ਅੰਮ੍ਰਿਤਸਰ: ਪਿਛਲੇ ਦਿਨੀਂ ਗੰਗਾ ਇਸ਼ਨਾਨ ਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ 144 ਹਿੰਦੂਆਂ ਦਾ ਜਥਾ ਪਾਕਿਸਤਾਨ ਤੋਂ ਭਾਰਤ ਆਇਆ। ਜਾਣਕਾਰੀ ਮੁਤਾਬਿਕ ਇਸ ਜਥੇ ਵਿੱਚ 50 ਲੋਕ ਅਜਿਹੇ ਹਨ, ਜੋ ਕਿ ਭਾਰਤ ਵਿੱਚ ਹੀ ਪਲਾਇਣ ਕਰਨਾ ਚਾਹੁੰਦੇ ਹਨ ਤੇ ਭਾਰਤੀ ਨਾਗਰਿਕਤਾ ਲੈਣ ਦੇ ਚਾਹਵਾਨ ਹਨ।
ਪਾਕਿਸਤਾਨੀ ਹਿੰਦੂਆਂ ਦਾ ਭਾਰਤ ਵੱਲ ਪਲਾਇਨ ਕੀਤੇ ਜਾਣ ਦਾ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਕਈ ਦਿਨਾਂ ਤੱਕ ਹਿੰਦੂ ਪਰਿਵਾਰਾਂ ਨੂੰ ਭਾਰਤ ਜਾਣ ਦਾ ਵੀਜ਼ਾ ਨਹੀਂ ਮਿਲਿਆ, ਸਿਰਫ਼ ਉਨ੍ਹਾਂ ਹਿੰਦੂ ਜਥਿਆਂ ਨੂੰ ਭਾਰਤ ਜਾਣ ਦੀ ਇਜਾਜ਼ਤ ਮਿਲੀ ਸੀ ਜਿਨ੍ਹਾਂ ਦੀ ਪਾਕਿਸਤਾਨੀ ਵਾਪਸੀ ਯਕੀਨੀ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਦਿਨੀਂ ਪਾਕਿਸਤਾਨ ਤੋਂ ਕੁਝ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਆਏ ਸਨ ਤੇ ਉਹ ਵੀ ਕਹਿ ਰਹੇ ਸਨ ਕਿ ਉਹ ਭਾਰਤ ਵਿੱਚ ਹੀ ਰਹਿਣਾ ਚਾਹੁੰਦੇ ਹਨ। ਕੀ ਪਾਕਿਸਤਾਨੀ ਹਿੰਦੂਆਂ ਨੂੰ ਭਾਰਤ ਵਿੱਚ ਸ਼ਰਣ ਦਿੱਤੀ ਜਾਵੇਗੀ ਜਾਂ ਫਿਰ ਵਾਪਿਸ ਆਪਣੇ ਮੁਲਕ ਪਰਤਣਾ ਪਵੇਗਾ।