ETV Bharat / state

ਬਿਆਸ ਪੁਲ ਤੋਂ 5 ਮਈ ਨੂੰ ਕਿਸਾਨਾਂ ਦਾ ਜਥਾ ਦਿੱਲੀ ਨੂੰ ਕਰੇਗਾ ਕੂਚ

ਕਰੀਬ 6 ਮਹੀਨੇ ਤੋਂ ਪੰਜਾਬ ਭਰ ਵਿੱਚੋਂ ਦਿੱਲੀ ਨੂੰ ਖੇਤੀ ਬਿੱਲਾਂ ਦੇ ਵਿਰੋਧ ਤਹਿਤ ਸੰਘਰਸ਼ ਲਈ ਰਵਾਨਾ ਹੋਏ ਕਿਸਾਨਾਂ ਦੇ ਜੱਥੇ ਲਗਾਤਾਰ ਪੰਜਾਬ ਭਰ ਤੋਂ ਸਮੇਂ ਸਮੇਂ ਤੇ ਰਵਾਨਾ ਹੋ ਰਹੇ ਹਨ ਅਤੇ ਇਸੇ ਤਹਿਤ ਹੁਣ ਮੁੜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਜਥੇ ਦਿੱਲੀ ਨੂੰ ਰਵਾਨਾ ਕਰਨ ਦੀ ਗੱਲ ਕਹੀ ਗਈ ਹੈ।

ਬਿਆਸ ਪੁਲ ਤੋਂ 5 ਮਈ ਨੂੰ ਕਿਸਾਨਾਂ ਦਾ ਜੱਥਾ ਦਿੱਲੀ ਨੂੰ ਕਰੇਗਾ ਕੂਚ

author img

By

Published : May 2, 2021, 9:55 PM IST

ਅੰਮ੍ਰਿਤਸਰ:ਕਰੀਬ 6 ਮਹੀਨੇ ਤੋਂ ਪੰਜਾਬ ਭਰ ਵਿੱਚੋਂ ਦਿੱਲੀ ਨੂੰ ਖੇਤੀ ਬਿੱਲਾਂ ਦੇ ਵਿਰੋਧ ਤਹਿਤ ਸੰਘਰਸ਼ ਲਈ ਰਵਾਨਾ ਹੋਏ ਕਿਸਾਨਾਂ ਦੇ ਜੱਥੇ ਲਗਾਤਾਰ ਪੰਜਾਬ ਭਰ ਤੋਂ ਸਮੇਂ ਸਮੇਂ ਤੇ ਰਵਾਨਾ ਹੋ ਰਹੇ ਹਨ ਅਤੇ ਇਸੇ ਤਹਿਤ ਹੁਣ ਮੁੜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਜਥੇ ਦਿੱਲੀ ਨੂੰ ਰਵਾਨਾ ਕਰਨ ਦੀ ਗੱਲ ਕਹੀ ਗਈ ਹੈ।

ਬਿਆਸ ਪੁਲ ਤੋਂ 5 ਮਈ ਨੂੰ ਕਿਸਾਨਾਂ ਦਾ ਜੱਥਾ ਦਿੱਲੀ ਨੂੰ ਕਰੇਗਾ ਕੂਚ
ਬਿਆਸ ਪੁਲ ਤੋਂ 5 ਮਈ ਨੂੰ ਕਿਸਾਨਾਂ ਦਾ ਜੱਥਾ ਦਿੱਲੀ ਨੂੰ ਕਰੇਗਾ ਕੂਚ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ 4 ਜੋਨਾਂ ਰਾਮ ਤੀਰਥ, ਚੋਗਾਵਾਂ, ਬਾਉਲੀ ਸਾਹਿਬ ਤੇ ਬਾਬਾ ਸੋਹਣ ਸਿੰਘ ਭਕਨਾ ਦੀ ਹੰਗਾਮੀ ਮੀਟਿੰਗ ਚਵਿੰਡਾ ਦੇ ਗੁਰਦਵਾਰਾ ਸਾਹਿਬ ਵਿਖੇ ਹੋਈ।ਇਸ ਮੌਕੇ ਮੀਟਿੰਗ ਚ ਪੁੱਜੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨ ਦੇਸ਼ ਦੇ ਖੇਤੀ ਸੈਕਟਰ ਉੱਤੇ ਸਿੱਧਾ ਹਮਲਾ ਹਨ, ਜੋ ਖੇਤੀ ਮੰਡੀ ਸਮੇਤ ਹੋਰ ਜਨਤਕ ਅਦਾਰਿਆਂ ਨੂੰ ਤਬਾਹ ਕਰ ਦੇਣਗੇ।ਇਸ ਲਈ ਇਹ ਅੰਦੋਲਨ ਕਾਲੇ ਕਾਨੂੰਨਾਂ ਦੇ ਰੱਦ ਕਰਾਉਣ ਤੱਕ ਜਾਰੀ ਰਹੇਗਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਰੋਨਾ ਦੀ ਆੜ ਵਿੱਚ ਨਵੇਂ ਕਾਨੂੰਨ ਲਿਆ ਕੇ ਲੋਕ ਤੰਤਰ ਦਾ ਘਾਂਣ ਕੀਤਾ ਜਾ ਰਿਹਾ ਹੈ, ਕੇਂਦਰ ਦੀ ਮੋਦੀ ਤੇ ਸੂਬੇ ਦੀ ਕੈਪਟਨ ਸਰਕਾਰ ਪੂਰੀ ਤਰਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਹੀਂ ਹੈ, ਦੂਜਾ ਬਾਰਦਾਨੇ ਦੀ ਘਾਟ ਕਰਕੇ ਮੰਡੀਆਂ ਵਿੱਚ ਕਣਕ ਰੁਲ ਰਹੀ ਹੈ।ਸਕੂਲ ਕਾਲਜ ਬੰਦ ਹੋਣ ਕਾਰਨ ਘਰ ਵਿੱਚ ਬੱਚੇ ਮਾਨਸਿਕ ਤੌਰ ਪ੍ਰੇਸ਼ਾਨ ਹੋ ਰਹੇ ਹਨ, ਦੇਸ਼ ਦਾ ਭਵਿੱਖ ਖ਼ਤਰੇ ਵਿੱਚ ਹੈ ਅਤੇ ਕੈਪਟਨ ਸਰਕਾਰ ਆਉਣ ਵਾਲੀ ਇਲੈਕਸ਼ਨ ਲਈ ਜੋੜ ਤੋੜ ਕਰਨ ਵਿੱਚ ਲੱਗੀ ਹੋਈ ਹੈ।

ਆਗੂਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋ ਜ਼ਿਲਾ ਅੰਮ੍ਰਿਤਸਰ ਦਾ ਬਹੁਤ ਵੱਡਾ ਜੱਥਾ ਕਿਸਾਨਾਂ ਮਜ਼ਦੂਰਾਂ ਬੀਬੀਆਂ ਅਤੇ ਨੌਜਵਾਨਾਂ ਸਮੇਤ 5 ਮਈ ਨੂੰ ਬਿਆਸ ਪੁਲ ਤੋਂ ਦਿੱਲੀ ਜਾਣ ਲਈ ਰਵਾਨਾ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.