚ ਚੁੱਕੇ ਗਏ ਹਨ। ਉਨ੍ਹਾਂ ਨੇ ਅੱਗੇ ਬੋਲਦੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਵੱਡੇ ਮੁੱਦੇ ਹਨ, ਪਰ ਉਨ੍ਹਾਂ ਦਾ ਧਿਆਨ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬਿਲਕੁਲ ਹੀ ਨਜ਼ਰ ਨਹੀਂ ਆ ਰਿਹਾ। ਹਾਲਾਂਕਿ, ਉਨ੍ਹਾਂ ਵੱਲੋਂ ਸਕੂਲਾਂ ਵਿੱਚ ਜਾ ਕੇ ਟਮਾਟਰ ਅਤੇ ਅਦਰਕ ਕਿੱਥੇ ਰੱਖਿਆ ਹੈ, ਉਸ ਬਾਰੇ ਪੁੱਛਿਆ ਜਾ ਰਿਹਾ ਹੈ। ਪਰ, ਉਸ ਸਕੂਲ ਵਿੱਚ ਕਿੰਨੇ ਅਧਿਆਪਕ ਹਨ, ਕਿਹੜੇ ਸਕੂਲ ਵਿੱਚ ਅਧਿਆਪਿਕ ਨਹੀਂ ਹਨ ਤੇ ਹੋਰ ਕਿੰਨੇ ਅਧਿਆਪਕਾਂ ਦੀ ਜ਼ਰੂਰਤ ਹੈ। ਇਹ ਨਹੀਂ ਪੁੱਛਣਾ ਅਤੇ ਨਾਲ ਨਾਲ ਸਕੂਲ ਵਿੱਚ ਕਿੰਨੇ ਲੋਕ ਸਫਾਈ ਸੇਵਕ ਇਸ ਸਕੂਲ ਵਿੱਚ ਹਨ, ਇਹ ਵੀ ਜਾਣਕਾਰੀ ਧਾਲੀਵਾਲ ਨੂੰ ਲੈਣੀ ਚਾਹੀਦੀ ਸੀ।
ਧਾਲੀਵਾਲ ਦੇ ਦਾਅਵੇ ਨੂੰ ਦੱਸਿਆ ਝੂਠ : ਦਰਅਸਲ ਬੀਤੇ ਦਿਨੀਂ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਔਜਲਾ ਨੇ 4 ਸਾਲ ਵਿਧਾਨ ਸਭਾ ਹਲਕਾ ਅਜਨਾਲਾ ਵਿਚ ਪੈਰ ਨਹੀਂ ਪਾਇਆ ਤੇ ਹੁਣ ਚੋਣਾਂ ਵਿਚ 10 ਮਹੀਨੇ ਬਾਕੀ ਰਹਿ ਗਏ ਤਾਂ ਸੜਕਾਂ ’ਤੇ ਆ ਕੇ ਲੋਕਾਂ ਨੂੰ ਮੂਰਖ ਬਣਾਉਣ ਲਈ ਕਹਿ ਰਹੇ ਹਨ ਕਿ ਨੈਸ਼ਨਲ ਹਾਈਵੇ ਮੈਂ ਬਣਵਾ ਰਿਹਾ ਹਾਂ। ਇਨ੍ਹਾਂ ਨੂੰ ਝੂਠ ਬੋਲਣ ਲਗਿਆ ਥੋੜਾ ਸੋਚ ਲੈਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨ ਵਿਧਾਨ ਸਭਾ ਹਲਕਾ ਅਜਨਾਲਾ ਵਿਖੇ ਨੈਸ਼ਨਲ ਹਾਈਵੇ ਦੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਕੋਲੋਂ ਮਿਲੀ ਮਨਜ਼ੂਰੀ ਦੀਆਂ ਲੈਟਰਾਂ ਦਿਖਾਉਂਦੇ ਹੋਏ ਕੀਤਾ।
- ਚੰਦਰਯਾਨ-3 ਦੀ ਲਾਈਵ ਲਾਂਚਿੰਗ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਟੂਰ ਦਾ ਪ੍ਰਬੰਧ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
- ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ, ਬਿਆਸ ਦਰਿਆ ਦੇ ਇਲਾਕੇ ਨੂੰ ਕੀਤਾ ਅਲਰਟ
- ਚੰਡੀਗੜ੍ਹ ਦੇ ਸੈਕਟਰ-26 'ਚ ਮਿਲਿਆ 'ਬੰਬ', ਬੰਬ ਜ਼ਬਤ ਕਰਕੇ ਪੁਲਿਸ ਨੇ ਰੋਕੀ ਸੜਕ
ਧਾਲੀਵਾਲ ਨੂੰ ਡਿਬੇਟ ਦੀ ਚਿਤਾਵਨੀ: ਉੱਥੇ ਹੀ, ਇਸ ਦਾ ਜਵਾਬ ਦਿੰਦੇ ਹੋਏ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਬਹੁਤ ਸਾਰੇ ਵੱਡੇ ਵੱਡੇ ਮੁੱਦੇ ਹਨ। ਪੰਜਾਬ ਦੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਨ੍ਹਾਂ ਨੂੰ ਉਹ ਫਾਇਲ ਲਿਆ ਕੇ ਦੇਣ ਤਾਂ ਜੋ ਉਹ ਕੇਂਦਰ ਕੋਲ 400 ਕਰੋੜ ਤੋਂ ਵੱਧ ਜੋ ਪ੍ਰਾਜੈਕਟ ਦੀ ਮਨਜ਼ੂਰੀ ਲਿਆ ਆ ਸਕਣ। ਉਨ੍ਹਾਂ ਨੇ ਕਿਹਾ ਕਿ ਜੋ ਤਸਵੀਰਾਂ ਉਨ੍ਹਾਂ ਵਲੋਂ ਦੇਸ਼ ਦੇ ਮੰਤਰੀ ਨਾਲ ਦਿਖਾਈਆਂ ਗਈਆਂ ਹਨ, ਉਸ ਤਰ੍ਹਾਂ ਦੀਆ ਤਸਵੀਰਾਂ ਅਕਸਰ ਹੀ ਲੋਕ ਸਭਾ ਦੇ ਵਿੱਚ ਖਿਚਵਾਉਂਦੇ ਰਹਿੰਦੇ ਹਨ। ਬਹੁਤ ਸਾਰੀਆਂ ਮੀਟਿੰਗਾਂ ਵੀ ਉਹ ਮੰਤਰੀ ਦੇ ਨਾਲ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਿਸੇ ਸਮੇਂ ਵੀ ਉਹ ਕਿਸੇ ਵੀ ਨਿੱਜੀ ਜਗ੍ਹਾ 'ਤੇ ਉਨ੍ਹਾਂ ਨਾਲ ਡਿਬੇਟ ਕਰ ਸਕਦੇ ਹਨ।