ਅਜਨਾਲਾ/ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਵਿੱਚ ਅਜਨਾਲਾ ਖੇਤਰ ਦੇ ਸਰਹੱਦੀ ਪਿੰਡ ਵਿੱਚ ਇੱਕ ਨਾਬਾਲਿਗ ਕੁੜੀ ਨੂੰ ਦਿਨ-ਦਿਹਾੜੇ ਇੱਕ ਹਮਲਾਵਰ ਨੇ ਘਰ ਅੰਦਰ ਦਾਖਿਲ ਹੋਕੇ ਗੋਲ਼ੀ ਮਾਰ ਦਿੱਤੀ। ਗੋਲੀ ਲੱਗਣ ਮਗਰੋਂ ਜ਼ਖ਼ਮੀ ਹੋਈ ਲੜਕੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਦੀ ਇੱਕ ਨਾਬਾਲਿਗ ਕੁੜੀ ਜਿਸ ਦੀ ਪਰਿਵਾਰ ਦੇ ਦੱਸਣ ਮੁਤਾਬਿਕ ਉਮਰ ਮਹਿਜ਼ 13 ਸਾਲ ਦੀ ਸੀ, ਉਸ ਉੱਤੇ ਪਿੰਡ ਦਾ ਹੀ ਇੱਕ 23 ਸਾਲਾ ਮੁੰਡਾ ਮਾੜੀ ਨਜ਼ਰ ਰੱਖਦਾ ਸੀ।
ਕਈ ਮੀਨਿਆਂ ਤੋਂ ਕਰ ਰਿਹਾ ਸੀ ਪਰੇਸ਼ਾਨ: ਪਿੰਡ ਦਾ ਇਹ ਮਨਚਲਾ ਪਿਛਲੇ ਕਰੀਬ 6 ਮਹੀਨਿਆਂ ਤੋਂ ਕੁੜੀ ਪਿੱਛਾ ਕਰਦਾ ਆ ਰਿਹਾ ਸੀ। ਮ੍ਰਿਤਕ ਕੁੜੀ ਅਤੇ ਕੁੜੀ ਦੇ ਮਾਪੇ ਵੀ ਇਨ੍ਹਾਂ ਮਾੜੀਆਂ ਹਰਕਤਾਂ ਤੋਂ ਪਰੇਸ਼ਾਨ ਸਨ। ਕੁੜੀ ਦੇ ਮਾਪਿਆਂ ਨੇ ਆਖਿਰ ਤੰਗ ਆ ਕੇ ਆਪਣੀ ਲੜਕੀ ਨੂੰ ਉਸ ਦੀ ਮਾਸੀ ਦੇ ਪਿੰਡ ਭੇਜ ਦਿੱਤਾ। ਉੱਥੇ ਵੀ ਮੁੰਡੇ ਨੇ ਲੜਕੀ ਦਾ ਪਿੱਛਾ ਨਹੀਂ ਛੱਡਿਆ ਅਤੇ ਬੀਤੇ ਦਿਨ ਦੀ ਸ਼ਾਮ ਨੂੰ ਕੁੜੀ ਦੀ ਮਾਸੀ ਦੇ ਪਿੰਡ ਆਪਣੇ ਦੋਸਤਾਂ ਨਾਲ ਇਹ ਮੁਲਜ਼ਮ ਪਹੁੰਚ ਗਿਆ।
ਕੁੜੀ ਦੇ ਇਨਕਾਰ ਮਗਰੋਂ ਮਾਰੀ ਗੋਲ਼ੀ: ਮੁਲਜ਼ਮ ਨੇ ਘਰ ਅੰਦਰ ਦਾਖਿਲ ਹੋਕੇ ਕੁੜੀ ਨੂੰ ਗੰਨ ਪੁਆਇੰਟ ਉੱਤੇ ਉਸ ਨਾਲ ਸਹਿਮਤ ਹੋਣ ਅਤੇ ਵਿਆਹ ਕਰਨ ਲਈ ਆਖਿਆ, ਪਰ ਕੁੜੀ ਵੱਲੋਂ ਸਾਫ ਇਨਕਾਰ ਕੀਤੇ ਜਾਣ ਤੋਂ ਬਾਅਦ ਮੁਲਜ਼ਮ ਨੇ ਕੁੜੀ ਨੂੰ ਗੋਲੀ ਮਾਰ ਦਿੱਤੀ। ਪੁਲਿਸ ਮੁਤਾਬਿਕ ਗੋਲੀ ਕੁੜੀ ਦੀ ਗਰਦਨ ਵਿੱਚ ਲੱਗੀ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ। ਕੁੜੀ ਨੇ ਜ਼ਖ਼ਮੀ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ। ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਮੁਲਜ਼ਮ ਨਸ਼ੇੜੀ ਸੀ ਅਤੇ ਧੱਕੇ ਨਾਲ ਉਨ੍ਹਾਂ ਦੀ ਕੁੜੀ ਨਾਲ ਰਿਸ਼ਤਾ ਜੋੜਨਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਵਿੱਚ ਮੁਲਜ਼ਮ ਦਾ ਪਰਿਵਾਰ ਵੀ ਉਸ ਦਾ ਸਾਥ ਦੇ ਰਿਹਾ ਸੀ। ਮ੍ਰਿਤਕਾ ਦੇ ਪਰਿਵਾਰ ਨੇ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
- Small Scale Industries In Punjab : ਨਾ ਫੰਡ 'ਤੇ, ਨਾ ਹੀ ਤਕਨੀਕਾਂ, ਸਮੱਸਿਆਵਾਂ ਵਿੱਚ ਉਲਝਿਆ ਉਦਯੋਗਪਤੀ ! ਵੇਖੋ ਖਾਸ ਰਿਪੋਰਟ
- Encounter Between Police And Gangster: ਮੋਹਾਲੀ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਗੈਂਗਸਟਰ ਦੇ ਪੈਰ 'ਚ ਲੱਗੀ ਗੋਲੀ, ਕੀਤਾ ਗਿਆ ਗ੍ਰਿਫ਼ਤਾਰ
- Preparations For Rakhar Punia: ਬਾਬਾ ਬਕਾਲਾ ਸਾਹਿਬ 'ਚ ਮੇਲਾ ਰੱਖੜ ਪੁੰਨਿਆ ਦੀਆਂ ਤਿਆਰੀਆਂ ਜ਼ੋਰਾਂ 'ਤੇ, ਐੱਸਡੀਐੱਮ ਨੇ ਤਿਆਰੀਆਂ 'ਤੇ ਪਾਇਆ ਚਾਨਣਾ
ਘਟਨਾ ਦੀ ਸੂਚਨਾ ਮਿਲਣ 'ਤੇ ਡੀਐੱਸਪੀ ਅਜਨਾਲਾ ਸਮੇਤ ਐੱਸਐੱਚਓ ਮੁਖਤਿਆਰ ਸਿੰਘ ਪੁਲਿਸ ਫੋਰਸ ਨਾਲ ਵਾਰਦਾਤ ਵਾਲੀ ਥਾਂ ਉੱਤੇ ਪਹੁੰਚੇ। ਐੱਸਐੱਚਓ ਮੁਖਤਿਆਰ ਸਿੰਘ ਮੁਤਾਬਿਕ ਕਥਿਤ ਮੁਲਜ਼ਮ ਘਟਨਾ ਸਥਾਨ ਤੋਂ ਭਗੌੜਾ ਹੈ, ਜਿਸ ਦੀ ਗ੍ਰਿਫਤਾਰੀ ਲਈ ਤੇਜ਼ੀ ਨਾਲ ਛਾਪਾਮਾਰੀ ਜਾਰੀ ਹੈ।